February 7, 2016 | By ਸਿੱਖ ਸਿਆਸਤ ਬਿਊਰੋ
ਲਿਸਬਨ, ਪੁਰਤਗਾਲ (6 ਫਰਵਰੀ, 2016): ਪੁਰਤਗਾਲ ਵਿੱਚ ਗ੍ਰਿਫਤਾਰ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਵਿਰੁੱਧ ਅਤੇ ਉਨ੍ਹਾਂ ਨੂੰ ਰਿਹਾਅ ਕਰਕੇ ਵਾਪਸ ਬਰਤਾਨੀਆ ਭੇਜਣ ਲਈ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਪੁਰਤਗਾਲ ਸੰਸਦ ਸਾਹਮਣੇ ਇਕੱਠਿਆਂ ਹੋ ਕੇ ਮੁਜ਼ਾਹਰਾ ਕੀਤਾ ਅਤੇ ਮੰਗ ਪੱਤਰ ਦਿੱਤਾ।
ਸਥਾਨਕ ਅਸੈਂਬਲੀ ਦੇ ਅੱਗੇ ਮੁਜ਼ਾਹਰਾ ਕਰ ਰਹੇ ਸਿੰਘਾਂ, ਸਿੰਘਣੀਆਂ ਵਲੋਂ ਅੰਗਰੇਜ਼ੀ ਅਤੇ ਪੁਰਤਗੇਜ਼ੀ ‘ਚ ਲਿਖੀਆਂ ਤਖਤੀਆਂ ਫੜੀਆਂ ਸਨ । ਜਿਨ੍ਹਾਂ ‘ਤੇ ਲਿਖਿਆ ਸੀ ਕਿ ਭਾਈ ਪੰਮਾ ਨੂੰ ਭਾਰਤ ਦੇ ਹਵਾਲੇ ਨਾ ਕੀਤਾ ਜਾਵੇ, ਜਦਕਿ ਉਨ੍ਹਾਂ ਕੋਲ ਯੂ. ਕੇ. ਦਾ ਰਾਜਸੀ ਪਾਸਪੋਰਟ ਹੈ । ਇਸ ਲਈ ਉਸ ਨੂੰ ਯੂ.ਕੇ. ਵਾਪਸ ਉਸ ਦੇ ਪਰਿਵਾਰ ‘ਚ ਭੇਜਿਆ ਜਾਵੇ, ਕਿਉਂਕਿ ਭਾਰਤ ਸਰਕਾਰ ਉਨ੍ਹਾਂ ‘ਤੇ ਝੂਠੇ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹ ‘ਚ ਡੱਕਣਾ ਚਾਹੁੰਦੀ ਹੈ ।
ਸਮੁੱਚੇ ਇਕੱਠ ਵਲੋਂ ਸ. ਗੁਰਪਤਵੰਤ ਸਿੰਘ ਪੰਨੂ ਸਿੱਖਜ਼ ਫਾਰ ਜਸਟਿਸ ਦੀ ਮੌਜੂਦਗੀ ਵਿਚ ਪੰਮਾ ਦੇ ਨਿਰਦੋਸ਼ ਹੋਣ ਬਾਰੇ ਤੇ ਵਾਪਸ ਇੰਗਲੈਂਡ ਭੇਜਣ ਬਾਰੇ ਪੁਰਤਗੇਜ਼ੀ ਅਸੈਂਬਲੀ ਅਤੇ ਨਿਆਂ ਮੰਤਰਾਲੇ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ।
ਭਾਈ ਪਰਮਜੀਤ ਸਿੰਘ ਪੰਮਾ ਦਾ ਕੇਸ ਏਵੋਰਾ (ਪੁਰਤਗਾਲ) ਦੀ ਅਦਾਲਤ ਨੇ ਪੁਰਤਗਾਲ ਦੇ ਨਿਆਂ ਮੰਤਰਾਲੇ ਨੂੰ ਭੇਜ ਦਿੱਤਾ ਹੈ ਅਤੇ ਹੁਣ ਇਸ ਕੇਸ ‘ਤੇ ਫੈਸਲਾ ਪੁਰਤਗਾਲ ਦੀ ਸਰਕਾਰ ਨੇ ਕਰਨਾ ਹੈ।ਇਸ ਲਈ ਸਮੁੱਚੀ ਸਿੱਖ ਕੌਮ ਵੱਲੋਂ ਭਾਈ ਪੰਮੇ ਦੀ ਭਾਰਤ ਹਵਾਲਗੀ ਵਿਰੁੱਧ ਪੁਰਤਗਾਲੀ ਦੂਤਾਘਰਾਂ ਦੇ ਸਾਹਮਣੇ ਵੱਖ-ਵੱਖ ਦੇਸ਼ਾਂ ਵਿੱਚ 5 ਫਰਵਰੀ ਨੂੰ ਰੋਸ ਮੁਜ਼ਾਹਰੇ ਕੀਤੇ ਹਨ।
ਇਸ ਮੌਕੇ ਭਾਈ ਪੰਮਾ ਦੇ ਪਿਤਾ ਅਮਰੀਕ ਸਿੰਘ ਅਤੇ ਮਾਤਾ ਰਤਨ ਕੌਰ ਜੋ ਕਿ ਆਪਣੇ ਪੁੱਤਰ ਨੂੰ ਬਚਾਉਣ ਦੀ ਅਪੀਲ ਕਰਨ ਵਾਸਤੇ ਵਿਸ਼ੇਸ਼ ਤੌਰ ‘ਤੇ ਭਾਰਤ ਤੋਂ ਪੁਰਤਗਾਲ ਆਏ ਹਨ ।
Related Topics: Extradition, Indian Government, Paramjit Singh Pamma (UK), Portugal Government, Sikhs in Portugal