ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਓਂਟਾਰੀਓ ਹਲਕੇ ਤੋਂ ਨੁਮਾਂਇੰਦਗੀ ਦੀ ਚੋਣ ਜਿੱਤੀ

April 4, 2018 | By

ਚੰਡੀਗੜ੍ਹ: ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਫੈਡਰਲ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ) ਦੇ ਮੁੱਖ ਆਗੂ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ ਨੇ ਓਂਟਾਰੀਓ ਸੂਬਾ ਅਸੈਂਬਲੀ ਲਈ ਚੋਣਾਂ ਵਾਸਤੇ ਨੁਮਾਂਇੰਦਗੀ ਦੀ ਚੋਣ ਜਿੱਤ ਲਈ ਹੈ।

ਜਗਮੀਤ ਸਿੰਘ ਅਤੇ ਗੁਰਰਤਨ ਸਿੰਘ

ਬਰੈਂਪਟਨ ਈਸਟ ਚੋਣ ਹਲਕੇ ਤੋਂ 33 ਸਾਲਾ ਗੁਰਰਤਨ ਸਿੰਘ ਦੀ ਨੁਮਾਂਇੰਦਗੀ ਲਈ ਚੋਣ ਹੋਣ ਤੋਂ ਬਾਅਦ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਵਲੋਂ ਖੁਸ਼ੀ ਮਨਾਈ ਗਈ। ਜਿਕਰਯੋਗ ਹੈ ਕਿ ਇਸ ਸੀਟ ਤੋਂ ਪਹਿਲਾਂ ਜਗਮੀਤ ਸਿੰਘ ਨੁਮਾਂਇੰਦਗੀ ਕਰਦੇ ਸਨ ਪਰ ਉਨ੍ਹਾਂ ਦੀ ਐਨ.ਡੀ.ਪੀ ਦੇ ਮੁੱਖ ਆਗੂ ਵਜੋਂ ਚੋਣ ਹੋਣ ਤੋਂ ਬਾਅਦ ਇਹ ਸੀਟ ਛੱਡ ਦਿੱਤੀ ਗਈ ਸੀ।

ਅੰਗਰੇਜ਼ੀ ਵਿਚ ਵਿਸਥਾਰਤ ਖ਼ਬਰ ਪੜ੍ਹਨ ਲਈ ਇਹ ਲਿੰਕ ਖੋਲ੍ਹੋ: Jagmeet Singh’s Younger Brother Gurratan Singh To Contest As NDP Candidate From Brampton

ਇਸ ਤੋਂ ਪਹਿਲਾਂ ਗੁਰਰਤਨ ਸਿੰਘ ਨੇ ਪੀਲ ਹਲਕੇ ਦੇ ਕਾਉਂਸਲਰ ਲਈ 2014 ਵਿਚ ਚੋਣ ਲੜੀ ਸੀ ਪਰ ਜੋਹਨ ਸਪਰੋਵੀਰੀ ਤੋਂ ਥੋੜੇ ਮਾਰਜ਼ਿਨ ਨਾਲ ਹਾਰ ਗਏ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,