ਆਮ ਖਬਰਾਂ » ਵਿਦੇਸ਼

ਕਿਊਬਾ ‘ਚ ਕਮਿਊਨਿਸਟ ਕ੍ਰਾਂਤੀ ਦੇ ਜਨਮਦਾਤਾ ਫਿਦੈਲ ਕਾਸਤ੍ਰੋ ਦੀ 90 ਵਰ੍ਹਿਆਂ ਦੀ ਉਮਰ ‘ਚ ਮੌਤ

November 26, 2016 | By

ਹਵਾਨਾ: ਕਿਊਬਾ ਦੇ ਮਹਾਨ ਕ੍ਰਾਂਤੀਕਾਰੀ ਅਤੇ ਸਾਬਕਾ ਰਾਸ਼ਟਰਪਤੀ ਫਿਦੈਲ ਕਾਸਤ੍ਰੋ ਦੀ 90 ਵਰ੍ਹਿਆਂ ਦੀ ਉਮਰ ‘ਚ ਮੌਤ ਹੋ ਗਈ ਹੈ। ਕਿਊਬਾ ‘ਚ ਮੌਜੂਦਾ ਰਾਸ਼ਟਰਪਤੀ ਅਤੇ ਫਿਦੈਲ ਦੇ ਭਰਾ ਰਾਊਲ ਕਾਸਤ੍ਰੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਰਾਸ਼ਟਰਪਤੀ ਰਾਊਲ ਨੇ ਸਰਕਾਰੀ ਟੈਲੀਵਿਜਨ ‘ਤੇ ਦੁਨੀਆਂ ਦੇ ਮਹਾਨ ਕ੍ਰਾਂਤੀਕਾਰੀਆਂ ‘ਚ ਸ਼ਾਮਲ ਫਿਦੈਲ ਦੀ ਮੌਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ, “ਕਿਊਬਾ ਕ੍ਰਾਂਤੀ ਦੇ ਕਮਾਂਡਰ ਦਾ ਅੱਜ ਸ਼ਾਮ 22.29 ‘ਤੇ ਇੰਤਕਾਲ ਹੋ ਗਿਆ”।

ਫਿਦੈਲ ਕਾਸਤ੍ਰੋ ਨੂੰ ਕਿਊਬਾ 'ਚ ਕਮਿਊਨਿਸਟ ਕ੍ਰਾਂਤੀ ਦਾ ਜਨਮਦਾਤਾ ਮੰਨਿਆ ਜਾਂਦਾ ਹੈ (ਫਾਈਲ ਫੋਟੋ)

ਫਿਦੈਲ ਕਾਸਤ੍ਰੋ ਨੂੰ ਕਿਊਬਾ ‘ਚ ਕਮਿਊਨਿਸਟ ਕ੍ਰਾਂਤੀ ਦਾ ਜਨਮਦਾਤਾ ਮੰਨਿਆ ਜਾਂਦਾ ਹੈ (ਫਾਈਲ ਫੋਟੋ)

ਫਿਦੈਲ ਅਪ੍ਰੈਲ ਮਹੀਨੇ ਤੋਂ ਜਨਤਕ ਤੌਰ ‘ਤੇ ਨਹੀਂ ਦਿਖੇ ਸਨ। ਉਨ੍ਹਾਂ ਦੇ ਬਾਰੇ ‘ਚ ਦੱਸਿਆ ਜਾਂਦਾ ਸੀ ਕਿ ਉਹ ਪਿਛਲੇ ਕੁਝ ਵਰ੍ਹਿਆਂ ਤੋਂ ਅੰਤੜੀਆਂ ਦੀ ਬਿਮਾਰੀ ਤੋਂ ਪੀੜਤ ਸਨ। ਪਰ ਉਨ੍ਹਾਂ ਦੀ ਸਿਹਤ ਦੇ ਬਾਰੇ ‘ਚ ਅਧਿਕਾਰਤ ਤੌਰ ‘ਤੇ ਖ਼ਬਰਾਂ ਗੁਪਤ ਰੱਖੀਆਂ ਜਾ ਰਹੀਆਂ ਸੀ।

ਕਾਸਤ੍ਰੋ ਨੇ ਅਪ੍ਰੈਲ ‘ਚ ਦੇਸ਼ ਦੀ ਕਮਿਊਨਿਸਟ ਪਾਰਟੀ ਦੀ ਕਾਂਗਰਸ ਨੂੰ ਆਖਰੀ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਮੰਨਿਆ ਸੀ ਕਿ ਉਨ੍ਹਾਂ ਦੀ ਉਮਰ ਵਧ ਰਹੀ ਹੈ, ਪਰ ਉਨ੍ਹਾਂ ਨੇ ਕਿਹਾ ਸੀ ਕਿ ਕਮਿਊਨਿਸਟ ਵਿਚਾਰਧਾਰਾ ਅੱਜ ਵੀ ਮੰਨਣਯੋਗ ਹੈ ਅਤੇ ਕਿਊਬਾ ਦੇ ਲੋਕ ‘ਜੇਤੂ ਹੋਣਗੇ’। ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਿਹਾ ਸੀ, “ਮੈਂ ਛੇਤੀ ਹੀ 90 ਵਰ੍ਹਿਆਂ ਦਾ ਹੋ ਜਾਵਾਂਗਾ, ਜਿਸਦੀ ਕਿ ਮੈਨੂੰ ਉਮੀਦ ਹੀ ਨਹੀਂ ਸੀ। ਜਲਦ ਹੀ ਮੈਂ ਹੋਰ ਲੋਕਾਂ ਵਾਂਗ ਹੋ ਜਾਵਾਂਗਾ ਪਰ ਸਾਡੀ ਸਾਰਿਆਂ ਵੀ ਵਾਰੀ ਇਕ ਦਿਨ ਜ਼ਰੂਰ ਆਉਣੀ ਚਾਹੀਦੀ ਹੈ।”

13 ਅਗਸਤ, 1926 ਨੂੰ ਜਨਮੇ ਕਾਸਤ੍ਰੋ ਨੂੰ ਕਿਊਬਾ ਦੀ ਕਮਿਊਨਿਸਟ ਕ੍ਰਾਂਤੀ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਅਮਰੀਕਾ ਦੀ ਹਮਾਇਤ ਪ੍ਰਾਪਤ ਫੁਲਗੇਂਕਿਓ ਬਤਿਸਤਾ ਪ੍ਰਸ਼ਾਸਨ ਦੇ ਖਿਲਾਫ ਅਸਫਲ ਬਗ਼ਾਵਤ ਦੀ ਅਗਵਾਈ ਕਰਨ ਦੇ ਲਈ 1953 ‘ਚ ਕੈਦ ਕਰ ਲਿਆ ਗਿਆ ਸੀ, ਪਰ ਬਾਅਦ ‘ਚ 1955 ‘ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਫਿਦੈਲ ਕਾਸਤ੍ਰੋ ਨੇ ਬਤਿਸਤਾ ਦੀ ਤਾਨਾਸ਼ਾਹ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ 49 ਵਰ੍ਹਿਆਂ ਤਕ ਕਿਊਬਾ ‘ਚ ਰਾਜ ਕੀਤਾ। ਉਹ ਫਰਵਰੀ 1959 ਤੋਂ ਦਸੰਬਰ 1976 ਤਕ ਕਿਊਬਾ ਦੇ ਪ੍ਰਧਾਨ ਮੰਤਰੀ ਅਤੇ ਫਿਰ ਫਰਵਰੀ 2008 ਤਕ ਰਾਸ਼ਟਰਪਤੀ ਰਹੇ। ਇਸ ਤੋਂ ਬਾਅਦ ਸਿਹਤ ਸੰਬੰਧੀ ਕਾਰਣਾਂ ਕਰਕੇ ਉਨ੍ਹਾਂ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਉਨ੍ਹਾਂ ਦੇ ਭਰਾ ਰਾਊਲ ਕਾਸਤ੍ਰੋ ਨੂੰ ਇਹ ਅਹੁਦਾ ਮਿਿਲਆ।

ਕਾਸਤ੍ਰੋ ਦੇ ਸਮਰਥਕ ਉਸਨੂੰ ਅਜਿਹਾ ਸ਼ਖਸ ਦੱਸਦੇ ਹਨ ਜਿਸਨੇ ਕਿਊਬਾ ਨੂੰ ਇਥੋਂ ਦੇ ਲੋਕਾਂ ਦੇ ਹੱਥ ਸੌਂਪ ਦਿੱਤਾ। ਪਰ ਵਿਰੋਧੀ ਉਨ੍ਹਾਂ ਨੂੰ ਵਿਰੋਧੀਆਂ ਦੀ ਆਵਾਜ਼ ਦਬਾਉਣ ਵਾਲਾ ਦੱਸਦੇ ਰਹੇ।

ਫਿਦੈਲ ਕਾਸਤ੍ਰੋ ਨੇ ਦੋ ਵਿਆਹ ਕੀਤੇ ਸਨ, ਜਿਸਤੋਂ ਉਨ੍ਹਾਂ ਦੇ 8 ਬੱਚੇ ਹਨ। ਉਸਦਾ ਵੱਡਾ ਲੜਕਾ ਫਿਦੈਲਿਤੋ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਉਹ ਨਿਊਕਲੀਅਰ ਵਿਿਗਆਨੀ ਹੈ। ਫਿਦੈਲ ਕਾਸਤ੍ਰੋ ਦੀ ਦੂਜੀ ਪਤਨੀ ਡਾਲਿਆ ਸੋਟੋ ਤੋਂ ਪੰਜ ਹੋਰ ਲੜਕੇ ਹਨ। ਉਨ੍ਹਾਂ ਸਾਰਿਆਂ ਦੇ ਨਾਂ ਅੰਗ੍ਰੇਜ਼ੀ ਅੱਖਰ ‘ਏ’ ਤੋਂ ਸ਼ੁਰੂ ਹੁੰਦੇ ਹਨ। ਕਾਸਤ੍ਰੋ ਦਾ ਛੋਟਾ ਲੜਕਾ ਏਂਟਾਨਿਓ ਨੈਸ਼ਨਲ ਬੇਸਬਾਲ ਟੀਮ ਦਾ ਡਾਕਟਰ ਹੈ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Former President of Cuba Fidel Castro Passes Away …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,