ਆਮ ਖਬਰਾਂ

ਵਿਦਿਅਕ ਅਦਾਰਿਆਂ ‘ਚ ‘ਰਾਸ਼ਟਰਵਾਦੀ ਮਾਹੌਲ’ ਬਣਾਉਣ ਲਈ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ

December 19, 2016 | By

ਨਵੀਂ ਦਿੱਲੀ: ਮੀਡੀਆਂ ਦੀਆਂ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਸਕੂਲਾਂ ਵਿਚ ਫੌਜ ਨਾਲ ਸਬੰਧਤ ਪਾਠ ਅਤੇ ਭਾਰਤੀ ਝੰਡੇ (ਤਿਰੰਗੇ) ਨੂੰ ਲਾਜ਼ਮੀ ਕਰਨ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਮੰਤਰੀਆਂ ਦੇ ਧੜੇ ਨੇ ਸਰਕਾਰ ਦੇ ‘ਸਰਵਉੱਚ ਵਿਦਿਆ ਨੀਤੀ’ ਮਹਿਕਮੇ ਨੂੰ ਸਲਾਹ ਦਿੱਤੀ ਹੈ ਕਿ “ਵਿਦਿਆ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਵਿਦਿਆਰਥੀਆਂ ‘ਚ ‘ਦੇਸ਼-ਭਗਤੀ’ ਵਧੇ”।

ਹੋਰ ਸਲਾਹਾਂ ਦੇ ਨਾਲ-ਨਾਲ ਇਨ੍ਹਾਂ ਮੰਤਰੀਆਂ ਦੇ ਧੜੇ ਨੇ ਸਲਾਹ ਦਿੱਤੀ ਹੈ ਕਿ ਫੌਜੀ ਸਕੂਲਾਂ ਦੀ ਗਿਣਤੀ ਵਧਾਈ ਜਾਵੇ, ਦੇਸ਼ ਦੇ ਨਾਇਕਾਂ ਦੀ ਜੀਵਨੀਆਂ ਵੱਧ ਤੋਂ ਵੱਧ ਪੜ੍ਹਾਈਆਂ ਜਾਣ, ਜਨ ਗਨ ਮਨ ਨੂੰ ਗਾਉਣਾ ਲਾਜ਼ਮੀ ਕੀਤਾ ਜਾਵੇ, ਤਾਂ ਜੋ ਬੱਚਿਆਂ ਵਿਚ ਨੈਤਿਕਤਾ ਅਤੇ ਦੇਸ਼-ਭਗਤੀ ‘ਚ ਵਾਧਾ ਹੋਵੇ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇਹ ਵਿਚਾਰ ਕੇਂਦਰੀ ਮੰਤਰੀਆਂ ਅਤੇ ਭਾਜਪਾ ਦੀ ਹਕੂਮਤ ਵਾਲਿਆਂ ਸੂਬਿਆਂ ਵਲੋਂ Central Advisory Board of Education (CABE) ਦੀ ਮੀਟਿੰਗ ਵਿਚ 25 ਅਕਤੂਬਰ ਨੂੰ ਦਿੱਤੇ ਗਏ। CABE ਕੇਂਦਰ ਅਤੇ ਰਾਜ ਸਰਕਾਰਾਂ ਦੀ ਸਭ ਤੋਂ ਵੱਡੀ ਸਲਾਹਕਾਰ ਸੰਸਥਾ ਹੈ।

ਹਿੰਦੁਸਤਾਨ ਟਾਈਮਜ਼ (HT) ਦੀ ਰਿਪੋਰਟ ਮੁਤਾਬਕ, ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਦੀਪਕ ਜੋਸ਼ੀ ਨੇ ਕਿਹਾ, “ਰਾਜ ਅਤੇ ਚਲਾਏ ਜਾ ਰਹੇ ਕੇਂਦਰੀਆ ਅਤੇ ਨਵੋਦਿਆ ਵਿਦਿਆਲਾਵਾਂ ਨਾਲੋਂ ਸਾਨੂੰ ਸੈਨਿਕ (ਫੌਜੀ) ਸਕੂਲਾਂ ਦੀ ਲੋੜ ਹੈ, ਕਿਉਂਕਿ ‘ਰਾਸ਼ਟਰਵਾਦ ਅਤੇ ਦੇਸ਼ਭਗਤੀ ਸਮੇਂ ਦੀ ਮੰਗ ਹੈ’।”

ਜੋਸ਼ੀ ਦੇ ਇਨ੍ਹਾਂ ਵਿਚਾਰਾਂ ਦੀ ਹਮਾਇਤ ਕਰਦੇ ਹੋਏ ਕੇਂਦਰੀ ਮੰਤਰੀ ਮਹਿੰਦਰਨਾਥ ਪਾਂਡੇ ਨੇ ਜੋਸ਼ੀ ਦੀ ‘ਹਾਂ ਵਿਚ ਹਾਂ’ ਮਿਲਾਈ।

ਨੌਜਵਾਨਾਂ ਅਤੇ ਖੇਡਾਂ ਦੇ ਰਾਜ ਮੰਤਰੀ ਵਿਜੈ ਗੋਇਲ ਨੇ ਵੀ ਇਨ੍ਹਾਂ ਗੱਲਾਂ ‘ਤੇ ਹੀ ਜ਼ੋਰ ਦਿੱਤਾ।

ਇਸ ਮੌਕੇ ਮੱਧ ਪ੍ਰਦੇਸ਼ ਦੇ ਸਕੂਲ ਸਿੱਖਿਆ ਮੰਤਰੀ ਕੁੰਵਰ ਵਿਜੈ ਸ਼ਾਹ ਨੇ ਅੱਗੇ ਸਲਾਹ ਦਿੱਤੀ ਕਿ ਸਕੂਲਾਂ ਅਤੇ ਸਰਕਾਰੀ ਦਫਤਰਾਂ ‘ਚ ਭਾਰਤੀ ਤਿਰੰਗਾ ਝੰਡਾ ਲਹਿਰਾਉਣਾ ਲਾਜ਼ਮੀ ਹੋਣਾ ਚਾਹੀਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Enforcing Nationalism: Ministers Want Central Government to Target Education System …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,