October 30, 2013 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ, ਪੰਜਾਬ (ਅਕਤੂਬਰ 10, 2013): ਸਿੱਖ ਸਿਆਸਤ ਨਿਊਜ਼ ਨੂੰ ਭੇਜੀ ਜਾਣਕਾਰੀ ਵਿਚ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਦੱਸਿਆ ਹੈ ਕਿ ਦਲ ਖਾਲਸਾ ਵੱਲੋਂ ਸੰਯੁਕਤ ਰਾਸ਼ਟਰ ਦੀ ਮਹਿਲਾ ਜਥੇਬੰਦੀ “ਯੂ. ਐਨ. ਵੂਮੈਨ” ਨੂੰ ਇਕ ਪੱਤਰ ਲਿਖ ਕੇ ਇਸ ਸੰਸਥਾ ਨੂੰ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀਆਂ ਪੀੜਤ ਬੀਬੀਆਂ ਦੀ ਬਾਤ ਪੁੱਛਣ ਦੀ ਗੁਹਾਰ ਲਗਾਈ ਗਈ ਹੈ।
ਦਲ ਖਾਲਸਾ ਜਥੇਬੰਦੀ ਵੱਲੋਂ ਕਿਹਾ ਗਿਆ ਹੈ ਕਿ ਨਵੰਬਰ 1984 ਦੇ ਕਤਲੇਆਮ ਨੇ ਪੀੜਤ ਸਿੱਖ ਬੀਬੀਆਂ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ ਪਰ ਇਸ ਪੱਖ ਨੂੰ ਅੱਜ ਤੱਕ ਆਈਆਂ ਬਹੁਤੀਆਂ ਰਿਪੋਰਟਾਂ ਵਿਚ ਅਣਗੌਲਿਆਂ ਕਰ ਦਿੱਤਾ ਜਾਂਦਾ ਰਿਹਾ ਹੈ।
ਦਲ ਖਾਲਸਾ ਨੇ ਆਪਣੇ ਪੱਤਰ ਵਿਚ ਯੂ. ਐਨ. ਵੂਮੈਨ ਦੀ ਮੁਖੀ ਨੂੰ ਨਵੰਬਰ 1984 ਦੀਆਂ ਪੀੜਤ ਬੀਬੀਆਂ ਬਾਰੇ “ਸਟੇਟਸ ਰਿਪੋਰਟ” ਤਿਆਰ ਕਰਨ ਦੀ ਵੰਗਾਰ ਪਾਈ ਹੈ ਤੇ ਕਿਹਾ ਹੈ ਕਿ ਯੂ. ਐਨ. ਵੂਮੈਨ ਨੂੰ ਇਨ੍ਹਾਂ ਬੀਬੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਵਧੇਰੇ ਵਿਸਤਾਰ ਲਈ ਵੇਖੋ:
Dal Khalsa writes to UN Women focusing on plight and pain of Sikh women victim of Nov 1984 massacre
Related Topics: Dal Khalsa International, UN Women, United Nation Organization, ਸਿੱਖ ਨਸਲਕੁਸ਼ੀ 1984 (Sikh Genocide 1984)