ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਚੀਨ ਨੇ ਨਕਸ਼ਾ ਜਾਰੀ ਕੀਤਾ, ਸਿੱਕਿਮ ਖੇਤਰ ’ਚ ਫ਼ੌਜ ਦੀ ਨਫ਼ਰੀ ਵਧਣ ਨਾਲ ਵਧਿਆ ਤਣਾਅ

July 3, 2017 | By

ਪੇਈਚਿੰਗ/ਨਵੀਂ ਦਿੱਲੀ: ਚੀਨ ਨੇ ਸਿੱਕਿਮ ਵਿੱਚ ਚੀਨ-ਭਾਰਤ ਸਰਹੱਦ ’ਤੇ ਜਾਰੀ ਤਣਾਅ ਦਰਮਿਆਨ ਡੋਕਲਾਮ ਖੇਤਰ ਵਿੱਚ ਭਾਰਤੀ ਫੌਜ ਵਲੋਂ ਕੀਤੀ ਘੁਸਪੈਠ ਦੇ ਦਾਅਵੇ ਨੂੰ ਸਾਬਤ ਕਰਨ ਲਈ ਐਤਵਾਰ ਨੂੰ ਇਕ ਨਕਸ਼ਾ ਜਾਰੀ ਕੀਤਾ ਹੈ। ਇਸ ਨਕਸ਼ੇ ’ਚ ਡੋਕਲਾਮ ਖੇਤਰ ਨੂੰ ਚੀਨ ਦਾ ਹਿੱਸਾ ਦਰਸਾਇਆ ਗਿਆ ਹੈ। ਨਕਸ਼ੇ ਦੇ ਨਾਲ ਹੀ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ’ਚ ਭਾਰਤੀ ਫ਼ੌਜੀਆਂ ਨੂੰ ਸਰਹੱਦ ਦੇ ਦੂਜੇ ਪਾਸੇ ਚੀਨੀ ਖੇਤਰ ’ਚ ਵਿਖਾਇਆ ਗਿਆ ਹੈ। ਭਾਰਤੀ ਮੀਡੀਆ ਮੁਤਾਬਕ ਇਸ ਦੌਰਾਨ ਭਾਰਤ ਨੇ ਸਰਹੱਦ ’ਤੇ ਸਿੱਕਿਮ ਦੇ ਨੇੜਲੇ ਖੇਤਰਾਂ ’ਚ ਫ਼ੌਜ ਦੀ ਨਫ਼ਰੀ ਵਧਾ ਦਿੱਤੀ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦਾ ਬੁਲਾਰਾ ਚੀਨ-ਭਾਰਤ ਸਰਹੱਦ 'ਤੇ ਬਣੇ ਤਣਾਅ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਾ ਹੋਇਆ

ਚੀਨ ਦੇ ਵਿਦੇਸ਼ ਮੰਤਰਾਲੇ ਦਾ ਬੁਲਾਰਾ ਚੀਨ-ਭਾਰਤ ਸਰਹੱਦ ‘ਤੇ ਬਣੇ ਤਣਾਅ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਾ ਹੋਇਆ

ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਨਕਸ਼ੇ ਵਿੱਚ ਆਪਣੇ ਦਾਅਵੇ ਵਾਲੇ ਖੇਤਰ ਨੂੰ ਨੀਲੇ ਰੰਗ ਦੇ ਤੀਰ ਨਾਲ ਅੰਕਿਤ ਕੀਤਾ ਗਿਆ ਹੈ। ਚੀਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜੀਆਂ ਨੇ ਇਸ ਖੇਤਰ ’ਚ ਘੁਸਪੈਠ ਕਰਦਿਆਂ ਚੀਨੀ ਫ਼ੌਜੀਆਂ ਨੂੰ ਸੜਕ ਦੀ ਉਸਾਰੀ ਕਰਨ ਤੋ ਰੋਕਿਆ ਤੇ ਉਥੇ ਬਣੇ ਬੰਕਰਾਂ ਨੂੰ ਢਾਹ ਦਿੱਤਾ। ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਸ ਮੌਕੇ ਨਕਸ਼ੇ ਦੇ ਨਾਲ ਦੋ ਤਸਵੀਰਾਂ ਵੀ ਜਾਰੀ ਕੀਤੀਆਂ। ਮੰਤਰਾਲੇ ਨੇ ਮਗਰੋਂ ਇਨ੍ਹਾਂ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ। ਇਨ੍ਹਾਂ ਤਸਵੀਰਾਂ ’ਚ ਕੁੱਲ ਤਿੰਨ ਬੁਲਡੋਜ਼ਰ ਵਿਖਾਈ ਦਿੰਦੇ ਹਨ, ਜੋ ਭਾਰਤ ਦੇ ਦੱਸੇ ਜਾਂਦੇ ਹਨ। ਤਸਵੀਰਾਂ ’ਚ ਇਕ ਲਾਲ ਲਕੀਰ ਵੀ ਨਜ਼ਰ ਆਉਂਦੀ ਹੈ ਜੋ ਸਰਹੱਦ ’ਤੇ ਚੀਨੀ ਹਿੱਸਾ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫ਼ੈਲੀ ਚੀਨ-ਭਾਰਤ ਸਰਹੱਦ 3488 ਕਿਲੋਮੀਟਰ ਲੰਮੀ ਹੈ ਤੇ ਇਸ ਵਿੱਚੋਂ 220 ਕਿਲੋਮੀਟਰ ਖੇਤਰ ਸਿੱਕਿਮ ’ਚ ਪੈਂਦਾ ਹੈ।

ਭਾਰਤ ਨੇ ਚੀਨ ਨਾਲ ਬਣੇ ਤਣਾਅ ਨੂੰ ਲੈ ਕੇ ਪਹਿਲੀ ਵਾਰ ਜਾਣਕਾਰੀ ਦਿੰਦਿਆਂ ਸੂਤਰਾਂ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਪਹਿਲੀ ਜੂਨ ਨੂੰ ਭਾਰਤ-ਚੀਨ-ਤਿੱਬਤ ਤ੍ਰਿਸ਼ੰਕੂ ਜੰਕਸ਼ਨ ’ਤੇ ਚੰਬੀ ਵਾਦੀ ਵਿੱਚ ਡੋਕਾ ਲਾ ਲਾਲਟੈੱਨ ’ਤੇ ਬਣੇ ਦੋ ਬੰਕਰਾਂ ਨੂੰ ਹਟਾਉਣ ਲਈ ਕਿਹਾ ਸੀ। ਭਾਰਤ ਮੁਤਾਬਕ 2012 ਵਿੱਚ ਸਥਾਪਤ ਕੀਤੇ ਇਨ੍ਹਾਂ ਬੰਕਰਾਂ ਨੂੰ ਬੈੱਕਅੱਪ ਬਦਲ ਵਜੋਂ ਬਣਾਇਆ ਗਿਆ ਸੀ। ਭਾਰਤੀ ਫ਼ੌਜ ਨੇ ਬੰਕਰਾਂ ਨੂੰ ਹਟਾਉਣ ਸਬੰਧੀ ਚੀਨੀ ਫੁਰਮਾਨ ਬਾਰੇ ਉੱਤਰੀ ਬੰਗਾਲ ਸਥਿਤ 33 ਕੋਰ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਸੀ। ਪਰ 6 ਜੂਨ ਦੀ ਰਾਤ ਨੂੰ ਚੀਨੀ ਬੁਲਡੋਜ਼ਰਾਂ ਨੇ ਇਨ੍ਹਾਂ ਬੰਕਰਾਂ ਨੂੰ ਢਾਹ ਦਿੱਤਾ।

ਸਬੰਧਤ ਖ਼ਬਰ:

ਸਿੱਕਮ ਦੇ ਵਿਵਾਦਤ ਖੇਤਰ ‘ਚ ਬਣੇ ਭਾਰਤੀ ਫੌਜ ਦੇ ਬੰਕਰਾਂ ਨੂੰ ਚੀਨ ਨੇ ਬੁਲਡੋਜਰਾਂ ਨਾਲ ਢਾਹਿਆ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,