ਸਿਆਸੀ ਖਬਰਾਂ

2013 ਦੇ ਹੈਦਰਾਬਾਦ ਬੰਬ ਧਮਾਕੇ: ਯਾਸੀਨ ਭਟਕਲ ਸਣੇ 5 ਨੂੰ ਮੌਤ ਦੀ ਸਜ਼ਾ

December 19, 2016 | By

ਹੈਦਰਾਬਾਦ: ਇੰਡੀਅਨ ਮੁਜਾਹਦੀਨ (IM) ਦੇ ਮੋਢੀ ਮੈਂਬਰਾਂ ਵਿਚੋਂ ਯਾਸੀਨ ਭਟਕਲ ਅਤੇ ਚਾਰ ਹੋਰਾਂ ਨੂੰ ਸਾਲ 2013 ‘ਚ ਹੈਦਰਾਬਾਦ ਦੇ ਦਿਲਸੁਖਨਗਰ ‘ਚ ਹੋਏ ਦੂਹਰੇ ਬੰਬ ਧਮਾਕੇ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਯਾਸੀਨ ਭਟਕਲ (ਫਾਈਲ ਫੋਟੋ)

ਯਾਸੀਨ ਭਟਕਲ (ਫਾਈਲ ਫੋਟੋ)

ਦਿਲਸੁਖਨਗਰ ‘ਚ ਹੋਏ ਇਨ੍ਹਾਂ ਧਮਾਕਿਆਂ ‘ਚ 18 ਜਣਿਆਂ ਦੀ ਮੌਤ ਹੋ ਗਈ ਸੀ ਅਤੇ 130 ਜ਼ਖਮੀ ਹੋ ਗਏ ਸੀ। ਸਾਲ 2010 ‘ਚ ਭਾਰਤ ਸਰਕਾਰ ਵਲੋਂ ਇੰਡੀਅਨ ਮੁਜਾਹਦੀਨ ਨੂੰ “ਦਹਿਸ਼ਤਗਰਦ ਜਥੇਬੰਦੀ” ਐਲਾਨ ਦਿੱਤਾ ਗਿਆ ਸੀ ਅਤੇ ਇਸਤੇ ਪਾਬੰਦੀ ਲਾ ਦਿੱਤੀ ਗਈ ਸੀ।

ਭਾਰਤ ਸਰਕਾਰ ਮੁਤਾਬਕ 2013 ‘ਚ ਭਟਕਲ ਨੂੰ ਬਿਹਾਰ ‘ਚ ਨੇਪਾਲ ਨਾਲ ਲਗਦੀ ਸਰਹੱਦ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਸੀ। ਇੰਡੀਅਨ ਮੁਜਾਹਦੀਨ ਦਾ ਇਕ ਹੋਰ ਚੋਟੀ ਦਾ ਆਗੂ ਰਿਆਜ਼ ਭਟਕਲ ਭਾਰਤ ਸਰਕਾਰ ਦੀ ‘ਮੋਸਟ ਵਾਂਟਡ’ ਸੂਚੀ ਵਿਚ ਸ਼ਾਮਲ ਹੈ ਅਤੇ ਭਾਰਤ ਸਰਕਾਰ ਦੇ ਦਾਅਵਿਆਂ ਮੁਤਾਬਕ ਉਹ ਪਾਕਿਸਤਾਨ ‘ਚ ਰਹਿੰਦਾ ਹੈ।

ਸਬੰਧਤ ਖ਼ਬਰ:

ਇੰਡੀਅਨ ਮੁਜਾਹਿਦੀਨ ਦੇ ਸਹਿ-ਸੰਸਥਾਪਕ ਯਾਸੀਨ ਭਟਕਲ ਨੇ ਤਿਹਾੜ ਜੇਲ ਪ੍ਰਸ਼ਾਸ਼ਨ ‘ਤੇ ਲਾਏ ਜਾਨਵਰਾਂ ਵਾਂਗ ਸਲੂਕ ਕਰਨ ਦੇ ਦੋਸ਼ …

ਯਾਸੀਨ ਭਟਕਲ ਦੇ ਖਿਲਾਫ ਹੋਰ ਵੀ ਕਈ ਮਾਮਲੇ ਚੱਲ ਰਹੇ ਹਨ। ਜਿਨ੍ਹਾਂ ਵਿਚ 7 ਸਤੰਬਰ 2011 ‘ਚ ਦਿੱਲੀ ਹਾਈਕੋਰਟ ਦੇ ਬਾਹਰ ਹੋਇਆ ਬੰਬ ਧਮਾਕਾ ਸ਼ਾਮਲ ਹੈ। ਐਨ.ਆਈ.ਏ. ਦੇ ਦੋਸ਼ਾਂ ਮੁਤਾਬਕ 2010 ‘ਚ ਜਰਮਨ ਬੇਕਰੀ, ਪੁਣੇ ‘ਚ ਹੋਏ ਬੰਬ ਧਮਾਕੇ ‘ਚ ਵੀ ਭਟਕਲ ਦਾ ਹੀ ਹੱਥ ਸੀ।

ਪੁਲਿਸ ਮੁਤਾਬਕ 2010 ‘ਚ ਬੈਂਗਲੁਰੂ ‘ਚ ਕ੍ਰਿਕਟ ਸਮੇਟਡੀਅਮ ‘ਚ ਹੋਏ ਧਮਾਕੇ ਲਈ ਵੀ ਭਟਕਲ ਹੀ ਜ਼ਿੰਮੇਵਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,