(ਧਿਆਨ ਦਿਓ: ਕੁਝ ਦਿਨ ਪਹਿਲਾਂ ਪੰਜਾਬ ਨਿਊਜ਼ ਨੈਟਵਰਕ ਨੇ ਪੰਜਾਬੀ ਦੇ ਲੇਖਕ ਸ. ਜਸਵੰਤ ਸਿੰਘ ਕੰਵਲ ਦੀ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਨਾਂ ਲਿਖੀ ਖੁੱਲ੍ਹੀ ਚਿੱਠੀ ਛਾਪੀ ਸੀ, ਜਿਸ ਬਾਰੇ ਸਾਨੂੰ ਹੇਠਲੀ ਲਿਖਤ ਗੁਰਚਰਨ ਸਿੰਘ ਪੱਖੋਕਲਾਂ ਵੱਲੋਂ ਭੇਜੀ ਗਈ ਹੈ, ਜੋ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਨਹਾਂ ਦੋਹਾਂ ਲਿਖਤਾਂ ਬਾਰੇ ਪਾਠਕ ਆਪਣੇ ਵਿਚਾਰ ਭੇਜ ਸਕਦੇ ਹਨ: ਸੰਪਾਦਕ।)
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਪੰਜਾਬੀ ਦੇ ਕਈ ਅਖਬਾਰਾਂ ਵਿੱਚ ਜਸਵੰਤ ਕੰਵਲ ਦੀ ਚਿੱਠੀ ਬਾਦਲ ਦੇ ਨਾਂ ਛਪੀ ਹੈ ਜਿਸ ਵਿੱਚ ਵੱਡੇ ਬਾਦਲ ਸਾਹਿਬ ਨੂੰ ਪੰਜਾਬ ਦੇ ਭਲੇ ਲਈ ਬਾਦਲ ਭਰਾਵਾਂ ਨੂੰ ਇਕੱਠੇ ਕਰਨ ਦੀ ਵਾਰ ਵਾਰ ਅਪੀਲ ਕੀਤੀ ਹੈ। ਪੰਜਾਬੀ ਦੇ ਮਸਹੂਰ ਲੇਖਕ ਜਸਵੰਤ ਕੰਵਲ ਨੇ ਚਿੱਠੀ ਵਿੱਚ ਪੰਜਾਬ ਦੇ ਅਨੇਕਾਂ ਸਮੱਸਿਆਂਵਾ ਦਾ ਜਿਕਰ ਕੀਤਾ ਹੈ। ਪੰਜਾਬੀਆਂ ਲਈ ਪੰਜਾਬ ਕਰਜਈ ਹੋਣਾ ਸਰਮਨਾਕ,ਸੈਂਟਰ ਸਰਕਾਰ ਦੀਆਂ ਪੰਜਾਬ ਨੂੰ ਗੋਡੇ ਥੱਲੇ ਨੱਪ ਕੇ ਰੱਖਣ ਦੀਆਂ ਨੀਤੀਆਂ ਦਾ, ਪੰਜਾਬੀ ਕਿਸਾਨਾਂ ਦਾ ਆਤਮ ਹੱਤਿਆਵਾਂ ਵੱਲ ਮੂੰਹ ਕਰ ਲੈਣਾਂ, ਬੇਰੁਜਗਾਰ ਪੰਜਾਬੀਆਂ ਦਾ ਵਿਦਸਾਂ ਵੱਲ ਭੱਜਣਾਂ ਦਾ ਜਿਕਰ ਕਰਕੇ ਲੇਖਕ ਦਾ ਪੰਜਾਬ ਪ੍ਰਤੀ ਪਿਆਰ ਝਲਕਦਾ ਹੈ। ਪਰ ਕੀ ਬਾਦਲ ਭਰਾਂਵਾ ਦੇ ਇਕੱਠੇ ਹੋ ਜਾਣ ਨਾਲ ਪੰਜਾਬ ਦੀਆਂ ਉਪਰੋਕਤ ਸਮੱਸਿਆਂਵਾਂ ਦਾ ਹੱਲ ਨਿਕਲ ਆਵੇਗਾ ਆਉ ਵਿਚਾਰ ਕਰੀੲ। ਪਿਛਲੇ 44 ਵਰਿਆਂ ਦੇ ਬਣੇ ਪੰਜਾਬ ਵਿੱਚ ਲੱਗਭੱਗ 22 ਸਾਲ ਅਕਾਲੀ ਦਲ ਜਾਂ ਬਾਦਲ ਸਾਹਿਬ ਦਾਹੀ ਰਾਜ ਰਿਹਾ ਹੈ ਕੀ ਇਹ ਸਾਰੀਆਂ ਸਮੱਸਿਆਵਾਂ ਦੀ ਜੁੰਮੇਵਾਰੀ ਬਾਦਲ ਸਾਹਿਬ ਦੀ ਨਹੀਂ ਬਣਦੀ? ਸੁਖਬੀਰ ਬਾਦਲ ਦੀਆਂ ਨੀਤੀਆਂ ਵੱਡੇ ਬਾਦਲ ਸਾਹਿਬ ਨਾਲੋਂ ਬੀ ਖਤਰਨਾਕ ਹਨ। ਪੰਜਾਬ ਵਿੱਚ ਸੋਈ ਵਰਗੀਆਂ ਜਥੇਬੰਦੀਆਂ ਨੂੰ ਸਮਾਜ ਵਿੱਚ ਖੁੱਲ ਖੇਡਣ ਦੇਣਾ ਅਰਾਜਕਤਾ ਦੀ ਨਿਸਾਨੀ ਹੈ। ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਬਣਾਈ ਪੰਜਾਬ ਪੁਲਿਸ ਨੂੰ ਨਿਪੁੰਸਕ ਬਣਾ ਕੇ ਰੱਖ ਦੇਣਾ ਕੀ ਦੱਸ ਰਿਹਾ ਹੈ?ਅਸਲਾ ਲਾਇਸੰਸ ਤੱਕ ਦੇਣ ਦੀ ਸਿਫਾਰਸ ਕਰਨ ਦਾ ਕੰਮ ਅਖੌਤੀ ਜਥੇਦਾਰਾਂ ਕੋਲ ਹੋਵੇ ਡੁੱਬ ਮਰਨ ਵਾਲੀ ਗੱਲ ਹੈ। ਨਵੇਂ ਨੇਤਾ ਦੈ ਨਵੇਂ ਕੰਮ ਪੁਰਾਣੇ ਨੇਤਾ ਦੇ ਉਹਨਾਂ ਕੰਮਾਂ ਨੂੰ ਭੀ ਮਾਤ ਪਾਰਹੇ ਹਨ ਜਿੰਨਾਂ ਨੂੰ ਲੇਖਕ ਬਜੁਰਗ ਹੋਣ ਕਾਰਨ ਭੁੱਲ ਗਿਆ ਹੈ ਜਿਵੇਂ 1970 ਵਿਆਂ ਵਿੱਚ ਕਾਨੂੰਨ ਨੂੰ ਛਿੱਕੇ ਟੰਗ ਕੇ ਨਕਸਲੀ ਹੋਣ ਦੇ ਨਾਂ ਥੱਲੇ ਪੰਜਾਬ ਦੇ ਨੋਜਵਾਨ ਕਤਲ ਕੀਤੇੁ ਗਏ ਸਨ,ਨਿਰੰਕਾਰੀ ਅਤੇ ਸਿੱਖ ਜਥੇਬੰਦੀਆਂ ਵਿੱਚ ਵਿਵਾਦ ਭੜਕਾਕੇ ਪੰਜਾਬ ਦੇ ਦੋ ਲੱਖ ਲੋਕਾਂ ਦਾ ਕਾਤਿਲ ਕੌਣ ਬਣਦਾ ਹੈ,ਦਾਨਿਰਣਾ ਕਰਨਾਂ ਲੇਖਕ ਲਈ ਜਰੂਰੀ ਸੀ। ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇਵਾਲੇ ਪੰਜਾਬੀਆਂ ਵਿੱਚੋਂ ਗੁਰੂਆਂ ਦੀ ਸੋਚ ਅਤੇ ਸਕਲ ਦਾ ਹੱਤਿਆਰਾ ਕੋਣਹੈ ਦੀ ਪਛਾਣ ਕਰਨੀ ਮਹਾਨ ਲੇਖਕ ਲਈ ਜਰੂਰੀ ਸੀ। ਪੰਜਾਬ ਦੀ ਧਰਤੀ ਤੇ ਸਰਬ ਸਾਂਝੀ ਵਾਲਤਾ ਦੇ ਵਿਰੋਧੀ ਬਨਾਰਸ ਦੇ ਅਣਗਿਣਤ ਠੱਗਾਂ ਦਾ ਵਾਸਾ ਕਰਵਾਉਣ ਦਾ ਜੁੰਮੇਵਾਰ ਕੌਣ ਹੈ?ਉਪਰੋਕਤ ਅਨੇਕਾਂ ਪ੍ਰਸਨਾਂ ਦੇ ਜਵਾਬ ਲੇਖਕ ਨਹੀ ਕੁਦਰਤ ਅਤੇ ਲੋਕ ਹੀ ਦੇਣਗੇ। ਭਾਵਕਤਾ ਵੱਸ ਹੋਕੇ ਲਿਖਣ ਨਾਲ ਨਹੀਂ ਦਲੀਲ ਪੂਰਵਕ ਪਾਠਕਾਂ ਅਤੇ ਪੰਜਾਬੀਆਂ ਦੀ ਸੰਤੁਸਟੀ ਕਰਾਉਣੀ ਲੇਖਕ ਲਈ ਜਰੂਰੀ ਹੈ। ਅਸਲ ਵਿੱਚ ਦੋਨਾਂ ਭਰਾਵਾਂ ਵਿੱਚ ਦੁਫੇੜ ਪੈਣਾ ਪੰਜਾਬ ਲਈ ਸੁਭ ਸਗਨ ਹੈ ਕਿਉਕਿ ਜੇ ਪੰਜਾਬ ਦੇ ਇਹਨਾਂ ਖਤਰਨਾਕ ਹਾਲਤਾਂ ਵਿੱਚ ਭੀ ਮਨਪ੍ਰੀਤ ਤੋੜਵਿਛੋੜਾ ਨਾਂ ਕਰਦਾ ਤਾਂ ਉਸ ਨੇ ਭੀ ਆਪਣੇ ਸੁਭਾਅ ਦੇ ਉਲਟ ਰਾਜਨੀਤਕਾਂ ਵਾਂਗ ਚਿੱਕੜ ਵਿੱਚ ਧਸ ਜਾਣਾ ਸੀ। ਬੌਧਿਕਤਾ ਪੱਖੋਂ ਰੱਬੀ ਬਖਸਿਸਾਂ ਨਾਲ ਭਰਭੂਰ ਮਨਪ੍ਰੀਤ ਬਾਦਲ ਪੰਜਾਬੀਆਂ ਲਈ ਆਸ ਦੀ ਕਿਰਨ ਬਣ ਗਿਆ ਹੈ। ਅੱਜ ਦਾ ਸਮਾਂ ਲੋਕ ਪੱਖੀ ਨੀਤੀਆਂ ਵਾਲੇ ਮਨਪ੍ਰੀਤ ਨੂੰ ਬੁੱਧੀਜੀਵੀ ਵਰਗ ਵੱਲੋਂ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ ਨਾਂ ਕਿ ਮੀਨ ਮੇਖ ਕੱਢੀ ਜਾਵੇ। ਸਿਆਣੇ ਲੋਕ ਲਾਲਚਾਂ ,ਨਿੱਜੀ ਹਿਤਾਂ ਦਾਤਿਆਗ ਕਰਕੇ ਸਮਾਜ ਪੱਖੀ ਵਰਤਾਰੇ ਅਤੇ ਲੋਕਪੱਖੀ ਸਿਆਸਤ ਦਾ ਸਾਥ ਦਿੰਦੇ ਹਨ। ਲੋਕਤੰਤਰ ਦੀ ਤੱਕੜੀ ਦਾਪਾਸਾ ਭਾਰੀ ਕਰਨ ਦਾ ਜੁੰਮਾ ਭੀ ਸਿਆਣੇ ਲੋਕਾਂ ਦੇ ਹੀ ਹੱਥ ਹੁੰਦਾ ਹੈ ਕਿਉਕਿ ਧੜੇਬਾਜ ਲੋਕ ਧੜਿਆਂ ਵਿੱਚ ਹੀ ਵਿਚਰਦੇ ਹਨ ਜਦਕਿ ਸਿਆਣੇ ਲੋਕਾਂ ਦਾ ਧੜਾ ਨਹੀਂ ਧਰਮ ਜਰੂਰ ਹੁੰਦਾ ਹੈ। ਧਰਮੀ ਲੋਕ ਹਮੇਸਾਂ ਚੰਗੇ ਬੰਦੇ ਦਾ ਸਾਥ ਦਿੰਦੇ ਹਨ ਨਾਂ ਕਿ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਵਾਲੇ ਵਿਅਕਤੀ ਜਾਂ ਪਰਵਾਰਵਾਦ ਦਾ। ਲੇਖਕ ਨੂੰ ਪਰਵਾਰ ਵਾਦ ਨੂੰ ਹੁਲਾਰਾ ਦੇਣ ਦੀ ਥਾਂ ਲੋਕ ਪੱਖੀ ਨੇਤਾਵਾ ਨੂੰ ਉਭਾਰਨ ਦੀ ਕੋਸਿਸ ਕੀਤੀ ਜਾਣੀ ਚਾਹੀਦੀ ਸੀ।
—
ਗੁਰਚਰਨ ਸਿੰਘ
ਪਤਾ: ਪਿੰਡ ਪੱਖੋਕਲਾਂ ਜਿਲਾ ਬਰਨਾਲਾ।