July 10, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਸਿੱਕਿਮ ‘ਚ ਚੀਨ ਅਤੇ ਭਾਰਤ ਵਿਚਕਾਰ ਜਾਰੀ ਤਣਾਅ ਦੇ ਵਿਚਕਾਰ ਚੀਨੀ ਰਾਜਦੂਤ ਨਾਲ ਮੁਲਾਕਾਤ ਕਰਨ ਕਰਕੇ ‘ਰਾਸ਼ਟਰਵਾਦੀਆਂ’ ਵਲੋਂ ਨਿੰਦਾ ਦਾ ਸਾਹਮਣਾ ਕਰ ਰਹੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਸਲੇ ‘ਤੇ ਟਵੀਟ ਕਰਕੇ ਆਪਣੀ ਗੱਲ ਰੱਖੀ ਹੈ। ਰਾਹੁਲ ਨੇ ਕਿਹਾ, ਮਹੱਤਵਪੂਰਨ ਮੁੱਦਿਆਂ ‘ਤੇ ਜਾਣਕਾਰੀ ਲੈਣਾ ਮੇਰਾ ਕੰਮ ਹੈ। ਮੈਂ ਚੀਨੀ ਰਾਜਦੂਤ ਨੂੰ ਮਿਲਿਆ। ਸਾਬਕਾ ਕੌਮੀ ਰੱਖਿਆ ਸਲਾਹਕਾਰ, ਪੂਰਬ-ਉੱਤਰ (ਅਸਾਮ, ਸਿੱਕਿਮ ਆਦਿ ਵੱਲ) ਦੇ ਕਾਂਗਰਸੀ ਆਗੂਆਂ, ਭੂਟਾਨ ਦੇ ਰਾਜਦੂਤ ਨਾਲ ਵੀ ਮੁਲਾਕਾਤ ਕੀਤੀ ਸੀ।
ਸਬੰਧਤ ਖ਼ਬਰ:
ਰਾਹੁਲ ਗਾਂਧੀ ਦੀ ਚੀਨੀ ਰਾਜਦੂਤ ਨਾਲ ਮੁਲਾਕਾਤ ਦੀ ਖ਼ਬਰ ਝੂਠੀ: ਕਾਂਗਰਸ …
Related Topics: Congress Government in Punjab 2017-2022, Indo - Chinese Relations, Rahul Gandhi, sikkism