February 26, 2020 | By ਸਿੱਖ ਸਿਆਸਤ ਬਿਊਰੋ
ਤਰਨ ਤਾਰਨ: ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਲਈ ਲੜ ਰਹੀਆਂ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਦਾ ਬਿਆਨ ਬਿਪਰਵਾਦ ਦੇ ਹੈੱਡ ਕੁਆਟਰ ਨਾਗਪੁਰ ਦੇ ਇਸ਼ਾਰੇ ਤੇ ਹੈ। ਇਹ ਬਿਆਨ ਯੁਨਾਇਟਡ ਨੇਸ਼ਨਜ ਦੇ ਮੁਖੀ ਵੱਲੋਂ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਦਿੱਤੀ ਬਿਆਨ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਧਰਮਾਂ ਵਿੱਚ ਸਦਭਾਵਨਾ ਪੈਦਾ ਕਰਨ ਵਾਲੀ ਅਤੇ ਖਿਤੇ ਵਿੱਚ ਸ਼ਾਤੀ ਪੈਦਾ ਕਰਨ ਵਾਲੀ ਅਸਲੀ ਉਦਾਹਰਣ ਹੈ ਤੋਂ ਬਿਪਰਵਾਦੀਆਂ ਨੂੰ ਹੋਈ ਤਕਲੀਫ ਨੂੰ ਰੂਪਮਾਨ ਕਰਦਾ ਹੈ।
ਪੁਲਿਸ ਮੁਖੀ ਦਿਨਕਰ ਗੁਪਤਾ ਉੱਤੇ ਪਲਟ ਵਾਰ ਕਰਦਿਆਂ ਮਨੁੱਖੀ ਹੱਕਾਂ ਦੀਆਂ ਇਹਨਾਂ ਜਥੇਬੰਦੀਆਂ ਨੇ ਰਾਸ਼ਰਟੀ ਸਵੈਸੇਵਕ ਸੰਘ (ਰ.ਸ.ਸ.) ਦੇ ਨਾਗਪੁਰ ਸਥਿੱਤ ਹੈਡਕੁਅਟਰ ਨੂੰ ਬਿਪਰਵਾਦੀ ਅੱਤਵਾਦ ਦਾ ਗੜ੍ਹ ਦੱਸਿਆ।