May 24, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸਾਊਥ ਹਾਲ ਵਿਖੇ ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਦੀ ਦਸਤਾਰ ਉਤਾਰੇ ਜਾਣ ਅਤੇ ਕੀਤੀ ਗਈ ਮਾਰਕੁੱਟ ਦੇ ਮਾਮਲੇ ਨੁੰ ਲੈਕੇ ਪੰਥਕ ਤਾਲਮੇਲ ਸੰਗਠਨ ਦੇ ਬੈਨਰ ਹੇਠ ਵੱਡੀ ਗਿਣਤੀ ਪ੍ਰਚਾਰਕਾˆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਜੋਦੜੀ ਕੀਤੀ। ਪੰਥਕ ਤਲਾਮੇਲ ਸੰਗਠਨ ਦੇ ਕਨਵੀਨਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇੱਕ ਹੱਥ ਦਸਤਾਰ ਫੜ੍ਹਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਦਿਆਂ ਗੁਰੁ ਪਾਤਸ਼ਾਹ ਪਾਸੋਂ ਮੰਗ ਕੀਤੀ ਕਿ ਸਿੱਖ ਨੂੰ ਉਸਦੇ ਸਿਰ ਸੋਂਹਦੀ ਦਸਤਾਰ ਦੀ ਆਨ ਤੇ ਸ਼ਾਨ ਬਹਾਲ ਰੱਖਣ ਲਈ ਰਹਿਮਤ ਕੀਤੀ ਜਾਏ।
ਬਾਅਦ ਵਿਚ ਪੱਤਰਕਾਰਾˆ ਨਾਲ ਗੱਲ ਕਰਦਿਆˆ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਵਿਦੇਸ਼ ਵਿਚ ਗੁਰਮਤਿ ਪ੍ਰਚਾਰ ਲਈ ਗਏ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਕੁਝ ਲੋਕਾਂ ਵਲੋਂ ਦਸਤਾਰ ਉਤਾਰੀ ਗਈ ਤੇ ਉਹਨਾˆ ਦੀ ਕੁਟ ਮਾਰ ਕੀਤੀ ਗਈ। ਉਹਨਾਂ ਕਿਹਾ ਕਿ ਕੁਝ ਅਖੌਤੀ ਧਾਰਮਿਕ ਲੋਕ ਸੰਵਾਦ ਤੇ ਵਿਚਾਰ ਦੇ ਗੁਰਮਤਿ ਦੇ ਰਾਹ ਨੂੰ ਛੱਡ ਕੇ ਆਪਸੀ ਵਿਚਾਰਧਾਰਕ ਵਖਰੇਵਾਂ ਹਲ ਕਰਨ ਦੀ ਬਜਾਏ ਹਿੰਸਾ ਦਾ ਸਹਾਰਾ ਲੈਕੇ ਆਪਣੀ ਈਨ ਮਨਾਉਣ ਦੇ ਰਾਹ ਟੁਰ ਪਏ ਹਨ ਜੋ ਸਹੀ ਨਹੀ ਹੈ। ਉਹਨਾਂ ਕਿਹਾ ਕਿ ਇਹ ਭਰਾ ਮਾਰੂ ਜੰਗ ਲਈ ਰਾਹ ਪੱਧਰਾ ਕਰਨ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਦਸਤਾਰ ਦੀ ਬੇਅਦਬੀ ਅਤੇ ਵਿਸ਼ੇਸ਼ ਕਰਕੇ ਵਿਦੇਸ਼ ਵਿੱਚ ਕੀਤੇ ਜਾਣ ਨਾਲ ਸਿੱਖਾˆ ਦੇ ਅਕਸ ਦਾ ਨੁਕਸਾਨ ਹੋਇਆ ਹੈ।
ਇਸ ਮੌਕੇ ਤੇ ਬੋਲਦਿਆˆ ਅਕਾਲ ਪੁਰਖ ਕੀ ਫੌਜ ਦੇ ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਪੁਜਾਰੀਵਾਦ ਦੇ ਜੰਜਾਲ ਵਿਚੋˆ ਦੁਬਾਰਾ ਆਜ਼ਾਦ ਹੋਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਗੁਰੂ ਦੇ ਸਿਧਾˆਤ ਤੇ ਪਹਿਰਾ ਦਿੰਦੇ ਹੋਏ ਮਿਲ ਬੈਠ ਕੇ ਹਰ ਮਸਲੇ ਦਾ ਹਲ ਕੱਢਦੇ ਸਨ। ਅੱਜ ਕੌਮ ਨੇ ਬੁੱਤਾਂ ਵਰਗੇ ਜਥੇਦਾਰ ਸਿਰ ਤੇ ਚੁਕੇ ਹੋਏ ਹਨ ਜੋ ਨਾਗਪੁਰੀ ਹਦਾਇਤਾˆ ਅਨੁਸਾਰ ਕੰਮ ਕਰਦੇ ਹਨ। ਪਰ ਇਹ ਹਕੀਕਤ ਹੈ ਕਿ ਕੋਈ ਵੀ ਕਿਰਤੀ ਨਾਨਕ ਨਾਮ ਲੇਵਾ ਨਾ ਕੱਲ੍ਹ ਸੰਗਮਰਮਰ ਦੇ ਬੁੱਤਾਂ ਦਾ ਪੁਜਾਰੀ ਸੀ ਤੇ ਨਾ ਹੀ ਅੱਜ ਬਣਨਾ ਚਾਹੁੰਦਾ ਹੈ।
ਇਸ ਮੌਕੇ ਪ੍ਰਮਿੰਦਰਪਾਲ ਸਿੰਘ ਖਾਲਸਾ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਗੁਰਬਚਨ ਸਿੰਘ ਦੇਸ਼ ਪੰਜਾਬ, ਇੰਦਰਜੀਤ ਸਿੰਘ ਰਾਣਾ, ਮਾਸਟਰ ਹਰਬੰਸ ਸਿੰਘ, ਮਨਪ੍ਰੀਤ ਸਿੰਘ, ਖੁਸ਼ਹਾਲ ਸਿੰਘ, ਗੁਰਚਰਨ ਸਿੰਘ ਬਸਿਆਲਾ, ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਅਮਰਜੀਤ ਸਿਘ ਚੌਂਤਾ ਕਲਾਂ, ਸੁਰਿੰਦਰ ਪਾਲ ਸਿੰਘ ਗੋਲਡੀ, ਪ੍ਰਭਕਰਨ ਸਿੰਘ ਲੁਧਿਆਣਾ, ਰਸ਼ਪਾਲ ਸਿੰਘ, ਸਤਨਾਮ ਸਿੰਘ, ਕੌਂਸਲਰ ਅਮਰਜੀਤ ਸਿੰਘ ਭਾਟੀਆ, ਬਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
Related Topics: Giani Kewal Singh, Kathavachak Bhai Amrik Singh, Panthak Talmel Sangathan