ਸਿਆਸੀ ਖਬਰਾਂ » ਸਿੱਖ ਖਬਰਾਂ

ਗੁ: ਗਿਆਨ ਗੋਦੜੀ ਦੀ ਮੁੜ ਉਸਾਰੀ ਦੇ ਸੰਦਰਭ ‘ਚ ਗ੍ਰਿਫਤਾਰ ਭਾਈ ਜੋਗਾ ਸਿੰਘ ਜ਼ਮਾਨਤ ‘ਤੇ ਰਿਹਾਅ

May 24, 2017 | By

ਨਵੀਂ ਦਿੱਲੀ: ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੇ ਸਬੰਧ ‘ਚ ਪਾਠ ਕਰਨ ਉਪਰੰਤ ਨਾਅਰੇਬਾਜ਼ੀ ਕਰਨ ‘ਤੇ ਦੇਸ਼ਦ੍ਰੋਹ ਦੇ ਕੇਸ ’ਚ ਨਾਮਜ਼ਦ ਹੋਏ ਭਾਈ ਜੋਗਾ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਭਾਈ ਜੋਗਾ ਸਿੰਘ ਨੂੰ ਹਰਿਦੁਆਰ ਪੁਲਿਸ ਨੇ ਧਾਰਾ 153-ਬੀ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਭਾਈ ਜੋਗਾ ਸਿੰਘ ਹਰਿਦੁਆਰ ਦਾ ਸਨਮਾਨ ਕਰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰ

ਭਾਈ ਜੋਗਾ ਸਿੰਘ ਹਰਿਦੁਆਰ ਦਾ ਸਨਮਾਨ ਕਰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰ

ਜ਼ਮਾਨਤ ਮਿਲਣ ਉਪਰੰਤ ਭਾਈ ਜੋਗਾ ਸਿੰਘ ਦਿੱਲੀ ਕਮੇਟੀ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੁੱਜੇ। ਭਾਈ ਜੋਗਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਉਹ ਲੰਬੇ ਸਮੇਂ ਤੋਂ ਸਥਾਨਕ ਸਿੱਖਾਂ ਨੂੰ ਨਾਲ ਲੈ ਕੇ ਸੰਘਰਸ਼ ਕਰ ਰਹੇ ਹਨ ਤੇ ਆਪਣੇ ਸੰਘਰਸ਼ ਕਾਲ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਸਣੇ ਦਿੱਲੀ ਅਤੇ ਸ਼੍ਰੋਮਣੀ ਕਮੇਟੀ ਤੋਂ ਸਮਰਥਨ ਹਾਸਲ ਕਰਨ ਲਈ ਕਈ ਵਾਰ ਬੇਨਤੀਆਂ ਕੀਤੀਆਂ ਸੀ।

ਸਬੰਧਤ ਖ਼ਬਰ:

ਗੁ: ਗਿਆਨ ਗੋਦੜੀ ਦੀ ਅਜ਼ਾਦੀ ਲਈ ਅਰਦਾਸ ਕਰਨ ਵਾਲੇ 25 ਸਿੱਖ ਗ੍ਰਿਫਤਾਰ, 1 ‘ਤੇ ਲੱਗੀ ਦੇਸ਼ਧ੍ਰੋਹ ਦੀ ਧਾਰਾ …

ਇਸ ਮੌਕੇ ਭਾਈ ਜੋਗਾ ਸਿੰਘ ਦੇ ਨਾਲ ਹਰਿਦੁਆਰ ਦੇ ਗੁਰਦੁਆਰਾ ਨਾਨਕ ਦਰਬਾਰ ਦੇ ਪ੍ਰਧਾਨ ਸੁਖਦੇਵ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਟਾਰਿਆਂ ਦੇ ਪ੍ਰਧਾਨ ਸਤਪਾਲ ਸਿੰਘ ਚੌਹਾਨ, ਜਵਾਲਾਪੁਰ ਗੁਰਦੁਆਰੇ ਦੇ ਪ੍ਰਧਾਨ ਅਨੂਪ ਸਿੰਘ ਸਣੇ ਕਈ ਸਾਥੀ ਮੌਜੂਦ ਸਨ।

ਸਬੰਧਤ ਖ਼ਬਰ:

ਗੁ: ਗਿਆਨ ਗੋਦੜੀ ਦੀ ਲਹਿਰ ਚਲਾਉਣ ਲਈ ਕਾਹਲੇ ਸ਼੍ਰੋਮਣੀ, ਦਿੱਲੀ ਕਮੇਟੀ ਵਾਲੇ ਗਵਾਲੀਅਰ ਬਾਰੇ ਚੁੱਪ ਕਿਉ? …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,