ਖਾਸ ਖਬਰਾਂ

ਸੁਪਰੀਮ ਕੋਰਟ ਵੱਲੋਂ ਥਾਪੀ ਕਮੇਟੀ ਦੇ ਚਾਰੇ ਮੈਂਬਰ ਖੇਤੀ ਕਾਨੂੰਨਾਂ ਦੇ ਪੱਖੀ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

January 13, 2021 | By

ਚੰਡੀਗੜ੍ਹ – ਖੇਤੀ ਕਾਨੂੰਨਾਂ ਦੇ ਲਾਗੂ ਹੋਣ ਉਹ ਸੁਪਰੀਮ ਕੋਰਟ ਵੱਲੋਂ ਲਾਈ ਰੋਕ ਨਾਲ ਖੇਤੀ ਉੱਤੇ ਕਾਰਪੋਰੇਟ ਦੇ ਕਬਜ਼ੇ ਦੀ ਤਲਵਾਰ ਅਜੇ ਕਿਸਾਨ ਦੇ ਸਿਰ ਉੱਤੇ ਜਿਉਂ ਦੀ ਤਿਉਂ ਲਟਕ ਰਹੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ-ਮੁਜ਼ਾਹਰਾ ਕਰਦੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸੁਪਰੀਮ ਕੋਰਟ ਵੱਲੋਂ ਥਾਪੀ ਕਮੇਟੀ ਦੇ ਚਾਰ ਮੈਂਬਰ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਨਿੱਤਰਕੇ ਆ ਚੁੱਕੇ ਹਨ।

ਪਹਿਲਾ ਮੈਂਬਰ ਸਾਬਕਾ ਰਾਜ ਸਭਾ ਮੈਂਬਰ ਭੁਪਿੰਦਰ ਸਿੰਘ ਮਾਨ ਜਿਹੜਾ ਆਲ ਇੰਡੀਆ ਕਿਸਾਨ ਕੋ-ਆਰਡੀਨੇਸ਼ਨ ਕਮੇਟੀ ਦਾ ਨੇਤਾ ਹੈ, ਨੇ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਉਹਨਾਂ ਵਿੱਚ ਤਰਮੀਮਾਂ ਕਰਨ ਦੇ ਹੱਕ ਵਿੱਚ ਖੜ੍ਹਾ ਹੈ।

ਦੂਜਾ ਮੈਂਬਰ ਅਰਥਸਾਸਤਰੀ ਅਸ਼ੋਕ ਗੁਲਾਟੀ ਪਹਿਲਾਂ ਹੀ ਵਰਡ ਬੈਂਕ ਤੇ ਡਬਲਿਊ ਟੀ.ਓ. (WTO) ਦੇ ਪਾਲਿਸੀਆਂ ਦਾ ਵੱਡਾ ਅਲੰਬਰਦਾਰ ਹੈ ਅਤੇ ਮੌਜੂਦਾ ਕਾਨੂੰਨ ਦੇ ਹੱਕ ਵਿੱਚ ਉਸਨੇ ਆਪਣੇ ਇੰਡੀਅਨ ਐਨਸ ਪ੍ਰੈਸ (1 ਅਕਤੂਬਰ 2020) ਵਿੱਚ ਛਪੇ ਲੇਖ ਵਿੱਚ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ “ਸਖਤੀ ਨਾਲ” ਖੇਤੀ ਕਾਨੂੰਨ ਲਾਗੂ ਕਰੇ।

ਤੀਜਾ ਮੈਂਬਰ ਇੰਟਰਨੈਸ਼ਨਲ ਪਾਲਿਸੀ ਰੀਸਰਚ ਇੰਸਟੀਚਿਊਟ ਦਾ ਸਾਬਕਾ ਡਾਇਰੈਕਟਰ ਪੀ.ਕੇ ਜੋਸ਼ੀ ਨੇ 21 ਦਸੰਬਰ 2020 ਨੂੰ ਲਿਖੇ ਲੇਖ ਵਿੱਚ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਖੇਤੀ ਕਾਨੂੰਨਾਂ ਵਿੱਚ ਤਰਮੀਮ ਕਰਕੇ ਹਲਕਾ ਨਾ ਕਰੇ ਸਗੋਂ ਤੁਰੰਤ ਲਾਗੂ ਕਰੇ। ਇਸ ਤਰ੍ਹਾਂ ਚੌਥਾ ਮੈਂਬਰ, ਅਨਿਲ ਘਨਵਟ ਜਿਹੜਾ ਮਹਾਰਾਸ਼ਟਰਾਂ ਦੇ ਸ਼ੇਤਕਾਰੀ ਸੰਗਠਨ ਦੇ ਪ੍ਰਧਾਨ ਦਾ ਬਿਆਨ ਬਿਜ਼ਨਸ ਲਾਇਨ ਵਿੱਚ ਛਪਿਆ ਜਿਸ ਵਿੱਚ ਉਸ ਨੇ ਕਿਹਾ ਕਿ “ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰੇ” ਸਗੋਂ ਉਹਨਾਂ ਵਿੱਚ ਕੁਝ-ਕੁ ਤਰਮੀਮਾਂ ਕਰਕੇ ਲਾਗੂ ਕਰੇ। ਅਨਿਲ ਘਨਵਟ ਅਤੇ ਭੁਪਿੰਦਰ ਸਿੰਘ ਮਾਨ ਦੋਨੋਂ ਕਾਨੂੰਨਾਂ ਦੇ ਹੱਕ ਵਿੱਚ ਕੇਂਦਰੀ ਖੇਤੀ ਮੰਤਰੀ ਨੂੰ ਚਿੱਠੀ ਲਿਖ ਚੁੱਕੇ ਹਨ।

ਕੇਂਦਰੀ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਬੁਧੀਜੀਵੀਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਮੋਦੀ ਸਰਕਾਰ ਦੀ ਆਪਣੀ ਸਿਆਸੀ ਪਕੜ੍ਹ ਅਤੇ ਸਮਝ ਕਿਸਾਨ ਜਦੋ ਜਹਿਦ ਸਾਹਮਣੇ ਫਿੱਕੀ ਪੈ ਗਈ ਹੈ। ਸਰਕਾਰ ਦੀ ਕਿਸਾਨਾਂ ਲਹਿਰ ਸਾਹਮਣੇ ਇਖਲਾਕੀ ਹਾਰ ਹੋ ਗਈ ਹੈ। ਇਸ ਕਰਕੇ, ਉਹ ਸੁਪਰੀਮ ਕੋਰਟ ਦਾ ਸਹਾਰਾ ਲੈਕੇ, ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਅਤੇ ਉਸਨੂੰ ਦੇਸ਼-ਵਿਰੋਧੀ ਪੇਸ਼ ਕਰਨ ਦੇ ਝੂਠੇ ਬਿਰਤਾਂਤ (ਨੈਰੇਟਿਵ) ਸਿਰਜਰਣ ਦੀ ਕੋਸ਼ਿਸ ਕਰ ਰਹੀ ਹੈ।

ਬੁੱਧੀਜੀਵੀਆਂ ਨੇ ਕਿਹਾ ਸਮੂਹਕ ਨੈਤਿਕਤਾਂ ਲੋਕ ਬਲ ਉੱਤੇ ਅਧਾਰਤ ਪੁਰਅਮਨ ਕਿਸਾਨ ਸੰਘਰਸ਼ ਦੀ ਅਖੀਰ ਜਿੱਤ ਹੋਵੇਗੀ ਅਤੇ ਮੋਦੀ ਸਰਕਾਰ ਬਚਕਾਨੇ ਹੱਥਕੰਡੇ ਵਰਤਣ ਤੋਂ ਗੁਰੇਜ਼ ਕਰੇ।

ਇਸ ਸਾਂਝੇ ਬਿਆਨ ਵਿੱਚ ਗੁਰਤੇਜ ਸਿੰਘ ਆਈ.ਏ.ਐੱਸ., ਸੁਖਦੇਵ ਸਿੰਘ ਪੱਤਰਕਾਰ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ: ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਅਜੈਪਾਲ ਸਿੰਘ ਬਰਾੜ (ਲੇਖਕ), ਪ੍ਰੋਫੈਸਰ ਮਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,