Site icon Sikh Siyasat News

ਰਾਜਨੀਤਕ ਵਿਅਕਤੀ ਨੂੰ ਕਿਸਾਨ ਕਮਿਸ਼ਨ ਦਾ ਮੁੱਖੀ ਬਣਾਏ ਜਾਣ ‘ਤੇ ਫੂਲਕਾ ਵਲੋਂ ਇਤਰਾਜ਼

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਅਤੇ ਦਾਖਾ ਹਲਕੇ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਰਾਜ ਕਿਸਾਨ ਕਮਿਸ਼ਨ ਵਿੱਚ ਖੇਤੀਬਾੜੀ ਮਾਹਿਰ ਵਿਗਿਆਨੀ ਨੂੰ ਬਦਲਕੇ ਇੱਕ ਰਾਜਨੀਤਿਕ ਵਿਅਕਤੀ ਨੂੰ ਇਸਦਾ ਮੁੱਖੀ ਬਣਾਏ ਜਾਣ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਫੂਲਕਾ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਇੱਕ ਪ੍ਰਸਿੱਧ ਖੇਤੀਬਾੜੀ ਮਾਹਿਰ ਅਤੇ ਵਿਗਿਆਨਕ ਕਾਬਲੀਅਤ ਰੱਖਣ ਵਾਲੇ ਜੀ.ਐਸ. ਕਲਕਟ ਨੂੰ ਬਦਲ ਕੇ ਰਾਜਨੀਤਿਕ ਵਿਅਕਤੀ ਅਜੈ ਵੀਰ ਜਾਖੜ ਨੂੰ ਉਸ ਅਹੁਤੇ ‘ਤੇ ਤੈਨਾਤ ਕਰ ਦਿੱਤਾ ਗਿਆ ਹੈ, ਜਿਸ ‘ਤੇ ਇੱਕ ਬਹੁਤ ਹੀ ਉੱਚ-ਤਕਨੀਕੀ ਮਹਾਰਤ ਰੱਖਣ ਵਾਲੇ ਵਿਅਕਤੀ ਦੀ ਲੋੜ ਹੈ।

ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਨਵੇਂ ਬਣੇ ਮੁਖੀ ਅਜੈ ਵੀਰ ਜਾਖੜ

ਫੂਲਕਾ ਨੇ ਕਿਹਾ ਕਿ ਪੰਜਾਬ ਵਰਗੇ ਖੇਤੀ-ਪ੍ਰਧਾਨ ਸੂਬੇ ਵਿੱਚ ਪੰਜਾਬ ਕਿਸਾਨ ਕਮੀਸ਼ਨ ਦਾ ਬਹੁਤ ਹੀ ਅਹਿਮ ਰੋਲ ਹੁੰਦਾ ਹੈ। ਜਿੱਥੇ ਕਿਸਾਨਾਂ ਨੂੰ ਦਿਸ਼ਾ ਦੇਣ ਦੀ ਲੋੜ ਹੈ ਅਤੇ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਬਿਜਾਈ ਤੋਂ ਇਲਾਵਾ ਬਦਲ-ਬਦਲ ਕੇ ਵੱਖ-ਵੱਖ ਫਸਲਾਂ ਉਗਾਉਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ, ਉੱਥੇ ਦੂਸਰੇ ਪਾਸੇ ਕਮਿਸ਼ਨ ਗਲਤ ਤੈਨਾਤੀ ਕਰਕੇ ਕਿਸਾਨੀ ਨੂੰ ਨਾਕਾਰਾਤਮਕ ਨਿਵਾਣ ਵੱਲ ਲਿਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਵਿਸ਼ਵ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਹਨ, ਜਿਹਨਾਂ ਦੀ ਖੇਤੀਬਾੜੀ ਦੇ ਬਹੁਤ ਹੀ ਸੂਖਮ ਅਤੇ ਗਹਿਰਾਈ ਵਾਲੇ ਤਜ਼ਰਬੇ ਦੀ ਲੋੜ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

HS Phoolka objects Appointment of Political person as Farmer commission head replacing Scientist …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version