ਖਾਸ ਖਬਰਾਂ » ਸਿਆਸੀ ਖਬਰਾਂ

ਸਿਰਸਾ: ਰਾਤ 10 ਵਜੇ ਤੋਂ ਕਰਫ਼ਿਊ ਦੇ ਹੁਕਮ; ਕੈਪਟਨ ਅਮਰਿੰਦਰ ਨੇ ਕਿਹਾ; ਜੇ ਲੋੜ ਪਈ ਤਾਂ ਲਾਵਾਂਗੇ ਕਰਫਿਊ

August 24, 2017 | By

ਚੰਡੀਗੜ੍ਹ: ਸਿਰਸਾ ਦੇ ਡੀ.ਸੀ. ਪ੍ਰਭਜੋਤ ਸਿੰਘ ਤੇ ਐੱਸ.ਐੱਸ.ਪੀ.ਅਸ਼ਵਿਨ ਸ਼ੈਨਵੀ ਨੇ ਸਿਰਸਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ‘ਚ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਿਰਸਾ ਸ਼ਹਿਰ ਤੇ ਨੇੜਲੇ ਪਿੰਡਾਂ ‘ਚ ਕਰਫ਼ਿਊ ਲਾਉਣ ਦਾ ਹੁਕਮ ਦਿੱਤਾ ਹੈ। ਡੀ.ਸੀ.ਨੇ ਕਿਹਾ ਕਿ ਅੱਜ ਰਾਤ 10 ਵਜੇ ਤੋਂ ਬਾਅਦ ਸਿਰਸਾ ਅਤੇ ਨੇੜਲੇ ਪਿੰਡਾਂ ‘ਚ ਕੋਈ ਵੀ ਬਾਹਰ ਨਾ ਨਿਕਲੇ। ਡੀ.ਸੀ. ਪ੍ਰਭਜੋਤ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਫ਼ੌਜ ਨੂੰ ਵੀ ਸੱਦ ਲਿਆ ਗਿਆ ਹੈ।

gurmit-ram-rahim-singh-verdict-security-pti_

ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਲੋੜ ਪਈ ਤਾਂ ਕਰਫ਼ਿਊ ਲਾਇਆ ਜਾਵੇਗਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਬਾਰੇ ਅਧਿਕਾਰ ਪੰਜਾਬ ਪੁਲਿਸ ਮੁਖੀ ਨੂੰ ਦੇ ਦਿੱਤੇ ਗਏ ਹਨ।

ਸਬੰਧਤ ਖ਼ਬਰ:

ਪ੍ਰੇਮੀਆਂ ਮੌਕੇ ਦੇਸ਼ਧ੍ਰੋਹ ਦਾ ਕਾਨੂੰਨ ਕਿਥੇ ਗਿਆ? ਕੀ ਉਹ ਸਿੱਖਾਂ, ਮੁਸਲਮਾਨਾਂ ਲਈ ਹੀ ਹੈ: ਦਲ ਖਾਲਸਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,