June 21, 2018 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਮਨੁੱਖੀ ਹੱਕਾਂ ਦੀ ਬਹਾਲੀ ਲਈ ਵਿਸ਼ਵ ਪੱਧਰ ‘ਤੇ ਕੰਮ ਕਰਦੀ ਸੰਸਥਾ ਹਿਊਮਨ ਰਾਈਟਸ ਵਾਚ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵਲੋਂ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਬਾਰੁ ਜਾਰੀ ਕੀਤੇ ਗਏ ਲੇਖੇ ‘ਤੇ ਜਲਦ ਕਾਰਵਾਈ ਕੀਤੀ ਜਾਵੇ।
ਸਾਊਥ ਏਸ਼ੀਆ ਦੇ ਨਿਰਦੇਸ਼ਕ ਮੀਨਾਕਸ਼ੀ ਗਾਂਗੁਲੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਲੋਂ ਕਸ਼ਮੀਰ ਦੇ ਹਾਲਾਤਾਂ ਬਾਰੇ ਚੁੱਕੇ ਗਏ ਗੰਭੀਰ ਮਸਲਿਆਂ ਨੂੰ ਭਾਰਤ ਸਰਕਾਰ ਵਲੋਂ ਨਕਾਰਨਾ ਗੈਰਵਾਜਿਬ ਹੈ। ਉਹਨਾਂ ਕਿਹਾ ਕਿ ਇਸ ਨੂੰ ਨਕਾਰਨ ਦੀ ਬਜਾਏ ਸਰਕਾਰ ਨੂੰ ਲੇਖੇ ਦੀ ਜਾਂਚ ਨੂੰ ਮੰਨਦਿਆਂ ਨਿਰਪੱਖ ਅੰਤਰਰਾਸ਼ਟਰੀ ਜਾਂਚ ਕਰਾਉਣ ਵਿਚ ਮਦਦ ਕਰਨੀ ਚਾਹੀਦੀ ਹੈ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਮਨੁੱਖੀ ਹੱਕ ਦਫਤਰ ਵਲੋਂ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਬਾਰੇ ਇਕ ਜਾਂਚ ਰਿਪੋਰਟ ਜਨਤਕ ਕੀਤੀ ਗਈ ਸੀ, ਜਿਸ ਵਿਚ ਭਾਰਤ ਨੂੰ ਮਨੁੱਖੀ ਹੱਕਾਂ ਦੇ ਘਾਣ ਲਈ ਕਸੂਰਵਾਰ ਦੱਸਿਆ ਗਿਆ ਸੀ।
ਸਿੱਖ ਸਿਆਸਤ ਦੇ ਪਾਠਕ ਉਸ ਰਿਪੋਰਟ ਬਾਰੇ ਵਿਸਥਾਰ ਨਾਲ ਇਸ ਤੰਦ ਨੂੰ ਛੋਅ ਕੇ ਪੜ੍ਹ ਸਕਦੇ ਹਨ:
ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਘਾਣ ਬਾਰੇ ਲੇਖਾ ਜਾਰੀ ਕਰਦਿਆਂ ਯੂ.ਐਨ ਮਨੁੱਖੀ ਹੱਕ ਦਫਤਰ ਨੇ ਅੰਤਰਰਾਸ਼ਟਰੀ ਜਾਂਚ ਮੰਗੀ
Related Topics: All News Related to Kashmir, Human Rights Watch, UN Human Rights Office