ਕੌਮਾਂਤਰੀ ਖਬਰਾਂ

‘ਭਾਰਤ ਆਪਣੀ ਫੌਜ ਵਾਪਸ ਬੁਲਾਵੇ ਨਹੀਂ ਤਾਂ ਸ਼ਰਮਿੰਦਗੀ ਸਹਿਣੀ ਪਏਗੀ’: ਚੀਨ

July 16, 2017 | By

ਬੀਜਿੰਗ: ਚੀਨ ਦੇ ਸਰਕਾਰੀ ਮੀਡੀਆ ਨੇ ਭਾਰਤ ਨੂੰ ਫਿਰ ਖ਼ਬਰਦਾਰ ਕੀਤਾ ਕਿ ਜੇ ਉਸਨੇ ਹਿਮਾਲਾ ਦੇ ਵਿਵਾਦਤ ਸਰਹੱਦੀ ਖੇਤਰ ਤੋਂ ਆਪਣੀ ਫੌਜ ਨੂੰ ਵਾਪਸ ਨਹੀਂ ਬੁਲਾਇਆ ਤਾਂ ਉਸਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏਗਾ।

ਚੀਨ ਦੀ ਖ਼ਬਰ ਏਜੰਸੀ ਸ਼ਿਨਹੁਆ ਮੁਤਾਬਕ, ਚੀਨ-ਭਾਰਤ ਅਤੇ ਭੂਟਾਨ ਦੇ ਸਰਹੱਦੀ ਖੇਤਰ ਡੋਕਲਾਮ ਤੋਂ ਭਾਰਤ ਜਦੋਂ ਤਕ ਆਪਣੀ ਫੌਜ ਨੂੰ ਵਾਪਸ ਨਹੀਂ ਬੁਲਾਉਂਦਾ, ਤਦੋਂ ਤਕ ਇਸ ਬਾਰੇ ‘ਚ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀਂ ਹੈ।

ਜਦਕਿ ਭਾਰਤ ਦਾ ਕਹਿਣਾ ਹੈ ਕਿ ਉਸਨੇ ਪਿਛਲੇ ਮਹੀਨੇ ਇਸ ਖੇਤਰ ‘ਚ ਆਪਣੀ ਫੌਜ ਨੂੰ ਭੇਜਿਆ ਸੀ ਤਾਂ ਜੋ ਉਹ ਇਸ ਖੇਤਰ ‘ਚ ਇਕ ਨਵੀਂ ਸੜਕ ਬਣਨ ਦੇ ਕੰਮ ਨੂੰ ਰੋਕ ਸਕਣ, ਜਿਸ ਖੇਤਰ ‘ਤੇ ਚੀਨ ਅਤੇ ਭੂਟਾਨ ਦੋਵੇਂ ਆਪਣਾ-ਆਪਣਾ ਦਾਅਵਾ ਕਰਦੇ ਹਨ।

ਚੀਨ-ਭਾਰਤ ਸਰਹੱਦ (ਪ੍ਰਤੀਕਾਤਮਕ ਤਸਵੀਰ)

ਚੀਨ-ਭਾਰਤ ਸਰਹੱਦ (ਪ੍ਰਤੀਕਾਤਮਕ ਤਸਵੀਰ)

ਇਹ ਇਲਾਕਾ ਭਾਰਤ ਦੇ ਪੂਰਬ-ਉੱਤਰ ਸੂਬੇ ਸਿੱਕਮ ਅਤੇ ਗੁਆਂਢੀ ਦੇਸ਼ ਭੂਟਾਨ ਦੀ ਸਰਹੱਦ ਨਾਲ ਜੁੜਦਾ ਹੈ। ਇਸ ਖੇਤਰ ‘ਚ ਚੀਨ ਅਤੇ ਭੂਟਾਨ ਦਰਮਿਆਨ ਸਰਹੱਦੀ ਵਿਵਾਦ ਚੱਲਦਾ ਰਿਹਾ ਹੈ, ਜਿਸ ਵਿਚ ਭਾਰਤ ਭੂਟਾਨ ਦਾ ਪੱਖ ਪੂਰ ਰਿਹਾ ਹੈ। ਭਾਰਤ ਸਰਕਾਰ ਨੂੰ ਸ਼ੱਕ ਹੈ ਕਿ ਜੇ ਸੜਕ ਬਣ ਜਾਂਦੀ ਹੈ ਤਾਂ ਇਸ ਨਾਲ ਚੀਨ ਨੂੰ ਰਣਨੀਤਕ ਤੌਰ ‘ਤੇ ਫਾਇਦਾ ਹੋ ਸਕਦਾ ਹੈ।

ਇਸ ਖੇਤਰ ‘ਚ ਭਾਰਤ ਅਤੇ ਚੀਨ ਦੇ ਵਿਚਕਾਰ ਸਾਲ 1967 ‘ਚ ਟਕਰਾਅ ਵੀ ਹੋ ਚੁਕਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚ ਇਸ ਵਾਰ ਤਣਾਅ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,