March 4, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪੰਥਕ ਮਸਲਿਆਂ ‘ਤੇ ਵਿਚਾਰਾਂ ਕਰਨ ਲਈ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੀ ਇਕ ਮੀਟਿੰਗ ਕੱਲ੍ਹ (ਸ਼ੁੱਕਰਵਾਰ) ਭਾੲੀ ਬਲਵੰਤ ਸਿੰਘ ਗੋਪਾਲਾ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਉਪਰੰਤ ਜਥੇਬੰਦੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਦੱਸਿਆ ਗਿਆ ਕਿ ਭਾਈ ਗੁਰਪ੍ਰੀਤ ਸਿੰਘ ਗੁਰੀ ਕਿਲਾ ਹਾਂਸ ਨੂੰ ਜਥੇਬੰਦੀ ਦਾ ਮੁੱਖ ਪ੍ਰਬੰਧਕੀ ਜਨਰਲ ਸਕੱਤਰ ਥਾਪਿਆ ਗਿਆ ਹੈ।
ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਫ਼ੈਡਰੇਸ਼ਨ ਨਿਰੋਲ ਸਿੱਖ ਨੌਜਵਾਨਾਂ ਦੀ ਜਥੇਬੰਦੀ ਹੈ ਤੇ ਜਿਸ ਵਿੱਚ ਪੰਥ ਦਰਦੀ ਨੌਜਵਾਨਾਂ ਨੂੰ ਬਣਦਾ ਮਾਣ ਸਨਮਾਨ ਯੋਗਤਾ ਅਨੁਸਾਰ ਦਿੱਤਾ ਜਾਂਦਾ ਹੈ। ਭਾੲੀ ਬਲਵੰਤ ਸਿੰਘ ਨੇ ਕਿਹਾ ਕਿ ਫ਼ੈਡਰੇਸ਼ਨ ਦੇ ਨੌਜਵਾਨਾਂ ਦੀਅਾਂ ਯੂਨਿਟਾਂ ਦਾ ਹੋਰ ਵਿਸਥਾਰ ਕਰਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਅਾਂ ‘ਚ ਵੀ ਗੁਰਮਤ ਕੈਂਪ ਲਗਾਏ ਜਾਣਗੇ। ਤਾਂ ਜੋ ਨੌਜਵਾਨ ਭਵਿੱਖ ਵਿੱਚ ਧਾਰਮਿਕ, ਰਾਜਨੀਤਿਕ, ਵਿੱਦਿਅਕ, ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਯੋਗ ਅਗਵਾਈ ਦੇ ਸਕਣ।
ਉਨ੍ਹਾਂ ਕਿਹਾ ਕਿ ਸਭਿਅਾਚਾਰ ਦੇ ਨਾਂਅ ਹੇਠ ਸਮਾਜ ਚ ਲੱਚਰਤਾ ਫੈਲਾੲੀ ਜਾ ਰਹੀ ਹੈ, ਜਿਸ ਨੂੰ ਤੁਰੰਤ ਠੱਲ੍ਹ ਪਾਉਣ ਦੀ ਲੋੜ ਹੈ। ਪੰਜਾਬ ਦੀ ਧਰਤੀ ਨੂੰ ਸਿਆਸਤਦਾਨਾਂ ਨੇ ਗੁੰਡਾਗਰਦੀ ਦਾ ਅੱਡਾ ਬਣਾ ਦਿੱਤਾ ਹੈ। ਭਾੲੀ ਗੋਪਾਲਾ ਨੇ ਕਿਹਾ ਕਿ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਸਿੱਖ ਨੌਜਵਾਨੀ ਨੂੰ ਖ਼ਾਲਿਸਤਾਨ ਦੀ ਸਥਾਪਨਾ ਲੲੀ ਜੱਦੋ-ਜਹਿਦ ਕਰਨ ਲੲੀ ਲਾਮਬੰਦ ਕਰੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ, ਗਿਅਾਨੀ ਸੁਖਚੈਨ ਸਿੰਘ ਗੋਪਾਲਾ, ਸਿਮਰਜੀਤ ਸਿੰਘ ਲੁਧਿਅਾਣਾ, ਹਰਪ੍ਰੀਤ ਸਿੰਘ ਖ਼ਾਲਿਸਤਾਨੀ, ਨਵਜੋਤ ਸਿੰਘ, ਹਰਪ੍ਰੀਤ ਸਿੰਘ ਅਾਦਿ ਨੌਜਵਾਨ ਆਗੂ ਸ਼ਾਮਲ ਸਨ।
Related Topics: Gurpreet Singh Guri Hans, Sikh Youth Federation (Bhindranwale)