April 18, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ 7 ਦਿਨਾਂ ਦੌਰੇ ‘ਤੇ ਸੋਮਵਾਰ ਨੂੰ ਦਿੱਲੀ ਪੁੱਜ ਗਏ। ਪੰਜਾਬ ‘ਚ ਸੱਜਣ 20 ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਇਸ ਤੋਂ ਇਲਾਵਾ ‘ਸਿਵਿਲ ਸੁਸਾਇਟੀ ਆਰਗੇਨਾਈਜੇਸ਼ਨਜ਼’ ਦਾ ਦੌਰਾ ਕਰਨਗੇ। ਜਦੋਂ ਕਿ ਚੰਡੀਗੜ੍ਹ ‘ਚ ਉਹ ‘ਕੌਂਸਲੇਟ-ਜਨਰਲ ਆਫ਼ ਕੈਨੇਡਾ’ ਦਫਤਰ ਦਾ ਉਦਘਾਟਨ ਕਰਨਗੇ।
ਆਪਣੇ ਦੌਰੇ ਦੌਰਾਨ ਮੁੰਬਈ ‘ਚ ਹਰਜੀਤ ਸਿੰਘ ਮੁੰਬਈ ਕਿਲ੍ਹੇ ‘ਚ ਜਾਣਗੇ ਇਸ ਤੋਂ ਇਲਾਵਾ ਉਹ ਕਈ ਵਪਾਰਕ ਤੇ ਉਦਯੋਗਿਕ ਆਗੂਆਂ ਨੂੰ ਮਿਲਣਗੇ। ਜ਼ਿਕਰਯੋਗ ਹੈ ਕਿ ਸੱਜਣ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਹਰਜੀਤ ਸਿੰਘ ਸੱਜਣ ਖਾਲਿਸਤਾਨੀਆਂ ਦੇ ਹਮਦਰਦ ਹਨ ਇਸ ਲਈ ਉਹ ਸੱਜਣ ਨੂੰ ਨਹੀਂ ਮਿਲਣਗੇ।
ਸਬੰਧਤ ਖ਼ਬਰ:
ਹਿੰਦੂਆਂ ਨੂੰ ਖੁਸ਼ ਕਰਨ ਲਈ ਹਰਜੀਤ ਸਿੰਘ ਸੱਜਣ ਦੇ ਖਿਲਾਫ ਬੋਲਿਆ ਕੈਪਟਨ ਅਮਰਿੰਦਰ: ਪੰਥਕ ਜਥੇਬੰਦੀਆਂ …
Related Topics: Canadian Government, Captain Amrinder Singh Government, Harjit Singh Sajjan, Khalistan