ਸਿੱਖ ਖਬਰਾਂ

ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕਿਸੇ ਵੱਡੀ ਸਾਜਿਜ਼ ਤਹਿਤ ਭਾਰਤ ਸਰਕਾਰ ਵੱਲੋਂ ਖੁਰਦ-ਬੁਰਦ ਕੀਤਾ ਗਿਆ: ਵੇਦਾਂਤੀ

October 1, 2014 | By

joginder s vedantiਲੰਡਨ (30 ਸਤੰਬਰ , 2014): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ ਇੱਕ ਸਮਾਗਮ ਦੌਰਾਨ 6 ਜੂਨ, 1984 ਤੋਂ 19 ਜੂਨ 1984 ਤੱਕ ਸ਼੍ਰੀ ਦਰਬਾਰ ਸਾਹਿਬ ਹਰਿਮਮਦਰ ਸਾਹਿਬ ਵਿਖੇ ਫੌਜੀ ਹਮਲੇ ਸਮੇਂ ਵਾਪਰੇ ਖੂਨੀ ਸਾਕੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੇ ਇਤਿਹਾਸ ਨੂੰ ਡੂੰਘੀ ਸਾਜ਼ਿਸ਼ ਅਧੀਨ ਉਥੋਂ ਲਿਜਾਇਆ ਗਿਆ ਹੈ, ਜਿਸ ਨੂੰ ਵਾਪਸ ਕਰਵਾਉਣ ਲਈ ਮਿਲ ਕੇ ਯਤਨ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਇਤਿਹਾਸਕ ਨਿਸ਼ਾਨੀਆਂ ਅਤੇ ਮਾਣਮੱਤਾ ਇਤਿਹਾਸ ਖੁਰਦ-ਬੁਰਦ ਕੀਤਾ ਗਿਆ ਹੈ । 1984 ਦੇ ਘੱਲੂਘਾਰੇ ਮੌਕੇ ਸਿੱਖਾਂ ਦੇ ਸੁਨਹਿਰੀ ਇਤਿਹਾਸ ਨੂੰ ਦਰਸਾਉਂਦੇ ਇਤਿਹਾਸਕ ਦਸਤਾਵੇਜ਼, ਦੂਸਰੀਆਂ ਇਤਿਹਾਸਕ ਨਿਸ਼ਾਨੀਆਂ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮਿ੍ਤਸਰ ਵਿਖੇ ਸਦੀਆਂ ਤੋਂ ਸੰਭਾਲਿਆ ਇਤਿਹਾਸਕ ਖਜ਼ਾਨਾ ਮੁੜ ਪ੍ਰਾਪਤ ਕਰਨ ਲਈ ਸਾਂਝੇ ਤੌਰ ‘ਤੇ ਉੱਦਮ ਕਰਨ ਦੀ ਲੋੜ ਹੈ।

ਸਟੇਜ ਦੀ ਕਾਰਵਾਈ ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਚਲਾਈ । ਇਸ ਸਮੇਂ ਸ: ਮੋਹਨ ਸਿੰਘ ਮਨਕੂ, ਗਿਆਨੀ ਇੰਦਰਜੀਤ ਸਿੰਘ, ਸ: ਅਵਤਾਰ ਸਿੰਘ ਸੰਘੇੜਾ, ਅਖੰਡ ਕੀਰਤਨੀ ਜਥਾ ਯੂ. ਕੇ. ਦੇ ਜਥੇਦਾਰ ਭਾਈ ਰਘਬੀਰ ਸਿੰਘ, ਸ: ਜੋਗਾ ਸਿੰਘ, ਸ: ਗੁਰਪਾਲ ਸਿੰਘ, ਸ: ਦਿਲਬਾਗ ਸਿੰਘ, ਬੀਬੀ ਦਵਿੰਦਰ ਕੌਰ, ਭਾਈ ਸੁਰਜੀਤ ਸਿੰਘ, ਸ: ਬਲਬਿੰਦਰ ਸਿੰਘ ਨੰਨੂਆ, ਡਾ: ਦਲਜੀਤ ਸਿੰਘ ਵਿਰਕ, ਭਾਈ ਮਲਕੀਤ ਸਿੰਘ ਤੇ ਪ੍ਰਧਾਨ ਸ: ਰਘਬੀਰ ਸਿੰਘ ਆਦਿ ਮੌਜੂਦ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,