February 10, 2015 | By ਸਿੱਖ ਸਿਆਸਤ ਬਿਊਰੋ
ਦਿੱਲੀ ( 10 ਫਰਵਰੀ, 2015): ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਬਾਜਪਾ ਦੇ ਕ੍ਰਿਸ਼ਨਾ ਨਗਰ ਕਿਲੇ ਤੋਂ ਭਾਜਪਾ ਦੇ ਸੁਰੱਖਿਅਤਾ ਕਿਲੇ ਤੋਂ ਹਾਰ ਵੱਲ ਵੱਧ ਰਹੀ ਹੈ।
ਕ੍ਰਿਸ਼ਨਾ ਨਗਰ ਗਿੰਦੁਤਵਾ ਪਾਰਟੀ ਭਾਜਪਾ ਲਈ ਸੁਰੱਖਿਅਤ ਕਿਲਾ ਮੰਨਿਆ ਜਾਂਦਾ ਹੈ, ਪਰ ਇਸ ਤਰਾਂ ਮਹਿਸੂਸ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਐੱਸਕੇ ਬੱਗਾ ਇਸ ਵਾਰ ਕ੍ਰਿਸ਼ਨਾ ਨਗਰ ਦਾ ਕਿਲਾ ਜਰੂਰ ਫਤਹਿ ਕਰਨਗੇ।
ਕ੍ਰਿਸ਼ਨਾ ਨਗਰ ਸੀਟ ਭਾਜਪਾ ਦੀ ਸੁਰੱਖਿਅਤ ਸੀਟ ਮੰਨੀ ਗਈ ਸੀ, ਪਰ ਜੇਕਰ ਪ੍ਰਾਪਤ ਰੂਝਾਨ ਨਤੀਜ਼ੇ ਵਿੱਚ ਬਦਲਦਾ ਹੈ ਤਾਂ ਭਾਜਪਾ ਇਸ ਸੀਟ ਤੋਂ ਹਾਰ ਜਾਵੇਗੀ। ਐੱਸਕੇ ਬੱਗਾ ਨੂੰ ਅਜੇ ਤੱਕ 26, 480 ਜਦਕਿ ਕਿਰਨ ਬੇਦੀ ਨੂੰ 24, 728 ਵੋਟਾਂ ਮਿਲੀਆਂ ਹਨ ਅਤੇ ਬੰਸੀ ਲਾਲ ਕਾਂਗਰਸ ਪਾਰਟੀ ਉਮੀਦਵਾਰ 3,327 ਵੋਟਾਂ ਨਾਲ ਪਿੱਛੇ ਹਨ।
Related Topics: Aam Aadmi Party, Delhi Assembly By-election, Indian Politics, Kiran Bedi