April 18, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਲ ਖਾਲਸਾ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਹਿਰਾਸਤ ਵਿਚ ਹੋਈ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਈ ਮਿੰਟੂ ਦੀ ਅਚਾਨਕ ਮੌਤ ਕਈ ਸਵਾਲ ਖੜੇ ਕਰਦੀ ਹੈ ਅਤੇ ਇਸ ਸਾਰੇ ਮਾਮਲੇ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ।
ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ, ਸਕੱਤਰ ਜਸਵੀਰ ਸਿੰਘ ਖੰਡੂਰ ਅਤੇ ਜਨਰਲ ਸਕਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਭਾਈ ਮਿੰਟੂ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਟਿਆਲਾ ਜੇਲ ਦੇ ਆਲਾ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਜਿਨਾਂ ਦੀ ਘੋਰ ਅਣਗਿਹਲੀ ਕਰਕੇ ਇਹ ਦੁਖਦਾਈ ਘਟਨਾ ਵਾਪਰੀ। ਉਹਨਾਂ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੇ ਇੱਕ ਹੋਰ ਕੌਮੀ ਮਰਜੀਵਿੜੇ ਦੀ ਜਾਨ ਲੈ ਲਈ ਹੈ।
ਸਬੰਧਿਤ ਖ਼ਬਰ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦਾ ਅਕਾਲ ਚਲਾਣਾ
ਉਹਨਾਂ ਕਿਹਾ ਕਿ ਭਾਈ ਹਰਮਿੰਦਰ ਸਿੰਘ ਦਾ ਨਾਂ ਉਨਾਂ ਸਿਖਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਿਆ ਜਿਹੜੇ ਭਾਰਤੀ ਹਕੂਮਤ ਦੇ ਜੁਲਮ ਸਹਿੰਦਿਆਂ ਸ਼ਹਾਦਤਾਂ ਪਾ ਗਏ। ਉਹਨਾਂ ਕਿਹਾ ਕਿ ਹਿਰਾਸਤ ਵਿਚ ਹੋਈ ਭਾਈ ਮਿੰਟੂ ਦੀ ਮੌਤ ਨੇ ਸੰਘਰਸ਼ੀਲ ਸਿੱਖਾਂ ਨੂੰ ਧੁਰ ਅੰਦਰ ਤੱਕ ਹਿਲਾਕੇ ਰੱਖ ਦਿਤਾ ਹੈ। ਉਹਨਾਂ ਭਾਈ ਮਿੰਟੂ ਨੂੰ ਸਿੱਖ ਸੰਘਰਸ਼ ਦਾ ਯੋਧਾ ਦਸਿਆ।
ਜ਼ਿਕਰਯੋਗ ਹੈ ਕਿ ਭਾਈ ਮਿੰਟੂ ਨੂੰ ਥਾਈਲੈਂਡ ਤੋਂ 10 ਕੇਸਾਂ ਵਿਚ ਗ੍ਰਿਫਤਾਰ ਕਰਕੇ 2014 ਵਿਚ ਭਾਰਤ ਲਿਆਂਦਾ ਗਿਆ ਸੀ। ਨਵੰਬਰ 2016 ਵਿਚ ਨਾਭਾ ਜੇਲ ਵਿਚੋਂ ਫਰਾਰ ਹੋਣ ਦੀ ਘਟਨਾ ਕਾਰਨ ਉਹ ਮੁੜ ਚਰਚਾ ਵਿਚ ਆਏ। ਪਿਛਲੇ ਸਾਲ ਪੁਲੀਸ ਨੇ “ਮਿਥਕੇ ਕੀਤੇ ਸਿਆਸੀ ਕਤਲਾਂ” ਵਿਚ ਵੀ ਉਨਾਂ ਨੂੰ ਉਲਝਾ ਲਿਆ। ਬਹੁਤੇ ਮੁਕਦੱਮਿਆਂ ਵਿਚੋਂ ਉਹ ਬਰੀ ਹੋਏ ਹਨ।
ਵੀਡੀਓ:
Related Topics: Bhai Harminder Singh Mintu, Bhai Harpal Singh Cheema (Dal Khalsa), Dal Khalsa International, Sikh Political Prisoners