April 23, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਪਿਛਲੇ ਦਿਨੀ ਜਰਮਨੀ ਦੇ ਸ਼ਹਿਰ ਐਸਨ ਦੇ ਗੁਰਦੁਆਰਾ ਨਾਨਕਸਰ ‘ਚ ਬੀਤੇ ਦਿਨੀਂ ਹੋਏ ਧਮਾਕੇ ਦੇ ਮਾਮਲੇ ‘ਚ ਉਥੇ ਚੱਲ ਰਹੀ ਜਾਂਚ ਸਬੰਧੀ ਭਾਰਤ ਨੇ ਅੱਜ ਕਿਹਾ ਕਿ ਸਰਕਾਰ ਚਲ ਰਹੀ ਜਾਂਚ ਨੂੰ ਨੇੜਿਓ ਵਾਚ ਰਹੀ ਹੈ ਅਤੇ ਜਰਮਨ ਸਰਕਾਰ ਦੇ ਸੰਪਰਕ ‘ਚ ਹੈ ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਦੱਸਿਆ ਕਿ ਅਸੀਂ ਇਸ ਘਟਨਾ ਨੂੰ ਅੱਤਵਾਦੀ ਹਮਲਾ ਮੰਨਦੇ ਹਾਂ, ਉਥੇ ਪੁਲਿਸ ਨੇ ਪੱਤਰਕਾਰ ਸੰਮੇਲਨ ਦੌਰਾਨ ਇਸ ਸਬੰਧੀ ਇਕ ਵਿਅਕਤੀ ਯੁਸੂਫ ਟੀ ਨੂੰ ਗਿ੍ਫ਼ਤਾਰ ਕਰਨ ਸਬੰਧੀ ਜਾਣਕਾਰੀ ਦਿੱਤੀ ਸੀ ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗਿ੍ਫ਼ਤਾਰ ਕੀਤੇ ਵਿਅਕਤੀ ਨੇ ਆਈ. ਐਸ. ਨਾਲ ਸਬੰਧ ਹਨ । ਪੁਲਿਸ ਵੱਲੋਂ ਇਸ ਸਬੰਧੀ ਜਾਂਚ ਜਾਰੀ ਹੈ ਅਤੇ ਅਸੀਂ ਸਾਰੀ ਸਥਿਤੀ ਸਬੰਧੀ ਸਰਕਾਰ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਾਂ ।
Related Topics: Gurduara Incident, Indian Government, Sikhs in Germany