ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਖਾਪ ਪੰਚਾਇਤਾਂ ਦੇ ਆਗੂ ਨੇ ਪੰਜਾਬ ਨੂੰ ਸੜਕੀ ਅਤੇ ਰੇਲ ਆਵਾਜਾਵੀ ਰਾਹੀਂ ਦਿੱਲੀ ਨਾਲੋਂ ਵੱਖ ਕਰਨ ਦੀ ਧਮਕੀ ਦਿੱਤੀ ਹੈ। ਧਮਕੀ ਵਿਚ ਕਿਹਾ ਗਿਆ ਹੈ ਕਿ ਜੇ ਪੰਜਾਬ ਨੇ ਸਤਲੁਜ-ਯਮੁਨਾ ਲਿੰਕ ਨਹਿਰ ਨਾ ਬਣਨ ਦਿੱਤੀ ਤਾਂ ਪੰਜਾਬ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਏਗਾ।
ਇਹ ਧਮਕੀ ਕੱਲ੍ਹ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਈ, ਜਦੋਂ ਸੁਪਰੀਮ ਕੋਰਟ ਨੇ ਪੰਜਾਬ ਦੇ ਖਿਲਾਫ ਫੈਸਲਾ ਕੀਤਾ।
ਦਾ ਟ੍ਰਿਬਿਊਨ ਮੁਤਾਬਕ ਭਾਰਤੀ ਕਿਸਾਨ ਯੂਨੀਅਨ (BKU) ਦੀ ਹਰਿਆਣਾ ਇਕਾਈ ਨੇ ਖਾਪ ਪੰਚਾਇਤਾਂ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ।
ਸਮਸਤ ਜਾਟ ਸਮਾਜ ਸੰਗਠਨ ਦੇ ਬੁਲਾਰੇ ਸੂਬੇ ਸਿੰਘ ਸੁਮੈਨ ਨੇ ਕਿਹਾ, “ਅਸੀਂ ਦੋ ਦਿਨ ਤਕ ਇੰਤਜ਼ਾਰ ਕਰਾਂਗੇ, ਕੇਂਦਰ ਨੇ ਜੇਕਰ ਸਾਡੇ ਹਿੱਸੇ ਦੇ ਪਾਣੀ ਨੂੰ ਦੇਣ ਲਈ ਕਦਮ ਨਹੀਂ ਚੁੱਕੇ ਤਾਂ ਅਸੀਂ ਪੰਜਾਬ ਦਾ ਸੰਪਰਕ (ਰੇਲ ਅਤੇ ਸੜਕੀ) ਦਿੱਲੀ ਨਾਲੋਂ ਤੋੜ ਦਿਆਂਗੇ।
ਡਾ: ਗਾਂਧੀ ਨੇ ਸਾਰੇ ਸੱਚੇ ਪੰਜਾਬ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੰਜਾਬ ਵਿਰੋਧੀ ਫੈਸਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਕੱਲ ਦੁਪਿਹਰ 12 ਵਜੇ ਚੰਡੀਗੜ੍ਹ ਦੇ 17 ਸੈਕਟਰ ਵਿਖੇ ਨੀਲਮ ਸਿਨੇਮੇ ਦੇ ਸਾਹਮਣੇ ਇਕੱਤਰ ਹੋਣ।
ਸੰਬੰਧਤ ਖ਼ਬਰਾਂ:
ਪੰਜਾਬ ਦੇ ਪਾਣੀਆਂ ਦਾ ਮਸਲਾ: ਬਾਦਲ ਅਤੇ ਕੈਪਟਨ ਪੰਜਾਬ ਦੇ ਰਾਇਪੇਰੀਅਨ ਹੱਕਾਂ ਦਾ ਕਤਲ ਕਰਨ ਲਈ ਬਰਾਬਰ ਦੇ ਦੋਸ਼ੀ …
ਐਸ.ਵਾਈ.ਐਲ ਨਹਿਰ ਦਾ ਨਿਰਮਾਣ ਕਿਸੇ ਵੀ ਕੀਮਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ : ਦਲ ਖ਼ਾਲਸਾ …
ਜਾਟ ਰਾਖਵਾਂਕਰਨ ਦੇ ਕੇਸ ਦੀ ਸੁਣਵਾਈ ਲਈ 20 ਤੋਂ ਵੱਧ ਖਾਪ ਆਗੂ ਚੰਡੀਗੜ੍ਹ ਵਿਖੇ ਇਕੱਤਰ ਹੋਏ ਸਨ। ਸੁਪਰੀਮ ਕੋਰਟ ਦੇ ਪੰਜਾਬ ਵਿਰੋਧੀ ਫੈਸਲੇ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਭਵਨ (ਐਮ.ਐਲ.ਏ. ਹਾਸਟਲ) ਵਿਖੇ ਮੀਟਿੰਗ ਕਰਕੇ ਇਹ ਐਲਾਨ ਕੀਤਾ।
ਇਨ੍ਹਾਂ ਖਾਪ ਪੰਚਾਇਤਾਂ ਦਾ ਪ੍ਰਭਾਵ ਜੀਂਦ, ਸੋਨੀਪਤ, ਭਿਵਾਨੀ, ਮਹਿੰਦਰਗੜ੍ਹ, ਝੱਜਰ, ਪਾਣੀਪਤ, ਰੋਹਤਕ, ਗੁਰੂਗ੍ਰਾਮ (ਗੁਡਗਾਂਵ), ਫਰੀਦਾਬਾਦ, ਪਲਵਲ, ਕਰਨਾਲ ਅਤੇ ਕੈਥਲ ਜ਼ਿਲ੍ਹਿਆਂ ਵਿਚ ਜ਼ਿਆਦਾ ਹੈ।
ਸੰਬੰਧਤ ਵੀਡੀਓ:
ਭਾਰਤੀ ਕਿਸਾਨ ਯੂਨੀਅਨ (BKU) ਦੀ ਹਰਿਆਣਾ ਇਕਾਈ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਫੈਸਲੇ ਨੂੰ ਨਾ ਲਾਗੂ ਕਰਨ ਦੀ ਹਾਲਤ ਵਿਚ ਖਾਪ ਪੰਚਾਇਤਾਂ ਦੇ ਵਿਰੋਧ ਪ੍ਰਦਰਸ਼ਨਾਂ ‘ਚ ਹਮਾਇਤ ਕਰਨਗੇ।
ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਭਰੂ ਰਾਮ ਨੇ ਕਿਹਾ, “ਅਸੀਂ ਵਿਰੋਧ ਪ੍ਰਦਰਸ਼ਨਾਂ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਕਿਉਂਕਿ ਸਾਨੂੰ ਯਕੀਨ ਹੈ ਕਿ ਪੰਜਾਬ ਸਰਕਾਰ ਇਸ ਫੈਸਲੇ ਦਾ ਵਿਰੋਧ ਕਰੇਗੀ। ਅਸੀਂ ਪਹਿਲਾਂ ਦੇਖਾਂਗੇ ਕਿ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਇਸ ਮਸਲੇ ਨੂੰ ਕਿਵੇਂ ਨਜਿੱਠਦੀ ਹੈ।”