ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਅਤੇ ਦਾਖਾ ਹਲਕੇ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਰਾਜ ਕਿਸਾਨ ਕਮਿਸ਼ਨ ਵਿੱਚ ਖੇਤੀਬਾੜੀ ਮਾਹਿਰ ਵਿਗਿਆਨੀ ਨੂੰ ਬਦਲਕੇ ਇੱਕ ਰਾਜਨੀਤਿਕ ਵਿਅਕਤੀ ਨੂੰ ਇਸਦਾ ਮੁੱਖੀ ਬਣਾਏ ਜਾਣ ਤੇ ਸਖ਼ਤ ਇਤਰਾਜ਼ ਜਤਾਇਆ ਹੈ। ਫੂਲਕਾ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਇੱਕ ਪ੍ਰਸਿੱਧ ਖੇਤੀਬਾੜੀ ਮਾਹਿਰ ਅਤੇ ਵਿਗਿਆਨਕ ਕਾਬਲੀਅਤ ਰੱਖਣ ਵਾਲੇ ਜੀ.ਐਸ. ਕਲਕਟ ਨੂੰ ਬਦਲ ਕੇ ਰਾਜਨੀਤਿਕ ਵਿਅਕਤੀ ਅਜੈ ਵੀਰ ਜਾਖੜ ਨੂੰ ਉਸ ਅਹੁਤੇ 'ਤੇ ਤੈਨਾਤ ਕਰ ਦਿੱਤਾ ਗਿਆ ਹੈ, ਜਿਸ 'ਤੇ ਇੱਕ ਬਹੁਤ ਹੀ ਉੱਚ-ਤਕਨੀਕੀ ਮਹਾਰਤ ਰੱਖਣ ਵਾਲੇ ਵਿਅਕਤੀ ਦੀ ਲੋੜ ਹੈ।