ਉੱਘੇ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਨਾਲ ਕੀਤੀ ਗਈ ਇਹ ਖੁੱਲੀ ਗੱਲਬਾਤ ਜੂਨ 2011 ਵਿੱਚ ਦੋ ਦਿਨਾਂ ਦੌਰਾਨ ਭਰੀ ਗਈ ਸੀ। ਡਾ. ਗੁਰਭਗਤ ਸਿੰਘ ਨੇ ਇਸ ਗੱਲਬਾਤ ਵਿੱਚ ਆਪਚੇ ਜਨਮ, ਬਚਪਨ, ਪਰਵਾਰਕ ਪਿਛੋਕੜ, ਮੁੱਢਲੀ ਸਿੱਖਿਆ, ਸੰਸਕਾਰਾਂ ਦੀ ਘਾੜਤ, ਆਪਣੀ ਪੜ੍ਹਾਈ, ਭੂਤਵਾੜੇ, ਅਮਰੀਕਾ ਜਾਣ, ਉੱਥੇ ਪੜ੍ਹਨ ਤੇ ਪੜਾਉਣ ਦੇ ਤਜ਼ਰਬੇ, ਪੰਜਾਬ ਵਾਪਸੀ, ਆਪਣੇ ਚਿੰਤਨ, ਸਿੱਖ ਸਿਮਰਤੀ ਤੇ ਸਿੱਖ ਵਿਰਸੇ ਦੀ ਵਿਲੱਖਣਤਾ, ਵਿਸਮਾਦੀ ਪੂੰਜੀ, ਵਾਹਿਗੁਰੂ, ਸਿੱਖ ਕ੍ਰਾਂਤੀ ਅਤੇ ਮਹਾਂਪ੍ਰਤੀਕ ਪ੍ਰਬੰਧ ਬਾਰੇ ਵਿਸਤਾਰ ਵਿੱਚ ਗੱਲਾਂ ਕੀਤੀਆਂ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਗੱਲਬਾਤ ਨੂੰ ਦਰਸ਼ਕਾਂ /ਵਿਚਾਰਕਾਂ ਨਾਲ ਸਾਂਝੀ ਕਰਨ ਵੇਲੇ ਅਸੀਂ ਵਿਸ਼ੇ ਮੁਤਾਬਕ ਗੱਲਾਂ ਨੂੰ ਇੱਕਠਿਆਂ ਕਰ ਲਿਆ ਹੈ ਤਾਂ ਕਿ ਇੱਕ ਵਿਸ਼ੇ ਬਾਰੇ ਇਕੋ ਵਾਰ ਗੱਲ ਆ ਜਾਵੇ।
ਅਦਾਰਾ ਸਿੱਖ ਸਿਆਸਤ ਇਸ ਗੱਲਬਾਤ ਨੂੰ ਮੁਹੱਈਆ ਕਰਵਾਉਣ ਤੇ ਇਸ ਦੇ ਹੱਕ ਸੌਂਪਣ ਲਈ ਬੀਬੀ ਪਰਵਾਜ਼ ਸਰਾਂ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹੈ।
ਅਸੀਂ ਇਸ ਗੱਲਬਾਤ ਦੇ ਸੂਤਰਧਾਰ ਰਹੇ ਡਾ. ਮੇਹਰ ਸਿੰਘ ਗਿੱਲ, ਸ. ਅਜਮੇਰ ਸਿੰਘ, ਸ. ਦਲਜੀਤ ਸਿੰਘ ਸਰਾਂ ਅਤੇ ਡਾ. ਸੇਵਕ ਸਿੰਘ ਦਾ ਵੀ ਹਾਰਦਿਕ ਧੰਨਵਾਦ ਕਰਦੇ ਹਾਂ।
♣ ਹੋਰ ਵੇਖੋ – ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਨਾਲ ਖੁੱਲ੍ਹੀ ਗੱਲਬਾਤ (ਭਾਗ 1)