May 25, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਆਗੂ ਆਸ਼ੀਸ਼ ਖੇਤਾਨ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੂੰ ਇਕ ਹਿੰਦੂ ਜਥੇਬੰਦੀ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਖੇਤਾਨ ਨੇ ਇਸਦੇ ਨਾਲ ਹੀ ਸੁਪਰੀਮ ਕੋਰਟ ‘ਚ ਵੀ ਪਹੁੰਚ ਕੀਤੀ। ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਧਮਕੀ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਖੇਤਾਨ ਨੇ ਕਿਹਾ ਕਿ ਉਸਨੂੰ 9 ਮਈ ਨੂੰ ਇਕ ਚਿੱਠੀ ਮਿਲੀ ਜਿਸ ‘ਚ ਲਿਖਿਆ ਹੋਇਆ ਸੀ ਕਿ ਉਸਨੇ ਹਿੰਦੂ ਸੰਤ ਦੇ ਖਿਲਾਫ ਪਾਪ ਕਰਨ ਦੀਆਂ ‘ਸਾਰੀਆਂ ਹੱਦਾਂ ਲੰਘ’ ਦਿੱਤੀਆਂ। ਚਿੱਠੀ ‘ਚ ਲਿਖਿਆ ਹੈ, “ਤੇਰੀ ਵਜ੍ਹਾ ਨਾਲ ਸਾਧਵੀ ਪ੍ਰਗਿਆ (2006 ਮਾਲੇਗਾਂਓ ਧਮਾਕੇ ਦੀ ਦੋਸ਼ੀ) ਅਤੇ ਵਿਰੇਂਦਰ ਤਾਵੜੇ (ਨਿਰੇਂਦਰ ਦਾਭੋਲਕਰ ਦੇ ਕਤਲ ਦਾ ਦੋਸ਼ੀ) ਜੇਲ੍ਹ ‘ਚ ਹਨ। ਹਿੰਦੂ ਰਾਸ਼ਟਰ ‘ਚ ਤੇਰੇ ਵਰਗੇ ਲੋਕ ਮੌਤ ਦੇ ਸਜ਼ਾ ਪਾਉਣ ਦੇ ਲਾਇਕ ਹਨ।”
ਖੇਤਾਨ ਨੇ ਕਿਹਾ ਕਿ ਕਈ ਪੱਤਰਕਾਰ, ਲੇਖਕਾਂ ਅਤੇ ਕਾਰਜਕਰਤਾਵਾਂ ਨੂੰ ਦੱਖਣ ਪੰਥੀ (ਕੱਟੜਪੰਥੀ) ਜਥੇਬੰਦੀਆਂ ਤੋਂ ਧਮਕੀਆਂ ਮਿਲ ਰਹੀਆਂ ਹਨ। ਖੇਤਾਨ ਨੂੰ ਪਿਛਲੇ ਵਰ੍ਹੇ ਵੀ ਇਸੇ ਕਿਸਮ ਦੀ ਚਿੱਠੀ ਮਿਲੀ ਸੀ। ਉਥੇ, ਇਸ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬੇਹਦ ਹੈਰਾਨ ਕਰਨ ਵਾਲਾ ਹੈ। ਕੇਜਰੀਵਾਲ ਨੇ ਗ੍ਰਹਿ ਮੰਤਰੀ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ।
ਮੀਡੀਆ ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਵਕੀਲ ਕਪਿਲ ਸਿੱਬਲ ਨੇ ਆਸ਼ੀਸ਼ ਖੇਤਾਨ ਵਲੋਂ ਸੁਪਰੀਮ ਕੋਰਟ ‘ਚ ਅਰਜ਼ੀ ਦਾਖਲ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਅਜ਼ਾਦੀ ਨਾਲ ਵਿਚਾਰ ਰੱਖਣ ਦਾ ਉਨ੍ਹਾਂ ਦਾ ਅਧਿਕਾਰ ਖਤਰੇ ਵਿਚ ਹੈ।
ਆਪ ਆਗੂ ਨੇ ਆਪਣੀ ਸਨਾਤਨ ਸੰਸਥਾ ਦਾ ਨਾਂ ਲਿਆ, ਕਿ ਉਨ੍ਹਾਂ ਨੂੰ ਇਸ ਸੰਸਥਾ ਵਲੋਂ ਧਮਕੀਆਂ ਮਿਲ ਰਹੀਆਂ ਹਨ। ਆਸ਼ੀਸ਼ ਖੇਤਾਨ ਦਾ ਮੰਨਣਾ ਹੈ ਕਿ ਇਸ ‘ਖਤਰੇ’ ਨੂੰ ਉਨ੍ਹਾਂ ਰਿਪੋਰਟਾਂ ਨਾਲ ਜੋੜਿਆ ਜਾ ਸਕਦਾ ਹੈ ਜਿਸ ਵਿਚ ਉਨ੍ਹਾ ਨੇ ਗੁਜਰਾਤ ‘ਚ ਮੁਸਲਮਾਨਾਂ ਦੇ ਕਤਲੇਆਮ ‘ਚ ਹਿੰਦੂਵਾਦੀ ਜਥੇਬੰਦੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਸੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Delhi AAP Leader Knocks SCI Door, Claims Threat To Life From ‘Pro-Hindutva’ Group …
Related Topics: Aam Aadmi Party, Gujarat Muslim Genocide 2002, Hindu Groups, Indian Politics, Indian Satae, SCI