December 1, 2017 | By ਸਿੱਖ ਸਿਆਸਤ ਬਿਊਰੋ
ਵੈਨਕੂਵਰ: ਆਉਂਦੇ ਐਤਵਾਰ (3 ਦਸੰਬਰ) ਨੂੰ ਜਦੋਂ ਕੌਮਾਂਤਰੀ ਅਪਾਹਜ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਸਾਰੀ ਦੁਨੀਆਂ ਵਿਚ ਹੋ ਰਹੀਆਂ ਹਨ ਤਾਂ ਸਰੀਰਕ ਤੌਰ ’ਤੇ ਅਪਾਹਜ ਸਮਾਜਕ ਕਾਰਕੁਨ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀ.ਐਨ. ਸਾਈਬਾਬਾ ਨੂੰ ਭਾਰਤ ਵਲੋਂ ਦਿੱਤੀ ਗਈ ਉਮਰ ਕੈਦ ਦਾ ਮੁੱਦਾ ਕੈਨੇਡਾ ’ਚ ਜ਼ੋਰ ਫੜ ਰਿਹਾ ਹੈ।
ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਸਾਈਬਾਬਾ ਲੱਕ ਤੋਂ ਹੇਠਾਂ 90 ਫੀਸਦ ਤੱਕ ਅਪਾਹਜ਼ ਹਨ। ਉਨ੍ਹਾਂ ਨੂੰ ਭਾਰਤ ਦੇ ਆਦਿਵਾਸੀ ਇਲਾਕਿਆਂ ’ਚ ਸਰਗਰਮ ਮਾਓਵਾਦੀਆਂ ਦੀ ਮਦਦ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਤੇ ਉਹ ਇਸ ਸਮੇਂ ਜੇਲ੍ਹ ’ਚ ਬੰਦ ਹਨ।
ਹਾਲਾਂਕਿ ਕੈਨੇਡਾ ਦੀ ਸਰਕਾਰ ਇਸ ਕੇਸ ਤੋਂ ਵਾਕਫ਼ ਹੈ, ਪਰ ਅਜੇ ਇਹ ਦੇਖਣਾ ਬਾਕੀ ਹੈ ਕਿ ਉਹ ਕਿਸ ਤਰ੍ਹਾਂ ਇਸ ਮੁੱਦੇ ’ਚ ਦਖਲ ਦਿੰਦੀ ਹੈ। ਵੈਨਕੂਵਰ ਆਧਾਰਤ ਸੰਸਥਾ ਨੇ ਮਨੁੱਖਤਾ ਅਤੇ ਤਰਸ ਦੇ ਆਧਾਰਤ ’ਤੇ ਸਾਈਬਾਬਾ ਦੀ ਰਿਹਾਈ ਲਈ ਪਟੀਸ਼ਨ ਲਾਂਚ ਕੀਤੀ ਹੋਈ ਹੈ।
ਇਸ ਪਟੀਸ਼ਨ ’ਤੇ ਇੱਕ ਹਜ਼ਾਰ ਲੋਕਾਂ ਨੇ ਦਸਤਖ਼ਤ ਕੀਤੇ ਹਨ ਤੇ ਇਹ ਪਟੀਸ਼ਨ ਦੋ ਸੰਸਦ ਮੈਂਬਰਾਂ ਸੁੱਖ ਧਾਲੀਵਾਲ (ਲਿਬਰਲ ਪਾਰਟੀ) ਤੇ ਪੀਟਰ ਜੂਲੀਅਨ (ਨਿਊ ਡੈਮੋਕੈਟਿਕ ਪਾਰਟੀ) ਨੂੰ ਸੌਂਪੀ ਗਈ ਹੈ। ਇਹ ਪਟੀਸ਼ਨ ਸਾਬਕਾ ਬੀਸੀ ਐਨਡੀਪੀ ਉਮੀਦਵਾਰ ਤੇ ਮਨੁੱਖੀ ਅਧਿਕਾਰ ਕਾਰਕੁਨ ਅਮਨਦੀਪ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ।
ਸਬੰਧਤ ਖ਼ਬਰ:
ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ‘ਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਉਮਰ ਕੈਦ …
Related Topics: Prof. Saibaba