ਸਿੱਖ ਖਬਰਾਂ

ਮੁੱਖ ਮੰਤਰੀ ਬੇਅੰਤ ਕਤਲ ਕੇਸ: ਸੀ.ਬੀ.ਆਈ. ਦੇ ਸੀਨੀਅਰ ਐਸ.ਪੀ. ਰਣਧੀਰ ਸਿੰਘ ਪੁੰਨੀਆ ਦਾ ਬਿਆਨ ਦਰਜ਼

February 25, 2017 | By

ਚੰਡੀਗੜ੍ਹ: ਚੰਡੀਗੜ੍ਹ ਬੁੜੈਲ ਜੇਲ੍ਹ ‘ਚ ਵੀਰਵਾਰ 23 ਫਰਵਰੀ ਨੂੰ ਭਾਈ ਜਗਤਾਰ ਸਿੰਘ ਤਾਰਾ ਦੇ ਮਾਮਲੇ ਦੀ ਸੁਣਵਾਈ ਵਿਚ ਲੱਗੀ ਵਿਸ਼ੇਸ਼ ਅਦਾਲਤ ‘ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਸੁਣਵਾਈ ਦੌਰਾਨ ਸੀ.ਬੀ.ਆਈ. ਦੇ ਸੀਨੀਅਰ ਪੁਲਿਸ ਕਪਤਾਨ ਰਣਧੀਰ ਸਿੰਘ ਦੇ ਬਿਆਨ ਨੂੰ ਅਦਾਲਤ ਵਿਚ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲੇ ਵਿਚ ਉਨ੍ਹਾਂ ਨੇ ਮੁੱਖ ਜਾਂਚ ਅਧਿਕਾਰੀ ਐਸ.ਐਨ. ਸਕਸੈਨਾ ਦੇ ਨਿਰਦੇਸ਼ ‘ਤੇ 19 ਜਨਵਰੀ 1996 ਨੂੰ ਬਲਵੰਤ ਸਿੰਘ ਰਾਜੋਆਣਾ ਦੇ ਦੋ ਵੱਖ-ਵੱਖ ਖ਼ੁਲਾਸੇ ਬਿਆਨਾਂ ਵਿਚ ਦਰਜ ਕੀਤਾ ਸੀ।

ਭਾਈ ਜਗਤਾਰ ਸਿੰਘ ਤਾਰਾ (ਫਾਈਲ ਫੋਟੋ)

ਭਾਈ ਜਗਤਾਰ ਸਿੰਘ ਤਾਰਾ (ਫਾਈਲ ਫੋਟੋ)

ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਪਹਿਲੇ ਬਿਆਨ ਵਿਚ ਕਿਹਾ ਕਿ ਮੈਂ ਦਿਲਾਵਰ ਸਿੰਘ ਅਤੇ ਜਗਤਾਰ ਸਿੰਘ ਹਵਾਰਾ ਦੇ ਨਾਲ ਮਿਲ ਕੇ ਇਕ ਦੁਕਾਨ ਤੋਂ ਬੈਲਟ ਖ਼ਰੀਦੀ ਸੀ ਜਿਸ ਨੂੰ ਉਨ੍ਹਾਂ ਨੇ ਮਨੁੱਖੀ ਬੰਬ ਦੇ ਤੌਰ ‘ਤੇ ਇਸਤੇਮਾਲ ਕਰਨ ਦੇ ਲਈ ਦੂਸਰੀ ਦੁਕਾਨ ਤੋਂ ਸਿਲਾ ਕੇ ਯੋਜਨਾ ਤਿਆਰ ਕੀਤੀ ਸੀ ਅਤੇ ਦੂਸਰੇ ਬਿਆਨ ਵਿਚ ਬਲਵੰਤ ਸਿੰਘ ਰਾਜੋਆਣਾ ਨੇ ਦੱਸਿਆ ਕਿ ਉਨ੍ਹਾਂ ਨੇ ਅਰੋੜਾ ਇਲੈਕਟ੍ਰੋਨਿਕਸ ਦੀ ਦੁਕਾਨ ਤੋਂ ਕੁੱਝ ਸਵਿੱਚ ਬਟਨ ਅਤੇ ਪਟਿਆਲਾ ਦੀ ਤ੍ਰਿਪੜੀ ਮਾਰਕੀਟ ਤੋਂ ਚਾਰ ਪੁਲਿਸ ਦੀ ਵਰਦੀਆਂ ਨੂੰ ਖ਼ਰੀਦਿਆ ਸੀ। ਇਸ ਦੇ ਇਲਾਵਾ ਉਨ੍ਹਾਂ ਨੇ ਇਹ ਵੀ ਮੰਨਿਆ ਸੀ ਕਿ ਇੱਕ ਸਕਰੈਪ ਡੀਲਰ (ਕਬਾੜੀ) ਦੀ ਦੁਕਾਨ ਤੋਂ ਗੇਂਦ ਵੀ ਖ਼ਰੀਦੀ ਸੀ।

ਸਬੰਧਤ ਖ਼ਬਰ:

ਭਾਈ ਜਗਤਾਰ ਸਿੰਘ ਤਾਰਾ ਨੇ ਅਦਾਲਤ ਦੇ ਸਾਹਮਣੇ ਲਈ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਕਤਲ ਦੀ ਜ਼ਿੰਮੇਵਾਰੀ …

ਇਸ ਤੋਂ ਅਲੱਗ ਸੀਨੀਅਰ ਐਸ.ਪੀ. ਆਰ.ਐਸ.ਪੁੰਨੀਆ ਨੇ ਕੋਰਟ ਵਿਚ ਕਿਹਾ ਕਿ ਮੁੱਖ ਜਾਂਚ ਅਧਿਕਾਰੀ ਐਸ.ਐਨ. ਸਕਸੈਨਾ ਨੇ ਉਸ ਕੋਲ ਇਸ ਸਬੰਧੀ ਬਿਆਨਾਂ ਨੂੰ ਜਾਂਚ ਦੇ ਰੂਪ ਵਿਚ ਸੌਂਪ ਦਿੱਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ 2017 ਲਈ ਅੱਗੇ ਪਾ ਦਿੱਤੀ ਗਈ ਹੈ। ਕੋਰਟ ਨੇ ਸੀ.ਬੀ.ਆਈ. ਦੇ ਐਸ.ਪੀ. ਸੁਰਿੰਦਰਪਾਲ ਸਿੰਘ ਨੂੰ ਨਿਰਧਾਰਿਤ ਤਰੀਕ ‘ਤੇ ਅਗਲੀ ਸੁਣਵਾਈ ਦੇ ਲਈ ਬੁਲਾਇਆ ਹੈ। ਕੋਰਟ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਸ ਦੀ ਪਾਕਿਸਤਾਨੀ ਕਰੰਸੀ ਦੀ ਵਾਪਸੀ ਲਈ ਦਾਖਿਲ ਅਰਜ਼ੀ ਨੂੰ ਖਾਰਜ ਕਰਦਿਆਂ ਨਿਰਦੇਸ਼ ਜਾਰੀ ਕੀਤੇ ਕਿ ਅਦਾਲਤ ਦੇ ਅਧਿਕਾਰ ਖੇਤਰ ਦੇ ਆਧਾਰ ‘ਤੇ ਭਾਈ ਜਗਤਾਰ ਸਿੰਘ ਤਾਰਾ ਪਟਿਆਲਾ ਵਿਚ ਅਦਾਲਤ ਵਿਖੇ ਇਸ ਸਬੰਧੀ ਅਰਜ਼ੀ ਦਾਇਰ ਕਰ ਸਕਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

CM Beant Singh Execution Case: CBI SSP Records Statement in Trial Court …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,