December 31, 2016 | By ਸਿੱਖ ਸਿਆਸਤ ਬਿਊਰੋ
ਕਾਠਮੰਡੂ: ਨੇਪਾਲ ਤੇ ਚੀਨ ਫਰਵਰੀ ‘ਚ ਪਹਿਲੀ ਵਾਰ ਸਾਂਝਾ ਫੌਜੀ ਅਭਿਆਸ ਕਰਨਗੇ। ਇਸ ਕਦਮ ਨਾਲ ਭਾਰਤ ਨੇ ਮੱਥੇ ‘ਤੇ ਤਿਊੜੀਆਂ ਵੱਟ ਲਈਆਂ ਹਨ। ਵੈਸੇ ਨੇਪਾਲ ਭਾਰਤ ਤੇ ਅਮਰੀਕਾ ਸਮੇਤ ਦੂਸਰੇ ਦੇਸ਼ਾਂ ਨਾਲ ਸਾਂਝੀਆਂ ਮਸ਼ਕਾਂ ਕਰਦਾ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਨੇਪਾਲੀ ਫੌਜ ਚੀਨ ਦੇ ਨਾਲ ਅਜਿਹਾ ਅਭਿਆਸ ਕਰੇਗੀ।
ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਯੈਂਗ ਯੂਜੁਨ ਨੇ ਕੱਲ੍ਹ ਕਿਹਾ ਕਿ ਨੇਪਾਲ-ਚੀਨ ਪਹਿਲੀ ਵਾਰ ਸਾਂਝੀਆਂ ਫੌਜੀ ਮਸ਼ਕਾਂ ਕਰਨਗੇ। ਨੇਪਾਲੀ ਫੌਜ ਨੇ ਵੀ ਇਸ ਜੰਗੀ ਅਭਿਆਸ ਦੀ ਪੁਸ਼ਟੀ ਕੀਤੀ ਹੈ। ਨੇਪਾਲੀ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਤਾਰਾ ਬਹਾਦਰ ਕਰਕੀ ਨੇ ਦੱਸਿਆ ਕਿ ਨੇਪਾਲ ਦੇ ਉੱਤਰੀ ਇਲਾਕੇ ‘ਚ ਫਰਵਰੀ ਦੇ ਦੂਜੇ ਹਫਤੇ ਇਹ ਅਭਿਆਸ ਹੋਣਗੇ।
ਸਬੰਧਤ ਖ਼ਬਰ:
ਨੇਪਾਲ ਅਤੇ ਭਾਰਤ ਵਿੱਚ ਟਕਰਾਅ ਵਧਿਆ;ਗ੍ਰਿਫਤਾਰ ਕੀਤੇ ਜਵਾਨ ਰਿਹਾਅ ਪਰ ਭਾਰਤੀ ਚੈਨਲਾਂ ਦੇ ਪ੍ਰਸਾਰਣ ਤੇ ਲਗਾਈ ਰੋਕ …
ਹਿਮਾਲ ਖੇਤਰ ‘ਚ ਬਸੇ ਦੇਸ਼ ਨੇਪਾਲ ‘ਚ ਚੀਨ ਦੇ ਵਧਦੇ ਪ੍ਰਭਾਵ ਨੇ ਭਾਰਤ ਨੂੰ “ਚਿੰਤਾ” ‘ਚ ਪਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ‘ਤੇ ਨੇਪਾਲ ਦੀ ਸਰਹੱਦ ਖੁੱਲ੍ਹੀ ਹੈ। ਨੇਪਾਲ ਅਤੇ ਭਾਰਤ ਦੇ ਨਾਗਰਿਕ ਇਕ ਦੂਜੇ ਦੇਸ਼ ਜਾ ਕੇ ਕਾਰੋਬਾਰ ਆਦਿ ਕਰ ਸਕਦੇ ਹਨ।
Related Topics: India and neighbour, India China Relation, India Nepal Relation, Indian Army, Indian Satae