December 6, 2014 | By ਸਿੱਖ ਸਿਆਸਤ ਬਿਊਰੋ
ਲੰਡਨ (5 ਦਸੰਬਰ, 2014): ਪੰਜਾਬ ਦੀ ਧਰਤੀ ਦੇ ਖੁੱਲੇ ਡੇਰੇ ਇੱਕਲੇ ਸਿੱਖ ਵਿਰੋਧੀ ਕਾਰਵਾਈ ਵਿੱਚ ਹੀ ਮਸ਼ਰੂਫ ਨਹੀਂ ਹਨ ਸਗੋਂ ਇਸਹ ਸਮੁੱਚੀ ਮਨੁੱਖਤਾ ਲਈ ਖਤਰਾ ਹੈ। ਇਹ ਡੇਰੇ ਜਿੱਥੇ ਸਮਾਜ ਵਿੱਚ ਨਫਰਤ ਅਤੇ ਬੇਚੈਨੀ ਫੈਲਾਅ ਰਹੇ ਹਨ, ਉੱਥੇ ਮਨੁੱਖਤਾ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸਣ ਕਰ ਰਹੇ ਹਨ। ਇਹ ਮਨੁੱਖਤਾ ਵਿਰੋਧੀ ਡੇਰਿਆਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਤੁਰੰਤ ਬੰਦ ਕਰ।
ਇੰਗਲ਼ੈਨਡ ਤੋਂ ਅਖੰਡ ਕੀਰਤਨੀ ਜਥਾ ਯੂ. ਕੇ., ਯੂਰਪ ਅਤੇ ਸਹਿਯੋਗੀ ਸੰਸਥਾਵਾਂ ਦੇ ਸਮੂਹ ਆਗੂਆਂ ਵੱਲੋਂ ਇਕ ਸਾਂਝੇ ਬਿਆਨ ਰਾਹੀਂ ਭਾਰਤ ਤੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਅਖੌਤੀ ਡੇਰੇ ਬੰਦ ਕਰਵਾਏ ਜਾਣ। ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ। ਇਹ ਅਖੌਤੀ ਡੇਰੇ ਸਮੂਹ ਮਨੁੱਖਤਾ ਲਈ ਖ਼ਤਰਾ ਬਣ ਚੁੱਕੇ ਹਨ ।
ਸਿੱਖ ਅਗੂਆ ਨੇ ਕਿਹਾ ਕਿ ਇਨ੍ਹਾਂ ਡੇਰੇਦਾਰਾਂ ਵੱਲੋਂ ਮਾਸੂਮ ਲੋਕਾਂ ਨੂੰ ਧਰਮ ਦੇ ਨਾਂਅ ‘ਤੇ ਲੁੱਟਿਆ ਜਾ ਰਿਹਾ ਹੈ ਅਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ।ਬੀਤੇ ਦਿਨੀਂ ਵਾਪਰੀਆਂ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਅਖੰਡ ਕੀਰਤਨੀ ਜਥਾ ਯੂ. ਕੇ. ਦੇ ਜਥੇਦਾਰ ਰਘਬੀਰ ਸਿੰਘ, ਕਾਰ ਸੇਵਾ ਕਮੇਟੀ ਸਿੱਖ ਗੁਰਧਾਮ ਪਾਕਿਸਤਾਨ ਦੇ ਪ੍ਰਧਾਨ ਅਵਤਾਰ ਸਿੰਘ ਸੰਘੇੜਾ, ਜਥੇਦਾਰ ਬਲਬੀਰ ਸਿੰਘ, ਸਿੰਘ ਸਭਾ ਗੁਰਦੁਆਰਾ ਕਵੈਂਟਰੀ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਢੇਸੀ, ਬ੍ਰਿਟਿਸ਼ ਸਿੱਖ ਕੌਂਸਲ ਦੇ ਜਨਰਲ ਸਕੱਤਰ ਸ: ਤਰਸੇਮ ਸਿੰਘ ਦਿਓਲ, ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਭਾਈ ਰਘਬੀਰ ਸਿੰਘ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਜਨਰਲ ਸੈਕਟਰੀ ਭਾਈ ਮਲਕੀਤ ਸਿੰਘ, ਸਿੱਖ ਰਿਲੀਫ਼ ਸੰਸਥਾ ਦੇ ਡਾਇਰੈਕਟਰ ਭਾਈ ਬਲਬੀਰ ਸਿੰਘ ਬੈਂਸ ਤੇ ਖਾਲਸਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਬਲਵਿੰਦਰ ਸਿੰਘ ਨੰਨੂਆ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਹ ਕਥਿਤ ਡੇਰੇਦਾਰ ਪੰਜਾਬ ਅਤੇ ਸਮੁੱਚੇ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ।
ਬੀਤੇ ਦਿਨੀਂ ਭਾਜਪਾ ਦੀ ਇਕ ਮੰਤਰੀ ਸਾਧਵੀ ਜਯੋਤੀ ਦੇ ਫਿਰਕੂ ਬਿਆਨ ‘ਤੇ ਟਿੱਪਣੀ ਕਰਦਿਆਂ ਉਪਰੋਕਤ ਆਗੂਆਂ ਨੇ ਕਿਹਾ ਨੀਵੀਂ ਪੱਧਰ ਦੀ ਸ਼ਬਦਾਵਲੀ ਵਾਲੇ ਵਿਅਕਤੀ ਨੂੰ ਪਾਰਲੀਮੈਂਟ ਵਿਚ ਥਾਂ ਨਹੀਂ ਚਾਹੀਦੀ, ਅਜਿਹੇ ਲੀਡਰਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਾਂ ਇਨ੍ਹਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।
Related Topics: Akhand Kirtani Jatha International, Anti-Sikh Deras, Sikhs In UK