ਆਮ ਖਬਰਾਂ

ਜੰਮੂ ਕਸ਼ਮੀਰ ‘ਚ ‘ਗਊ ਰੱਖਿਅਕਾਂ’ ਵਲੋਂ ਪੰਜ ਬੰਦਿਆਂ ‘ਤੇ ਹਮਲਾ; ਜ਼ਖਮੀਆਂ ‘ਚ 9 ਸਾਲ ਦੀ ਬੱਚੀ ਵੀ ਸ਼ਾਮਲ

April 22, 2017 | By

ਰਾਇਸੀ (ਜੰਮੂ ਕਸ਼ਮੀਰ): ਕਸ਼ਮਰੀ ਦੇ ਰਾਇਸੀ ਜ਼ਿਲ੍ਹੇ ‘ਚ ‘ਗਊ ਰੱਖਿਅਕਾਂ’ ਵਲੋਂ ਕੀਤੇ ਗਏ ਹਮਲੇ ‘ਚ ਪੰਜ ਲੋਕਾਂ ਸਣੇ ਇਕ ਨੌ ਸਾਲ ਦੀ ਬੱਚੀ ਵੀ ਜ਼ਖਮੀ ਹੋ ਗਈ ਹੈ। ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਇਕ ਵਣਜਾਰਾ ਪਰਿਵਾਰ ਆਪਣੇ ਪਸ਼ੂਆਂ ਨੂੰ ਲੈ ਕੇ ਤਲਵਾੜਾ ਇਲਾਕੇ ਤੋਂ ਜਾ ਰਿਹਾ ਸੀ। ਉਸੇ ਦੌਰਾਨ ਗਊ ਰੱਖਿਅਕਾਂ ਦੀ ਇਕ ਟੋਲੀ ਨੇ ਉਨ੍ਹਾਂ ਨੂੰ ਰੋਕ ਕੇ ਮਾਰ-ਕੁੱਟ ਸ਼ੁਰੂ ਕਰ ਦਿੱਤੀ।

ਪੀੜਤਾਂ ਦਾ ਕਹਿਣਾ ਹੈ ਕਿ ਹਮਲਾਵਰ ਉਨ੍ਹਾਂ ਦੀ ਬੱਕਰੀਆਂ, ਭੇਡਾਂ ਅਤੇ ਗਾਂ ਸਾਰੇ ਲੈ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਪੰਜ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਗਈ ਹੈ। ਪਰ ਹਾਲੇ ਤਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਜ਼ਖਮੀਆਂ ‘ਚ ਇਕ 9 ਸਾਲ ਦੀ ਬੱਚੀ ਸੰਮੀ ਵੀ ਹੈ ਜਿਸਦੀਆਂ ਕਈ ਹੱਡੀਆਂ ਟੁੱਟ ਗਈਆਂ ਹਨ। ਜੰਮੂ ਕਸ਼ਮੀਰ ਪੁਲਿਸ ਦੇ ਮੁਖੀ ਐਸ.ਪੀ. ਵੈਦ ਨੇ ਜਾਣਕਾਰੀ ਦਿੱਤੀ ਕਿ ‘ਅਸੀਂ ਐਫ.ਆਈ. ਆਰ. ਦਰਜ ਕਰ ਲਈ ਹੈ। ਅਸੀਂ ਉਧਮਪੁਰ ਰੇਂਜ ਦੇ ਡੀ.ਆਈ.ਜੀ. ਨਾਲ ਗੱਲ ਕੀਤੀ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਏਗੀ।’

'ਗਊ ਰੱਖਿਅਕਾਂ' ਵਲੋਂ ਕੀਤੇ ਹਮਲੇ 'ਚ ਜ਼ਖਮੀ ਹੋਏ ਵਣਜਾਰਾ ਪਰਿਵਾਰ ਦੇ ਬੰਦੇ ਹਸਪਤਾਲ 'ਚ ਦਾਖਲ

‘ਗਊ ਰੱਖਿਅਕਾਂ’ ਵਲੋਂ ਕੀਤੇ ਹਮਲੇ ‘ਚ ਜ਼ਖਮੀ ਹੋਏ ਵਣਜਾਰਾ ਪਰਿਵਾਰ ਦੇ ਬੰਦੇ ਹਸਪਤਾਲ ‘ਚ ਦਾਖਲ

ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਖੌਫਨਾਕ ਹਾਦਸਾ ਉਹ ਕਦੇ ਵੀ ਨਹੀਂ ਭੁੱਲਣਗੇ। ਪੀੜਤ ਨਸੀਮਾ ਬੇਗ਼ਮ ਨੇ ਦੱਸਿਆ ‘ਉਨ੍ਹਾਂ ਨੇ ਸਾਨੂੰ ਬੇਰਹਿਮੀ ਨਾਲ ਕੁੱਟਿਆ। ਅਸੀਂ ਜਿਵੇਂ ਕਿਵੇਂ ਕਰਕੇ ਉਥੋਂ ਭੱਜੇ। ਸਾਡਾ ਇਕ ਦਸ ਸਾਲ ਦਾ ਬੱਚਾ ਲਾਪਤਾ ਹੈ। ਪਤਾ ਨਹੀਂ ਉਹ ਜਿਉਂਦਾ ਵੀ ਹੈ ਜਾਂ ਮਰ ਗਿਆ। ਉਨ੍ਹਾਂ ਨੇ ਸਾਡੇ ਬਜ਼ਰੁਗਾਂ ਨੂੰ ਵੀ ਕੁੱਟਿਆ। ਉਹ ਸਾਨੂੰ ਮਾਰ ਕੇ ਸਾਡੀਆਂ ਲਾਸ਼ਾਂ ਦਰਿਆ ਵਿਚ ਸੁੱਟਣਾ ਚਾਹੁੰਦੇ ਸੀ।’

ਭੇਡਾਂ ਅਤੇ ਬੱਕਰੀਆਂ ਤੋਂ ਅਲਾਵਾ ਪਰਿਵਾਰ ਕੋਲ 16 ਗਾਂਵਾਂ ਸੀ। ਬੇਗ਼ਮ ਨੇ ਦੱਸਿਆ ‘ਉਨ੍ਹਾਂ ਲੋਕਾਂ ਨੇ ਕੁੱਤਿਆਂ ਨੂੰ ਵੀ ਨਹੀਂ ਛੱਡਿਆ। ਉਨ੍ਹਾਂ ਨੂੰ ਵੀ ਨਾਲ ਲੈ ਗਏ।’

ਜ਼ਿਕਰਯੋਗ ਹੈ ਕਿ ਕਸ਼ਮੀਰ ‘ਚ ਕਈ ਵਣਜਾਰੇ ਪਰਿਵਾਰ ਹਨ ਜੋ ਹਰ ਸਾਲ ਪਸ਼ੂਆਂ ਨਾਲ ਜੰਮੂ ਦੇ ਹਿਮਾਲਾ ਪਰਬਤ ਵਾਲੇ ਇਲਾਕੇ ਤੋਂ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਦੇ ਵਿਚਕਾਰ ਸਫਰ ਕਰਦੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Gau Rakshak : 5 Persons Along With 9 Year Old Girl Attacked In Jammu & Kashmir …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,