ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪ੍ਰਧਾਨਗੀ ਦੇ ਐਲਾਨ ਤੋਂ ਬਾਅਦ ਕੈਪਟਨ ਨੇ ਯੂ-ਟਿਊਬ ਜਰੀਏ ਜਾਰੀ ਕੀਤਾ ਸੁਨੇਹਾ,ਦੋ ਮੁੱਦੇ ਲੈ ਕੇ ਲੋਕਾਂ ਵਿੱਚ ਜਾਣ ਦੀ ਕੀਤੀ ਗੱਲ

November 29, 2015 | By

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੂ-ਟਿਊਬ ਜਰੀਏ ਪ੍ਰਧਾਨਗੀ ਦੇ ਐਲਾਨ ਤੋਂ ਬਾਅਦ ਪੰਜਾਬ ਵਾਸੀਆਂ ਦੇ ਨਾ ਪਹਿਲਾ ਸੁਨੇਹਾ ਜਾਰੀ ਕੀਤਾ ਗਿਆ ਹੈ।ਵੀਡੀਓ ਵਿੱਚ ਕੈਪਟਨ ਨੇ ਪ੍ਰਧਾਨਗੀ ਦੇਣ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ

ਕੈਪਟਨ ਨੇਂ 2017 ਵਿਧਾਨ ਸਭਾ ਚੌਣਾਂ ਦੀ ਤਿਆਰੀ ਸੰਬੰਧੀ ਕਿਹਾ ਕਿ ਉਹ ਸਾਰਿਆਂ ਨੂੰ ਜੋੜ ਕੇ ਚੌਣਾਂ ਵਿੱਚ ਕਾਮਯਾਬੀ ਹਾਸਿਲ ਕਰਨਗੇ।2017 ਦੀਆਂ ਵਿਧਾਨ ਸਭਾ ਚੌਣਾਂ ਲਈ ਕੈਪਟਨ ਨੇ ਦੋ ਮੁਦਿਆਂ ਤੇ ਲੋਕਾਂ ਵਿੱਚ ਜਾਣ ਦੀ ਗੱਲ ਕੀਤੀ ਜਿਸ ਵਿੱਚ ਬੇਰੋਜਗਾਰੀ ਅਤੇ ਵਿਦਿਆ ਨੂੰ ਸ਼ਾਮਿਲ ਕੀਤਾ ਗਿਆ ਹੈ। ਕੈਪਟਨ ਨੇ ਕਿਹਾ ਕਿ ਜਿੱਥੇ ਅਮੀਰ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਵਧੀਆ ਵਿੱਦਿਆ ਮੁਹੱਈਆ ਕਰਵਾ ਲੈਂਦੇ ਹਨਪਰ ਗਰੀਬਾਂ ਦੇ ਬੱਚਿਆਂ ਲਈ ਸਰਕਾਰੀ ਸਕੂਲ ਹਨ ਜਿੱਥੇ ਵਧੀਆ ਪੜਾਈ ਨਹੀਂ ਹੁੰਦੀ।

ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਕਹਿੰਦਾ ਕਿ ਅਕਾਲੀ ਮਾੜੇ ਹਨ ਜਾ ਆਮ ਆਦਮੀ ਪਾਰਟੀ ਮਾੜੀ ਹੈ, ਉਹ ਆਪਣਾ ਪ੍ਰੋਗਰਾਮ ਲੋਕਾਂ ਵਿੱਚ ਲੈ ਕੇ ਜਾਣਗੇ ਜਿਸ ਤੋਂ ਲੋਕ ਅੰਦਾਜਾ ਲਗਾ ਸਕਦੇ ਹਨ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਆਉਣ ਨਾਲ ਕੀ ਪ੍ਰਾਪਤੀ ਹੋ ਸਕਦੀ ਹੈ।

ਆਮ ਤੌਰ ਤੇ ਸਖਤ ਲਹਿਜੇ ਵਿੱਚ ਵਿਰੋਧੀਆਂ ਨੂੰ ਜਵਾਬ ਦੇਣ ਵਾਲੇ ਕੈਪਟਨ ਇਸ ਵੀਡੀਓ ਵਿੱਚ ਕੁਝ ਬਦਲੇ ਬਦਲੇ ਨਜਰ ਆਏ ਤੇ ਉਨ੍ਹਾਂ ਅਕਾਲੀ ਦਲ ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ ਕੀਤਾ ਜਦੋਂਕਿ ਮੋਗਾ ਰੈਲੀ ਵਿੱਚ ਦੋਵੇਂ ਬਾਦਲਾਂ ਨੇ ਕੈਪਟਨ ਤੇ ਕਾਫੀ ਤਲਖ ਟਿੱਪਣੀਆਂ ਕੀਤੀਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,