ਸਿਆਸੀ ਖਬਰਾਂ

ਰੁਝਾਨਾਂ ਮੁਤਾਬਕ ਗੁਜਰਾਤ ਅਤੇ ਹਿਮਾਚਲ ‘ਚ ਭਾਜਪਾ ਦੀ ਸਰਕਾਰ ਬਣਨਾ ਤੈਅ

December 18, 2017 | By

ਚੰਡੀਗੜ੍ਹ: ਗੁਜਰਾਤ ਦੇ ਸਾਰੇ 182 ਵਿਧਾਨ ਸਭਾ ਹਲਕਿਆਂ ਦੇ ਰੁਝਾਨ ਮਿਲ ਰਹੇ ਹਨ। ਹੁਣ ਤਕ ਦੀਆਂ ਖ਼ਬਰਾਂ ਮੁਤਾਬਕ ਭਾਜਪਾ ਦੇ 108 ਉਮੀਦਵਾਰ ਅੱਗੇ ਚੱਲ ਰਹੇ ਹਨ। ਜਦਕਿ ਭਾਜਪਾ ਨੂੰ ਟੱਕਰ ਦੇਣ ਵਾਲੀ ਕਾਂਗਰਸ 73 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਗੁਜਰਾਤ ਵਿਧਾਨ ਸਭਾ ‘ਚ ਬਹੁਮਤ ਹਾਸਲ ਕਰਨ ਲਈ 92 ਸੀਟਾਂ ਚਾਹੀਦੀਆਂ ਹਨ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਦੂਜੇ ਪਾਸੇ 68 ਸੀਟਾਂ ਵਾਲੇ ਹਿਮਾਚਲ ਪ੍ਰਦੇਸ਼ ‘ਚ ਖਬਰ ਲਿਖੇ ਜਾਣ ਤਕ ਆਏ ਰੁਝਾਨਾਂ ‘ਚ ਭਾਜਪਾ 41 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਅਤੇ ਉਸਨੂੰ ਸਪੱਸ਼ਟ ਬਹੁਮਤ ਮਿਲਦਾ ਪ੍ਰਤੀਤ ਹੋ ਰਿਹਾ ਹੈ। ਜਦਕਿ ਕਾਂਗਰਸ 21 ਸੀਟਾਂ ਤਕ ਸੀਮਤ ਹੈ।

ਹਿਮਾਚਲ ਪ੍ਰਦੇਸ਼ ‘ਚ ਮੁੱਖ ਮੰਤਰੀ ਵੀਰਭੱਦਰ ਸਿੰਘ (ਕਾਂਗਰਸ) ਆਪਣੇ ਵਿਧਾਨ ਸਭਾ ਹਲਕੇ ਅਰਕੀ ‘ਚ ਅੱਗੇ ਚੱਲ ਰਹੇ ਹਨ ਜਦਕਿ ਉਸਦੇ ਮੁੱਖ ਵਿਰੋਧੀ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਪ੍ਰੇਮ ਕੁਮਾਰ ਧੂਮਲ ਸੁਜਾਨਪੁਰ ਵੀ ਆਪਣੇ ਹਲਕੇ ‘ਚ ਅੱਗੇ ਚੱਲ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,