ਕੌਮਾਂਤਰੀ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਕੈਨੇਡਾ: ਬਰੈਂਪਟਨ ਤੋਂ ਵਿਧਾਇਕ ਜਗਮੀਤ ਸਿੰਘ ਹੋਣਗੇ ਐਨ.ਡੀ.ਪੀ. ਆਗੂ ਦੀ ਦੌੜ ’ਚ ਸ਼ਾਮਲ

May 12, 2017 | By

ਟੋਰਾਂਟੋ: ਬਰੈਂਪਟਨ ਦੇ ਵਿਧਾਇਕ ਅਤੇ ਓਨਟਾਰੀਓ ਸੂਬਾਈ ਡੈਮੋਕਰੇਟਿਕ ਪਾਰਟੀ ਦੇ ਡਿਪਟੀ ਆਗੂ ਜਗਮੀਤ ਸਿੰਘ ਹੁਣ ਮੁਲਕ ਦੇ ਪਾਰਟੀ ਆਗੂ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਸ ਤੋਂ ਇਲਾਵਾ ਚਾਰ ਹੋਰ ਉਮੀਦਵਾਰ ਇਸ ਲੀਡਰਸ਼ਿਪ ਦੀ ਦੌੜ ’ਚ ਸ਼ਾਮਲ ਹਨ। ਸੂਤਰਾਂ ਮੁਤਾਬਕ ਉਹ ਆਪਣੇ ਇਸ ਫ਼ੈਸਲੇ ਦਾ ਜਨਤਕ ਤੌਰ ’ਤੇ ਐਲਾਨ ਅਗਲੇ ਹਫ਼ਤੇ ਵਿਸ਼ੇਸ਼ ਇਕੱਠ ਦੌਰਾਨ ਕਰਨਗੇ।

ਜਗਮੀਤ ਸਿੰਘ

ਜਗਮੀਤ ਸਿੰਘ

ਪੇਸ਼ੇਵਰ ਵਕੀਲ 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ 2011 ’ਚ ਸੂਬਾਈ ਸਿਆਸਤ ’ਚ ਆਏ ਅਤੇ ਪਹਿਲੀ ਵਾਰ 2015 ’ਚ ਸੂਬਾਈ ਐਨਡੀਪੀ ਦੇ ਡਿਪਟੀ ਆਗੂ ਬਣੇ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੇ ਸੂਬਾਈ ਚੋਣ ਮੁਹਿੰਮ ਦੌਰਾਨ ਜਾਤ-ਪਾਤ ਦੀ ਬਰਾਬਰਤਾ ਜਤਾਉਣ ਲਈ ਆਪਣਾ ‘ਗੋਤ’ ਧਾਲੀਵਾਲ ਆਪਣੇ ਨਾਮ ਨਾਲੋਂ ਹਟਾ ਦਿੱਤਾ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Ontario Sikh Politician Jagmeet Singh bids for Federal NDP leadership …

ਸੂਬਾਈ ਪਾਰਟੀ ਪ੍ਰਧਾਨ ਐਂਡਰੀਆ ਹੌਰਵਥ ਨੇ ਆਖਿਆ ਕਿ ਜਗਮੀਤ ਸਿੰਘ ਆਪਣੇ ਕੰਮਾਂ ’ਚ ਸੁਹਿਰਦਤਾ ਕਾਰਨ ਪਾਰਟੀ ਦੀ ‘ਤਾਕਤ’ ਬਣਿਆ ਹੈ। ਸਿਆਸਤ ਤੋਂ ਇਲਾਵਾ ਉਸ ਦਾ ਨਾਮ ‘ਲਾਈਫ ਮੈਗਜ਼ੀਨ’ ’ਚ ਟੋਰਾਂਟੋ ਦਾ ‘ਵਧੀਆ ਪਹਿਰਾਵੇ ਵਾਲਾ’ ਅਤੇ ‘ਸਿਰੇ ਦੇ 50 ਲੋਕਾਂ’ ਦੀ ਸੂਚੀ ਵਿੱਚ ਆਇਆ ਹੈ।

ਸਬੰਧਤ ਖ਼ਬਰ:

ਕਨੇਡਾ ਦੇ ਸਿੱਖ ਐੱਮ. ਪੀ. ਪੀ ਨੂੰ ਭਾਰਤੀ ਵੀਜ਼ੇ ਤੋਂ ਨਾਂਹ, ਨਹੀਂ ਦੱਸਿਆ ਕਾਰਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,