December 21, 2009 | By ਸਿੱਖ ਸਿਆਸਤ ਬਿਊਰੋ
ਫਰੈਕਫਰਟ (21 ਦਸੰਬਰ, 2009): ਸਿੱਖ ਸਿਆਸਤ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦਲ ਖਾਲਸਾ ਜਰਮਨੀ ਵੱਲੋ ਸਿੱਖ ਕੌਮ ਦੀ ਅਜ਼ਾਦੀ ਦੇ ਅਜ਼ਾਦ ਵਤਨ ਲਈ ਆਪਾ ਵਾਰਗਏ ਸਮੂਹ ਸ਼ਹੀਦਾਂ ਤੇ ਭਾਈ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਨ ਲਈ ਹਮ ਖਿਆਲੀ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੱਖ ਸ਼ੈਟਰ ਫਰੈਕਫਰਟ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਬੀਬੀ ਕੁਲਬੀਰ ਕੌਰ ਜੀ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਦੁਆਰਾ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ ਸਟੇਜ ਦੀ ਸੇਵਾ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਜਗਮੋਹਣ ਸਿੰਘ ਮੰਡ ਨੇ ਕਰਦਿਆਂ ਹੋਇਆ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ ਸਵਿਟਜ਼ਰਲੈਂਡ ਤੋਂ ਦਲ ਖਾਲਸਾ ਹਿਊਮਨ ਰਾਇਟਸ ਦੇ ਚੇਅਰਮੈਨ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਬਹੁਤ ਹੀ ਪ੍ਰਭਾਸ਼ਾਲੀ ਵੀਚਾਰਾਂ ਰਾਹੀ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਜ਼ਲੀ ਸ਼ਹੀਦਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਾ ਹੈ ।ਜਿਸ ਨੂੰ ਬਣਨ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਰੋਕ ਨਹੀ ਸਕਦੀ ।
ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੁਰਾ ਨੇ ਸ਼ਹੀਦਾਂ ਨੂ ਪ੍ਰਣਾਮ ਕੀਤਾ ।ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਹੋਇਆ ਕਿਹਾ ਕਿ ਸਿੱਖ ਕੌਮ ਦੇ ਮੀਰੀ ਪੀਰੀ ਤੇ ਧਰਮ ਅਧੀਨ ਰਾਜਨੀਤੀ ਨੂੰ ਅਜੋਕੇ ਗੰਦੇ ਸਿਆਸੀ ਲੋਕਾਂ ਨੇ ਧਰਮ ਨੂੰ ਰਾਜਨੀਤੀ ਦੇ ਅਧੀਨ ਕਰਕੇ ਸਿੱਖੀ ਦੇ ਸੁਨਿਹਰੀ ਸਿਧਾਤਾਂ ਨੂੰ ਕਲੰਕਤ ਕਰ ਰਹੇ ਲੀਡਰਾਂ ਦੀ ਤੁਲਨਾ ਉਸ ਪਾਦਰੀ ਦੇ ਆਪਣੇ ਪੁੱਤਰ ਦੀ ਪਰਖ ਕਰਨ ਲਈ ਇੱਕ ਕਮਰੇ ਵਿੱਚ ਸ਼ਰਾਬ ਤੇ ਕਬਾਬ ਤੇ ਦੂਜੇ ਵਿੱਚ ਔਰਤ ਤੇ ਤੀਜੇ ਕਮਰੇ ਵਿੱਚ ਮਾਇਆ ਤੇ ਚੌਥੇ ਕਮਰੇ ਵਿੱਚ ਬਾਇਬਲ ਤੇ ਉਸ ਦੇ ਪੁੱਤਰ ਨੇ ਸਾਰੀਆਂ ਚੀਜ਼ਾ ਦਾ ਅੰਨਦ ਮਾਣ ਕੇ ਰੱਬ ਰੱਬ ਕਰਦਾ ਬਹਾਰ ਆਗਿਆ ਤੇ ਲੋਕਾਂ ਨੇ ਪੁਛਿਆ ਕਿ ਇਹ ਕੀ ਹੈ ਉਸ ਨੇ ਕਿਹਾ ਕਿ ਇਹ ਗੰਦਾ ਸਿਆਸੀ ਲੀਡਰ ਬਣੇਗਾ ਅੱਜ ਸਿੱਖ ਕੌਮ ਦੇ ਲੀਡਰਾਂ ਦਾ ਵੀ ਇਹ ਹੀ ਹਾਲ ਹੈ ਜੋ ਹਰ ਮਾੜੇ ਤੋਂ ਮਾੜਾ ਕੰਮ ਕਰਕੇ ਤੇ ਕੌਮ ਦਾ ਘਾਣ ਕਰਕੇ ਵੀ ਆਪਣੇ ਆਪ ਨੂੰ ਕੌਮ ਹਿੰਤੂ ਅਖਵਾਉਦੇ ਹਨ ।ਇਸ ਦੇ ਨਾਲ ਹੀ ਸੰਗਤਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਹੋ ਅਜਿਹੇ ਸਿੱਖ ਕੌਮ ਦਾ ਘਾਣ ਕਰਨ ਵਿਕਾਊ ਤੇ ਥਿੜਕਣ ਵਾਲੇ ਆਗੂਆਂ ਨੂੰ ਬਾਰ ਬਾਰ ਅਜ਼ਮਾਉਣ ਦੀ ਗਲਤੀ ਨਾ ਕਰਨ ।
ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਿੱਖ ਸੰਘਰਸ਼ ਵਿੱਚ ਹਿੱਸਾ ਪਾਉਣ ਵਾਲੇ ਭਾਈ ਮਨਜੀਤ ਸਿੰਘ ਭੰਡਾਲ ਜੋ ਕਿ ਜਰਮਨੀ ਦੇ ਬਾਦਲ ਅਕਾਲੀ ਦਲ ਦੇ ਵਾਇਸ ਚੇਅਰਮੈਨ ਤੇ ਖਜਾਨਚੀ ਦੇ ਅਹੌਦੇ ਤੇ ਸੀ ਉਸ ਨੂੰ ਸੰਗਤਾਂ ਦੇ ਸਨਮੁੱਖ ਕੀਤਾ ਤੇ ਸਿੱਖ ਕੌਮ ਦਾ ਘਾਣ ਕਰਨ ਵਾਲੇ ਬਾਦਲ ਕਾਲੀ ਦਲ ਤੋਂ ਅਸਤੀਫੇ ਦਾ ਐਲਾਨ ਕੀਤਾ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਵਾਗਤ ਕੀਤਾ ।
ਭਾਈ ਗੁਰਦੀਪ ਸਿੰਘ ਪ੍ਰਦੇਸੀ ਨੇ ਸਿੱਖ ਕੌਮ ਦੀ ਅਜ਼ਾਦੀ ਦੇ ਸਿਪਾਹ ਸਲਾਰ ਕਲਮ ਦੇ ਧਨੀ ਭਾਈ ਗਜਿੰਦਰ ਸਿੰਘ ਜੀ ਦਾ ਸਦੇਸ਼ ਸੰਗਤਾਂ ਨੂੰ ਪੜ੍ਹਕੇ ਸੁਣਾਇਆ ਸ਼ਹੀਦੀ ਸਮਾਗਮ ਤੇ ਅਮਰੀਕਾ ਤੋਂ ਪੰਹੁਚੇ ਖਾਲਸਿਤਾਨ ਕੌਂਸਲ ਦੇ ਮੁੱਖੀ ਡਾ. ਗੁਰਮੀਤ ਸਿੰਘ ਔਲਖ ਨੇ ਅਮਰੀਕਾ ਵਿੱਚ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਚਾਨਣਾਂ ਪਾਇਆ ਤੇ ਸਿੱਖਾਂ ਤੇ ਖਾਸ ਕਰਕੇ ਬੀਬੀਆਂ ਨੂੰ ਬੱਚਿਆਂ ਨੂੰ ਪੜਾਉਣ ਤੇ ਸਿੱਖੀ ਦੀ ਸਹੀ ਜਾਣਕਾਰੀ ਦੇਣ ਲਈ ਤੇ ਸਿੱਖੀ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਵੱਧਦੇ ਜਾ ਰਹੇ ਡੇਰੇਦਾਰਾਂ ਨੂੰ ਰੋਕ ਸਿੱਖ ਕੌਮ ਦੇ ਅਜ਼ਾਦ ਮੁਲਕ ਖਾਲਿਸਤਾਨ ਬਣਨ ਨਾਲ ਹੀ ਪੈ ਸਕਦੀ ਹੈ ਤੇ ਖਾਲਿਸਤਾਨ ਦੇ ਪੰਜ ਜੈਕਾਰੇ ਲਾਏ ।
ਗੁਰਦੁਆਰਾ ਸਿੱਖ ਸੈਟਰ ਦੇ ਮੀਤ ਪ੍ਰਧਾਨ ਭਾਈ ਕਮਲਜੀਤ ਸਿੰਘ ਰਾਏ ,ਜਨਰਲ ਸਕੱਤਰ ਭਾਈ ਹੀਰਾ ਸਿੰਘ ਮੱਤੇਵਾਲ, ਨੇ ਆਪਣੇ ਵੀਚਾਰਾਂ ਦੁਆਰ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ ਸ਼ਹੀਦੀ ਸਮਾਗਮ ਵਿੱਚਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸੱਜਣ ਸਿੰਘ, ਭਾਈ ਕਰਨੈਲ ਸਿੰਘ ਪ੍ਰਦੇਸੀ, ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋ ਭਾਈ ਜਤਿੰਦਰ ਸਿੰਘ ਬੱਬਰ ਭਾਈ ਗੁਰਦਾਵਾਰ ਸਿੰਘ ਨਿਹੰਗਸਿੰਘ, ਦਲ ਖਾਲਸਾ ਜਰਮਨੀ ਦੇ ਭਾਈ ਅੰਗਰੇਜ਼ ਸਿੰਘ ,ਹਰਮੀਤ ਸਿੰਘ,ਭਾਈ ਸੁਰਿੰਦਰਪਾਲ ਸਿੰਘ , ਭਾਈ ਸੁਰਿੰਦਰ ਸਿੰਘ ਸੇਖੋ, ਭਾਈ ਬਲਜਿੰਦਰ ਸਿੰਘ ਬੱਬਰ ਖਾਲਸਾ ਜਰਮਨੀ ਦੇ ਭਾਈ ਅਵਤਾਰ ਸਿੰਘ ਬੱਬਰ,ਭਾਈ ਹੀਰਾ ਸਿੰਘ ਮੱਤਵਾਲ ਨੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥਵਿੰਗ ਤੇ ਸ਼ੇਰੇ ਪੰਜਾਬ ਵੱਲੋ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ ।ਦਲ ਖਾਲਸਾ ਜਰਮਨੀ ਵੱਲੋ ਭਾਈ ਸੁਰਿੰਦਰ ਸਿੰਘ ਸੇਖੋ ਤੇ ਸਿੱਖ ਫੈਡਰੇਸ਼ਨ ਜਰਮਨੀ ਵੱਲੋ ਭਾਈ ਗੁਰਦਿਆਲ ਸਿੰਘ ਲਾਲੀ ਨੇ ਭਾਈ ਮਨਜੀਤ ਸਿੰਘ ਭੰਡਾਲ ਨੂੰ ਸਿਰੋਪਾ ਭੇਟ ਕੀਤਾ ਗਿਆ ਤੇ ਗੁਰੂ ਘਰ ਦੇ ਵਜ਼ੀਰ ਨੇ ਡਾ. ਗੁਰਮੀਤ ਸਿੰਘ ਔਲਖ ਭਾਈ ਪ੍ਰਿਤਪਾਲ ਸਿੰਘ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ ਸ੍ਰ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਸ਼ਹੀਦ ਭਗਤ ਸਿੰਘ ਕਲੱਬ ਦੇ ਮੀਤ ਪ੍ਰਧਾਨ ਤੇ ਗੁਰੂ ਘਰ ਦੇ ਟਰਸਟੀ ਸ੍ਰ. ਸ਼ਿਵਦੇਵ ਸਿੰਘ ਕੰਗ ਨੇ ਕਰਵਾਈ ਤੇ ਗੁਰੂ ਕੇ ਲੰਗਰ ਅਤੁੱਟ ਵਰਤੇ ਦਲ ਖਾਲਸਾ ਜਰਮਨੀ ਵੱਲੋ ਸ਼ਹੀਦ ਭਗਤ ਸਿੰਘ ਕਲੱਬ ਦੇ ਸਮੂਹ ਮੈਬਰਾਂ ਵੱਲੋ ਮਿਲੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
Related Topics: Dal Khalsa (Germany), Khalistan, Sikh Federation Germany