September 21, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਹਰਵਿੰਦਰ ਸਿੰਘ ਸਰਨਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ (21 ਸਤੰਬਰ) ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਵਲੋਂ ਕੀਤੇ ਜਾ ਰਹੇ ਘੋਰ ਭ੍ਰਿਸ਼ਟਾਚਾਰ, ਗੋਲਕ ਦੀ ਲੁੱਟ ਤੇ ਸਿੱਖ ਸੰਗਤਾਂ ਨਾਲ ਕੀਤੇ ਜਾ ਰਹੇ ਧੋਖੇ ਹਰ ਰੋਜ਼ ਉਜਾਗਰ ਹੋ ਰਹੇ ਹਨ।
ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਦੀਆਂ ਸਿੱਖ ਸੰਗਤਾਂ ਦੇ ਸਾਹਮਣੇ ਬਾਦਲ ਦਲ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਹੋ ਗਿਆ ਹੈ। ਬਾਦਲ ਦਲ ਜੋ ਪਿਛਲੇ ਕਈ ਸਾਲਾਂ ਤੋਂ ਝੂਠੇ ਦਾਅਵੇ ਕਰ ਰਿਹਾ ਸੀ ਕਿ 100 ਕਰੋੜ ਰੁਪਏ ਦੀਆਂ ਐਫ.ਡੀ.ਆਰਾਂ. ਗੁਰਦੁਆਰਾ ਕਮੇਟੀ ਪਾਸ ਸੁੱਰਖਿਅਤ ਹਨ। ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਦੀ ਉਸ ਸਮੇਂ ਹਵਾ ਨਿਕਲ ਗਈ ਜਦੋਂ ਦਿੱਲੀ ਕਮੇਟੀ ਦੇ ਵਕੀਲ ਨੇ ਹਾਈਕੋਰਟ ਦੇ ਸਾਹਮਣੇ ਇਹ ਬਿਆਨ ਦਿੱਤਾ ਕਿ ਕਮੇਟੀ ਕੋਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਕਰਮਚਾਰਿਆਂ ਨੂੰ ਬਕਾਇਆ ਦੇਣ ਵਾਸਤੇ ਪੈਸੇ ਨਹੀਂ ਹਨ ਤੇ ਦਿੱਲੀ ਕਮੇਟੀ ਨੇ ਬੈਂਕ ਤੋਂ 40 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ ਅਰਜ਼ੀ ਦਿੱਤੀ ਹੋਈ ਹੈ ਤਾਂਕਿ ਕਰਮਚਾਰੀਆਂ ਦੇ ਬਕਾਏ ਦੀ ਅਦਾਇਗੀ ਕੀਤੀ ਜਾ ਸਕੇ।
ਸਰਨਾ ਨੇ ਕਿਹਾ ਕਿ ਹੱਦ ਤਾਂ ਇਹ ਹੈ ਕਿ ਜੀ.ਕੇ. ਤੇ ਬਾਦਲ ਦਲ ਦੇ ਆਗੂਆਂ ਨੇ 26 ਲਗਜ਼ਰੀ ਕਾਰਾਂ, ਨਿੱਜੀ ਵਿਦੇਸ਼ ਹਵਾਈ ਯਾਤਰਾਵਾਂ, ਚਾਰਟਡ ਹਵਾਈ ਜਹਾਜ਼ਾਂ ਤੇ ਹੈਲੀਕਾਪਟਰਾਂ ਦੇ ਸੈਰ ਸਪਾਟੇ ਕਰਕੇ 100 ਕਰੋੜ ਰੁਪਏ ਦੀ ਐਫ.ਡੀ.ਆਰਾਂ. ਦਾ ਪੈਸਾ ਤਾਂ ਬਹੁਤ ਪਹਿਲੇ ਖਰਚ ਕਰ ਦਿੱਤਾ ਸੀ ਪਰ ਸੰਗਤਾ ਨੂੰ ਚਿੱਟਾ ਝੂਠ ਬੋਲ ਕੇ ਗੁਮਰਾਹ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸਨ ਕਿ 100 ਕਰੋੜ ਰੁਪਏ ਦੀਆ ਐਫ.ਡੀ.ਆਰਾਂ. ਕਮੇਟੀ ਕੋਲ ਸੁਰਖਿਅਤ ਹਨ ਪਰ 40 ਕਰੋੜ ਰੁਪਏ ਦਾ ਕਰਜ਼ਾ ਬੈਂਕ ਤੋਂ ਲੈ ਕੇ ਸਕੂਲਾਂ ਦੇ ਕਰਮਚਾਰੀਆਂ ਨੂੰ ਬਕਾਏ ਦੀ ਅਦਾਇਗੀ ਕਰਨ ਵਾਲੇ ਬਿਆਨ ਨੇ ਜੀ.ਕੇ. ਤੇ ਬਾਦਲ ਦਲ ਦੇ ਘੋਰ ਭ੍ਰਿਸ਼ਟਾਚਾਰ ਅਤੇ ਸੰਗਤਾਂ ਨਾਲ ਕੀਤੇ ਜਾ ਰਹੇ ਧੋਖੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਸਰਨਾ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਦੇ ਮੁੱਖੀਆਂ ਨੇ ਗੁਰੂ ਦੀ ਗੋਲਕ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ ਤੇ ਝੂਠ ਬੋਲ-ਬੋਲ ਕੇ ਸੰਗਤਾਂ, ਕਰਮਚਾਰੀਆਂ ਅਤੇ ਹਾਈ ਕੋਰਟ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਕਿ ਕਮੇਟੀ ਦੀਆਂ ਆਮ ਚੋਣਾਂ ਜੋ ਜਨਵਰੀ 2017 ਵਿਚ ਹੋਣ ਵਾਲੀਆਂ ਹਨ ਉਸ ਤੋਂ ਪਹਿਲਾਂ ਸਕੂਲਾਂ ਦੇ ਕਰਮਚਾਰੀਆਂ ਨੂੰ ਬਕਾਏ ਦੀ ਅਦਾਇਗੀ ਨਾ ਹੋ ਸਕੇ।
Related Topics: Corruption in Gurdwara Management, DSGMC, Harwinder Singh Sarna, Manjit Singh GK, paramjit singh sarna, Shiromani Akali Dal Delhi Sarna, Sikhs in Delhi