February 27, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (26 ਫਰਵਰੀ, 2016): ਹਰਿਆਣਾ ਸਰਕਾਰ ਨੇ 22 ਤੇ 23 ਫਰਵਰੀ ਦੀ ਰਾਤ ਨੂੰ ਮੁਰਥਲ ਨੇੜੇ ਕੁਝ ਔਰਤਾਂ ਦੇ ਜਬਰ ਜਨਾਹ ਦੀਆਂ ਘਟਨਾਵਾਂ ਸਬੰਧੀ ਸੂਚਨਾ ਇਕੱਠੀ ਕਰਨ ਲਈ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਡਾ: ਰਾਜਸ੍ਰੀ ਸਿੰਘ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜਿਸ ਵਿਚ ਦੋ ਮਹਿਲਾ ਪੁਲਿਸ ਡਿਪਟੀ ਸੁਪਰਡੈਂਟ ਵੀ ਸ਼ਾਮਿਲ ਹਨ।
ਹਰਿਆਣਾ ਪੁਲਿਸ ਨੇ ਬਣਾਈ ਗਈ ਤਿੰਨ ਮਹਿਲਾ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਮੁਰਥਲ ‘ਚ ਮੌਕੇ ਦਾ ਦੌਰਾ ਕੀਤਾ। ਇਸ ਟੀਮ ‘ਚ ਡੀ.ਆਈ.ਜੀ. ਡਾ. ਰਾਜਸ਼੍ਰੀ ਸਿੰਘ ਤੇ ਦੋ ਡੀ.ਐਸ.ਪੀ. ਮਹਿਲਾ ਅਧਿਕਾਰੀ ਭਾਰਤੀ ਡਾਬਾਸ ਤੇ ਸੁਰਿੰਦਰ ਕੌਰ ਮੌਕੇ ‘ਤੇ ਪਹੁੰਚੀਆਂ ਤੇ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ।
ਇਹ ਘਟਨਾ ਸਥਾਨ ਦਿੱਲੀ ਤੋਂ ਮਹਿਜ਼ 50 ਕਿਲੋਮੀਟਰ ਦੂਰੀ ‘ਤੇ ਸਥਿਤ ਹੈ। ਉਥੇ ਹੀ , ਇਸ ਘਟਨਾ ਸਬੰਧੀ ਇਕ ਗਵਾਹ ਮੀਡੀਆ ਸਾਹਮਣੇ ਆਇਆ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਘਟਨਾ ਨੂੰ ਅੱਖੀਂ ਦੇਖਿਆ ਹੈ ਤੇ ਦੋਸ਼ੀਆਂ ਦੀ ਪਛਾਣ ਵੀ ਕਰ ਸਕਦਾ ਹੈ। ਉਸ ਨੇ ਕਿਹਾ ਕਿ ਦੋਸ਼ੀਆਂ ਦੀ ਉਮਰ 20 ਸਾਲ ਤੋਂ ਵੀ ਘੱਟ ਉਮਰ ਦੀ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੜਕੇ ਅਜੇ ਵੀ ਸੜਕਾਂ ‘ਤੇ ਇਧਰ ਉਧਰ ਘੁੰਮ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਉਕਤ ਘਟਨਾ ਬਾਰੇ ਜੇ ਕਰ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਡਾ. ਰਾਜਸ੍ਰੀ ਸਿੰਘ ਦੇ ਮੋਬਾਈਲ ਨੰਬਰ 9729995000, ਭਾਰਤੀ ਡਬਾਸ ਦੇ 8053882302 ਤੇ ਸੁਰੇਂਦਰ ਕੌਰ ਦੇ ਨੰ. 9729990760 ‘ਤੇ ਦੇ ਸਕਦਾ ਹੈ।
Related Topics: Jaat Reservation