December 21, 2016 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ: ਹਰਿਆਣਾ ਦੇ ਮੁੱਖ ਮੰਤਰੀ, ਖੇਤੀਬਾੜੀ ਮੰਤਰੀ, ਅਤੇ ਹਿਮਾਚਲ ਦੇ ਗਵਰਨਰ ਅਚਾਰੀਆ ਦੇਵਰਤ ਵਲੋਂ ਗਊ ਦੇ ਗੋਹੇ ਅਤੇ ਮੂਤਰ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਦਵਾਈਆ ਦੀ ਫੈਕਟਰੀ ਦਾ ਬੀਤੇ ਦਿਨੀਂ ਉਦਘਾਟਨ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਰੋਸ ਜਾਹਰ ਕੀਤਾ ਹੈ। ਸ. ਮਾਨ ਨੇ ਅਜਿਹੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਅਤੇ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਕਰਾਰ ਦਿੱਤਾ ਹੈ। ਸ. ਮਾਨ ਨੇ ਕਿਹਾ ਕਿ ਸਿੱਖ ਧਰਮ ਨੇ ਆਪਣੇ ਜਨਮ ਤੋ ਹੀ ਅਜਿਹੇ ਪਖੰਡਾਂ, ਕਰਮ-ਕਾਂਡਾਂ ਦੀ ਵਿਰੋਧਤਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਇਹਨਾਂ ਕਰਮ ਕਾਂਡਾਂ ਨੂੰ ਪਹਿਲਾਂ ਹੀ ਬ-ਦਲੀਲ ਰੱਦ ਕਰਕੇ ਸਿੱਖ ਨੂੰ ਸਾਫ ਸੁਥਰੀ, ਕਰਮ-ਕਾਂਡਾਂ ਤੋਂ ਰਹਿਤ, ਵਹਿਮਾਂ ਭਰਮਾਂ ਤੋਂ ਰਹਿਤ ਜੀਵਨ ਜਾਂਚ ਬਖਸ਼ਿਸ਼ ਕੀਤੀ ਹੈ। ਪਰ ਅਫਸੋਸ ਹੈ ਕਿ ਰਾਮਦੇਵ ਵਰਗੇ ਕਈ ‘ਬਾਬੇ’ ਅਤੇ ਅਚਾਰੀਆ ਜਾਂ ਆਯੂਰਵੈਦਿਕਤਾ ਦਾ ਪ੍ਰਚਾਰ ਕਰਕੇ ਅਜ ਵੀ ਜਨਤਾ ਨੂੰ ਗੁੰਮਰਾਹ ਹੀ ਨਹੀਂ ਕਰ ਰਹੇ ਬਲਕਿ ਡੰਗਰ-ਪਸੂਆਂ ਦੇ ਮਲ-ਮੂਤਰ ਤੋਂ ਖਾਣ ਵਾਲੀਆਂ ਵਸਤਾਂ ਤੇ ਦਵਾਈਆਂ ਤਿਆਰ ਕਰਕੇ ਮਨੁੱਖਤਾ ਨਾਲ ਖਿਲਵਾੜ ਕਰ ਰਹੇ ਹਨ। ਜਿਸ ਤੋਨ ਇਥੋਂ ਦੇ ਨਿਵਾਸੀਆਂ, ਖਾਸ ਕਰਕੇ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਇਹ ਵਪਾਰੀ ਸੋਣ ਵਾਲੇ ‘ਬਾਬੇ’, ਸਿਆਸਤਦਾਨ ਆਪਣੇ ਕਾਰੋਬਾਰਾਂ ਨੂੰ ਵਧਾਉਣ ਲਈ ਜਨਤਾ ਦੇ ਮਿਹਨਤ ਨਾਲ ਕਮਾਏ ਹੋਏ ਪੈਸੇ ਨੂੰ ਲੁੱਟ ਨਾ ਸਕਣ ਤੇ ਬਰਬਾਦ ਨਾ ਕਰ ਸਕਣ।
Related Topics: Haryana Government, Hindu Groups, Manohar Lal Khattar, Ramdev, RSS, Shiromani Akali Dal Amritsar (Mann), Simranjeet Singh Mann