February 16, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਜੇਐਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨਹੀਆ ਕੁਮਾਰ ਤੇ ਅਫਜਲ ਗੁਰੂ ਨਾਲ ਸਬੰਧਿਤ ਸਮਾਗਮ ਕਰਨ ਨੂੰ ਲੈ ਕੇ ਲਾਏ ਗਏ ਦੇਸ਼ ਧ੍ਰੋਹ ਦੇ ਦੋਸ਼ਾਂ ਦੀ ਜਾਂਚ ਕੇਂਦਰੀ ਜਾਂਚ ਅਜੈਂਸੀ (ਐਨ.ਆਈ.ਏ) ਤੋਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਪਾਈ ਗਈ ਰਿੱਟ ਪਟੀਸ਼ਨ ਖਾਰਿਜ ਕਰ ਦਿੱਤੀ ਹੈ।
ਲਖਨਊ ਦੇ ਵਕੀਲ ਰੰਜਨ ਅਗਨੀਹੋਤਰੀ ਵੱਲੋਂ ਪਾਈ ਇਸ ਪਟੀਸ਼ਨ ਨੂੰ ਖਾਰਿਜ ਕਰਦਿਆਂ ਜਸਟਿਸ ਮਨਮੋਹਨ ਦੇ ਬੈਂਚ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਜਾਂਚ ਨੂੰ ਐਨੀ ਛੇਤੀ ਗਲਤ ਨਹੀਂ ਕਿਹਾ ਜਾ ਸਕਦਾ।ਅਦਾਲਤ ਨੇ ਕਿਹਾ ਕਿ ਅਜੇ ਕੋਈ ਕਾਰਨ ਨਹੀਂ ਜਿਸ ਤੋਂ ਇਹ ਲੱਗੇ ਕਿ ਦਿੱਲੀ ਪੁਲਿਸ ਇਸ ਕੇਸ ਨੂੰ ਹੱਲ ਨਹੀਂ ਕਰ ਸਕਦੀ।
ਸਬੰਧਿਤ ਖਬਰ ਪੜੋ: ਦਿੱਲੀ ਯੂਨੀਵਰਸਿਟੀ ਦੇ ਸਾਬਕਾ ਕਸ਼ਮੀਰੀ ਪ੍ਰੋਫੈਸਰ ਨੂੰ ਕੀਤਾ ਗਿਆ ਗ੍ਰਿਫਤਾਰ
ਅਪੀਲ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਪੁਲਿਸ ਸਹੀ ਤਰ੍ਹਾਂ ਕੇਸ ਦੀ ਜਾਂਚ ਨਹੀਂ ਕਰ ਰਹੀ ਇਸ ਲਈ ਇਹ ਜਾਂਚ ਕੇਂਦਰੀ ਜਾਂਚ ਅਜੈਂਸੀ ਨੂੰ ਦਿੱਤੀ ਜਾਵੇ।
ਜਿਕਰਯੋਗ ਹੈ ਕਿ ਕਨਹੀਆ ਕੁਮਾਰ ਨੂੰ ਬੀਤੀ 12 ਫਰਵਰੀ ਨੂੰ ਦੇਸ਼ ਧ੍ਰੋਹ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ।
Related Topics: Delhi, Delhi Police, JNU, Kanahiya Kumar, NIA