September 18, 2017 | By ਸਿੱਖ ਸਿਆਸਤ ਬਿਊਰੋ
ਗੁਰਦਾਸਪੁਰ: ਆਮ ਆਦਮੀ ਪਾਰਟੀ ਨੇ 11 ਅਕਤੂਬਰ ਨੂੰ ਹੋਣ ਵਾਲੀ ਗੁਰਦਾਸਪੁਰ ਜ਼ਿਮਨੀ ਚੋਣ ਲਈ ਸਾਬਕਾ ਮੇਜਰ ਜਨਰਲ ਸੁਰੇਸ਼ ਖਜੂਰੀਆ (64) ਨੂੰ ਗੁਰਦਾਸਪੁਰ ਹਲਕੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਜਲੰਧਰ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੁਰੇਸ਼ ਖਜੂਰੀਆਂ ਦੇ ਨਾਂਅ ਦਾ ਉਮੀਦਵਾਰ ਵਜੋਂ ਐਲਾਨ ਕੀਤਾ। ਉਮੀਦਵਾਰ ਦੀ ਚੋਣ ਬਾਰੇ ਮਾਨ ਤੇ ਖਹਿਰਾ ਨੇ ਦੱਸਿਆ ਕਿ ਸੁਰੇਸ਼ ਖਜੂਰੀਆ ਦੇ ਨਾਂਅ ਦਾ ਫ਼ੈਸਲਾ ਪ੍ਰਦੇਸ਼ ਇਕਾਈ ਅਤੇ ਹਾਈਕਮਾਨ ਨੇ ਮਿਲ ਕੇ ਕੀਤਾ ਹੈ। ਸੁਰੇਸ਼ ਖਜੂਰੀਆ ਦੇ ਨਾਂਅ ‘ਤੇ ਫ਼ੈਸਲਾ ਗੁਰਦਾਸਪੁਰ ਹਲਕੇ ਦੇ ਸਥਾਨਕ ਆਗੂਆਂ ਦੀ ਸਲਾਹ ਤੋਂ ਬਾਅਦ ਹੀ ਕੀਤਾ ਗਿਆ ਸੀ।
ਖਜੂਰੀਆ ਦੇ ਨਾਂਅ ਬਾਰੇ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੈਂਗਲੁਰੂ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਮਨਜ਼ੂਰੀ ਲੈ ਲਈ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਦਾ ਉਮੀਦਵਾਰ 21 ਸਤੰਬਰ ਨੂੰ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰੇਗਾ। ਸੁਰੇਸ਼ ਖਜੂਰੀਆ ਨੂੰ ਟਿਕਟ ਦੇਣ ਬਾਰੇ ਉਕਤ ਆਗੂਆਂ ਨੇ ਕਿਹਾ ਕਿ ਹੁਣ ਤੱਕ ਕਾਂਗਰਸ, ਬਾਦਲ-ਭਾਜਪਾ ਤਾਂ ਹਰ ਵਾਰ ਪੈਰਾਸ਼ੂਟ ਉਮੀਦਵਾਰ ਹੀ ਇੱਥੇ ਚੋਣ ਮੈਦਾਨ ਵਿਚ ਉਤਾਰਦੀਆਂ ਰਹੀਆਂ ਹਨ ਪਰ ‘ਆਪ’ ਨੇ ਸਥਾਨਕ ਪਠਾਨਕੋਟ ਨਿਵਾਸੀ ਨੂੰ ਹੀ ਟਿਕਟ ਦਿੱਤੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Ex-Army Man Suresh Khajuria is AAP candidate for Gurdaspur by-election …
Related Topics: Aam Aadmi Party, Bhagwant Maan, Gurdaspur By Election 2017, Sukhpal SIngh Khaira, Suresh Khajuria