ਸਿੱਖ ਖਬਰਾਂ

ਦੋਰਾਹਾ ਪੁਲਿਸ ਨੇ ਲਿਆ ਹਰਮਿੰਦਰ ਸਿੰਘ ਮਿੰਟੂ ਦਾ 4 ਦਿਨ ਦਾ ਪੁਲਿਸ ਰਿਮਾਂਡ

March 29, 2017 | By

ਲੁਧਿਆਣਾ: ਦੋਰਾਹਾ ਪੁਲਿਸ ਨੇ 28 ਮਾਰਚ (ਮੰਗਲਵਾਰ) ਨੂੰ ਭਾਈ ਹਰਮਿੰਦਰ ਸਿੰਘ ਮਿੰਟੂ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਹਰਮਿੰਦਰ ਸਿੰਘ ਮਿੰਟੂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ ਹਰਮਿੰਦਰ ਸਿੰਘ ਮਿੰਟੂ ਆਪਣੇ ਇਕ ਕੇਸ ਦੀ ਕਾਰਵਾਈ ਦੇ ਸਬੰਧ ‘ਚ ਜਲੰਧਰ ਅਦਾਲਤ ‘ਚ ਪੇਸ਼ ਹੋਏ ਸਨ ਪਰ ਬਾਅਦ ‘ਚ ਦੋਰਾਹਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੁਡੀਸ਼ਲ ਮੈਜਿਸਟ੍ਰੇਟ ਪਾਇਲ ਦੀ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ।

ਹਰਮਿੰਦਰ ਸਿੰਘ ਮਿੰਟੂ ਪੇਸ਼ੀ ਦੌਰਾਨ; ਨਾਲ ਖੜ੍ਹੇ ਹਨ ਉਨ੍ਹਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ (ਫਾਈਲ ਫੋਟੋ)

ਹਰਮਿੰਦਰ ਸਿੰਘ ਮਿੰਟੂ ਪੇਸ਼ੀ ਦੌਰਾਨ; ਨਾਲ ਖੜ੍ਹੇ ਹਨ ਉਨ੍ਹਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਹਰਮਿੰਦਰ ਸਿੰਘ ਮਿੰਟੂ ਨੂੰ ਐਫ.ਆਈ.ਆਰ. ਨੰ: 137 ਮਿਤੀ 10 ਸਤੰਬਰ 2016, ਧਾਰਾਵਾਂ 307, 336, 506, 148, 149 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27/54/59 ਤਹਿਤ ਗ੍ਰਿਫਤਾਰ ਕੀਤਾ ਗਿਆ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਤਾਂ ਇੰਝ ਲਗਦਾ ਹੈ ਕਿ ਇਹ ਕੇਸ ਦਾ ਬਹਾਨਾ ਬਣਾ ਕੇ ਪੁਲਿਸ ਵਲੋਂ ਕਿਸੇ ਹੋਰ ਕੇਸ ਜਾਂ ਘਟਨਾ ਬਾਰੇ ਭਾਈ ਹਰਮਿੰਦਰ ਸਿੰਘ ਮਿੰਟੂ ਕੋਲੋਂ ਪੁੱਛਗਿੱਛ ਕੀਤੀ ਜਾਏਗੀ।

ਉਨ੍ਹਾਂ ਕਿਹਾ, “ਇਹ ਤਾਂ ਸਪੱਸ਼ਟ ਹੈ ਕਿ ਜੇਲ੍ਹ ਰਿਕਾਰਡ ਮੁਤਾਬਕ ਭਾਈ ਹਰਮਿੰਦਰ ਸਿੰਘ ਮਿੰਟੂ ਉਸ ਦਿਨ ਜੇਲ੍ਹ ਵਿਚ ਸਨ, ਜਿਸ ਦਿਨ ਇਹ ‘ਇਰਾਦਾ ਕਤਲ’ ਦੀ ਘਟਨਾ ਵਾਪਰੀ। ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਵਿਅਕਤੀ ਜੇਲ੍ਹ ਵਿਚ ਹੋਏ ਅਤੇ ਕਿਸੇ ‘ਇਰਾਦਾ ਕਤਲ’ ‘ਚ ਸ਼ਾਮਲ ਹੋਵੇ?”

ਇਸ ਕੇਸ ਦੀ ਅਗਲੀ ਤਰੀਕ 31 ਮਾਰਚ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Doraha police gets remand of Harminder Singh Mintoo in ‘proxy case’ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,