ਸਿਆਸੀ ਖਬਰਾਂ » ਸਿੱਖ ਖਬਰਾਂ

ਦਿੱਲੀ ਹਾਈਕੋਰਟ ਵਲੋਂ 1984 ਸਿੱਖ ਕਤਲੇਆਮ ਦੇ ਇਕ ਗਵਾਹ ਅਭਿਸ਼ੇਕ ਵਰਮਾ ਦੀ ਸੁਰੱਖਿਆ ਵਧਾਉਣ ਦਾ ਹੁਕਮ

September 28, 2017 | By

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਅਸਲਾ ਡੀਲਰ ਅਭਿਸ਼ੇਕ ਵਰਮਾ ਨੂੰ ਵਾਧੂ ਸੁਰੱਖਿਆ ਮੁਹੱਈਆ ਕਰਨ ਲਈ ਕਿਹਾ। 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਗਵਾਹ ਵਰਮਾ ਨੂੰ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆਂ ਹਨ।

ਅਸਲਾ ਵਪਾਰੀ ਅਭਿਸ਼ੇਕ ਵਰਮਾ (ਫਾਈਲ ਫੋਟੋ)

ਅਸਲਾ ਵਪਾਰੀ ਅਭਿਸ਼ੇਕ ਵਰਮਾ (ਫਾਈਲ ਫੋਟੋ)

ਅਦਾਲਤ ਨੇ ਦੱਖਣੀ ਦਿੱਲੀ ਦੇ ਪੁਲਿਸ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਵਰਮਾ, ਉਸ ਦੀ ਪਤਨੀ ਤੇ ਮਾਂ ਦੀ ਨਿੱਜੀ ਸੁਰੱਖਿਆ ਵਿੱਚ 10 ਅਕਤੂਬਰ ਤੱਕ ਦੋ ਹੋਰ ਸੁਰੱਖਿਆ ਮੁਲਾਜ਼ਮ ਲਾਏ ਜਾਣ। ਵਰਮਾ ਦਾ 3 ਤੋਂ 6 ਅਕਤੂਬਰ ਵਿਚਾਲੇ ਪੌਲੀਗ੍ਰਾਫਿਕ ਟੈਸਟ ਹੋਣਾ ਹੈ। ਸੁਣਵਾਈ ਕਰ ਰਹੀ ਅਦਾਲਤ ਦੇ ਹੁਕਮਾਂ ਅਨੁਸਾਰ ਮੌਜੂਦਾ ਸਮੇਂ ਪੁਲਿਸ ਨੇ ਵਰਮਾ ਨੂੰ 24 ਘੰਟਿਆਂ ਲਈ ਇਕ ਸੁਰੱਖਿਆ ਮੁਲਾਜ਼ਮ ਮੁਹੱਈਆ ਕੀਤਾ ਹੋਇਆ ਹੈ।

ਸਬੰਧਤ ਖ਼ਬਰ:

ਸਿੱਖ ਕਤਲੇਆਮ ਦੇ 32 ਸਾਲਾਂ ਬਾਅਦ ਦਿੱਲੀ ਅਦਾਲਤ ਨੇ ਟਾਈਟਲਰ ਨੂੰ ਲਾਈ ਡਿਟੈਕਟਰ ਟੈਸਟ ਦੇਣ ਬਾਰੇ ਪੁੱਛਿਆ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,