ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਵਿੱਚ ਸਿੱਖ ‘ਤੇ ਹਮਲਾ ਕਰਨ ਵਾਲੇ ਖਿਲਾਫ ਨਸਲੀ ਹਿੰਸਾ ਦੇ ਦੋਸ਼ਾਂ ਤਹਿ ਮਾਮਲਾ ਦਰਜ਼

March 3, 2016 | By

1213116__zza (1)ਨਿਊਯਾਰਕ (2 ਮਾਰਚ, 2016): ਅਮਰੀਕਾ ਵਿੱਚ ਨਸਲੀ ਹਮਲਿਆਂ ਅਤੇ ਵਿਤਕਰਿਆਂ ਨਾਲ ਜੂਝ ਰਹੇ ਸਿੱਖਾਂ ਨੂੰ ਸਰਕਾਰੀ ਅਤੇ ਗੈਰਸਰਕਾਰੀ ਪੱਥਰ ‘ਤੇ ਕੀਤੇ ਜਾ ਰਹੇ ਯਤਨਾਂ ਦੇ ਕੁਝ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸਿੱਖਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾ ਸਦਕਾ ਹੀ ਬੀਤੇ ਸਾਲ ਨਵੰਬਰ ‘ਚ ਇਕ ਸਿੱਖ ਬੱਸ ਡਰਾਈਵਰ ‘ਤੇ ਹਮਲਾ ਕਰਨ ਵਾਲੇ ਇਕ ਵਿਅਕਤੀ ਖਿਲਾਫ਼ ਲਾਸ ਏਾਜਲਸ ਦੇ ਅਧਿਕਾਰੀਆਂ ਨੇ ਨਫ਼ਰਤੀ ਹਿੰਸਾ ਦੇ ਦੋਸ਼ ਦਰਜ ਕੀਤੇ ਹਨ।

ਸਿੱਖ ਡਰਾਈਵਰ ਬਲਵਿੰਦਰ ਸਿੰਘ ਨੂੰ ਇਸ ਹਮਲੇ ‘ਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਉਸ ਨੂੰ ਹਸਪਤਾਲ ਲਿਜਾਣਾ ਪਿਆ, ਜਿਥੇ ਉਸ ਨੂੰ ਤੰਦਰੁਸਤ ਹੋਣ ‘ਚ ਕਈ ਹਫਤੇ ਲੱਗ ਗਏ ਸਨ । ਇੰਗਲਵੁੱਡ ਜ਼ਿਲ੍ਹੇ ਦੇ ਅਟਾਰਨੀ ਦਫਤਰ ਨੇ ਬਲਵਿੰਦਰ ਸਿੰਘ ‘ਤੇ ਹਮਲਾ ਬੋਲਣ ਤੇ ਉਸ ਨੂੰ ਅੱਤਵਾਦੀ ਤੇ ਆਤਮਘਾਤੀ ਹਮਲਾਵਰ ਕਹਿ ਕੇ ਬੁਲਾਉਣ ਵਾਲੇ ਕੇ.ਸੀ. ਟਾਰਡ ਖਿਲਾਫ ਮਾਮਲਾ ਦਰਜ ਕੀਤਾ ਹੈ ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Hate crime charges filed in Sikh bus driver assault case

ਟਾਰਡ ਨੇ ਵੀ ਸਿੰਘ ‘ਤੇ ਦੋਸ਼ ਲਗਾਏ ਸੀ ਕਿ ਜਦੋਂ ਉਹ ਉਸ ਨੂੰ ਮਾਰ ਰਿਹਾ ਸੀ ਤਾਂ ਉਸ ਸਮੇਂ ਬਲਵਿੰਦਰ ਸਿੰਘ ਨੇ ਬੱਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ । ਇਸ ਮੌਕੇ ਸਿੱਖ ਡਰਾਈਵਰ ਨੇ ਕਿਹਾ ਕਿ ਮੇਰੇ ‘ਤੇ ਹਮਲਾ ਮੇਰੀ ਸਿੱਖ ਪਹਿਚਾਣ ਕਾਰਨ ਕੀਤਾ ਗਿਆ ਹੈ ਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਅਧਿਕਾਰੀਆਂ ਨੇ ਮੇਰੇ ਮਾਮਲੇ ‘ਤੇ ਦੁਬਾਰਾ ਗੌਰ ਕੀਤਾ ਤੇ ਹਮਲਾਵਰ ਖਿਲਾਫ ਹਿੰਸਕ ਦੋਸ਼ ਤਹਿਤ ਮਾਮਲਾ ਦਰਜ ਕੀਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,