February 3, 2016 | By ਸਿੱਖ ਸਿਆਸਤ ਬਿਊਰੋ
ਬਰੇਸ਼ੀਆ, ਇਟਲੀ ( 2 ਫਰਵਰੀ, 2016): ਭਾਰਤ ਸਰਕਾਰ ਦੀ ਅਰਜ਼ੀ ‘ਤੇ ਇੰਟਰਪੋਲ ਵੱਲੋਂ ਗ੍ਰਿਫਤਾਰ ਕੀਤੇ ਬਰਤਾਨੀਆ ਦੀ ਰਾਜਸੀ ਸ਼ਰਨ ਪ੍ਰਾਪਤ ਭਾਈ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਹਵਾਲੇ ਕਰਨ ਦੇ ਵਿਰੋਧ ਵਿੱਚ ਯੂਰਪ ਭਰ ਵਿਚ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੀ ਲੜੀ ਵਜੋਂ ਇਟਲੀ ਵਿਚ 5 ਫਰਵਰੀ, ਦਿਨ ਸ਼ੁੱਕਰਵਾਰ ਨੂੰ ਮਿਲਾਨ ਅਤੇ ਰੋਮ ਵਿਖੇ ਸਵੇਰੇ 10 ਵਜੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਸਿੱਖ ਸੰਗਤਾਂ ਨੂੰ ਪਹੁੰਚਣ ਲਈ ਇਟਲੀ ਸਿੱਖ ਕੌਾਸਲ ਅਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਦੇ ਪ੍ਰਮੁੱਖ ਆਗੂਆਂ ਨੇ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਮਿਲਾਨ ਅਤੇ ਰੋਮ ਦੇ ਨਜ਼ਦੀਕੀ ਸ਼ਹਿਰਾਂ ‘ਚ ਰਹਿਣ ਵਾਲੀਆਂ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਇਨ੍ਹਾਂ ਰੋਸ ਮੁਜ਼ਾਹਰਿਆਂ ਵਿਚ ਪਹੁੰਚਣ, ਤਾਂ ਜੋ ਇਕ ਹੋਰ ਸਿੱਖ ਨੌਜਵਾਨ ਭਾਈ ਪਰਮਜੀਤ ਸਿੰਘ ਪੰਮਾ ਨੂੰ ਝੂਠੇ ਕੇਸ ਤੋਂ ਬਚਾਇਆ ਜਾ ਸਕੇ ।
ਵਰਨਣਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਲਈ 15 ਫਰਵਰੀ ਨੂੰ ਪੁਰਤਗਾਲ ਅਦਾਲਤ ਵਿਚ ਅਗਲੀ ਸੁਣਵਾਈ ਹੋਵੇਗੀ ।ਉਨ੍ਹਾਂ ਨੂੰ ਭਾਰਤ ਸਰਕਾਰ ਦੇ ਹਵਾਲੇ ਕਰਨ ਤੋਂ ਰੋਕਣ ਲਈ ਵਿਸ਼ਵ ਭਰ ਦੇ ਸਿੱਖ ਆਗੂ ਆਪੋ-ਆਪਣੇ ਤੌਰ ‘ਤੇ ਕੋਸ਼ਿਸ਼ ਕਰ ਰਹੇ ਹਨ ।
ਅਪੀਲ ਕਰਨ ਵਾਲਿਆਂ ਵਿਚ ਇਟਲੀ ਸਿੱਖ ਕੌ ਸਲ ਦੇ ਪ੍ਰਧਾਨ ਸ: ਜਸਬੀਰ ਸਿੰਘ ਤੂਰ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਦੇ ਪ੍ਰਧਾਨ ਸ: ਕਰਮਜੀਤ ਸਿੰਘ ਢਿਲੋਂ, ਜਨਰਲ ਸਕੱਤਰ ਸ: ਮਲਕੀਤ ਸਿੰਘ ਬੂਰੇ ਜੱਟਾਂ, ਮੀਤ ਪ੍ਰਧਾਨ ਸ: ਕੁਲਵਿੰਦਰ ਸਿੰਘ ਬਰੇਸ਼ੀਆ ਦੇ ਨਾਂਅ ਵਰਨਣਯੋਗ ਹਨ ।
ਜ਼ਿਕਰਯੋਗ ਹੈ ਜਿਨ੍ਹਾਂ ਕੇਸਾਂ ਵਿੱਚ ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਭਾਈ ਪੰਮਾ ਦੀ ਭਾਰਤ ਹਵਾਲਗੀ ਚਾਹੁੰਦੀ ਹੈ ਉਨ੍ਹਾਂ ਵਿੱਚੋਂ ( ਰੁਲਦਾ ਕਤਲ ਅਤੇ ਬੰਬ ਧਮਾਕਾ ਕੇਸ ) ਸਾਰੇ ਸਹਿ-ਦੋਸ਼ੀ ਭਾਰਤੀ ਅਦਾਲਤ ਵਲੋਂ 2012, 2014 ਅਤੇ 2015 ਵਿਚ ਬੇਕਸੂਰ ਪਾਏ ਗਏ ਤੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।
Related Topics: Extradition, Indian Satae, Paramjit Singh Pamma (UK), Sikhs in Italy