November 8, 2024
ਕੋਠਾ ਗੁਰੂ, ਹਿਮਾਚਲ ਪ੍ਰਦੇਸ਼ ਵਿਖੇ ਨਵੰਬਰ 1984 ਦੌਰਾਨ ਹਮਲਾਵਰ ਭੀੜਾਂ ਨੇ ਹਮਲਾ ਕਰ ਕੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਦਲੀਪ ਸਿੰਘ ਇਕੱਲੇ ਸਨ। ਉਹਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਿਰ ਉੱਤੇ ਚੁੱਕ ਕੇ ਬਾਰੀ ਵਿਚੋਂ ਛਾਲ ਮਾਰ ਦਿੱਤੀ ਅਤੇ ਜੰਗਲ ਵਿਚ ਚਲੇ ਗਏ।
ਪੱਤਰਕਾਰ ਮਨਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਨੇਡਾ ਵਿਚ ਵਾਪਰੇ ਹਾਲੀਆ ਘਟਨਾਕ੍ਰਮ ਬਾਰੇ ਤੱਥ, ਪੜਚੋਲ ਅਤੇ ਨਜ਼ਰੀਆ ਪੇਸ਼ ਕੀਤਾ ਹੈ। ਆਪ ਜੀ ਦੀ ਜਾਣਕਾਰੀ ਹਿਤ ਇਹ ਵਿਖਤ (ਵੀਡੀਓ) ਸਾਂਝੀ ਕਰ ਰਹੇ ਹਾਂ।
ਭਾਰਤ ਅਤੇ ਕਨੇਡਾ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਕਨੇਡਾ ਵਿਚ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੇ ਹੋ ਵਿਆਪਕ ਹਿੰਸਕ ਕਾਰਵਾਈਆਂ ਨੂੰ ਨਿਰਦੇਸ਼ਤ ਕਰਨ ਪਿੱਛੇ ਅਮਿਤ ਸ਼ਾਹ ਦਾ ਨਾਮ ਨਸ਼ਰ ਕਰ ਦਿੱਤਾ ਹੈ।
ਪੱਤਰਕਾਰ ਮਨਦੀਪ ਸਿੰਘ ਵੱਲੋਂ ਡਾ. ਸੇਵਕ ਸਿੰਘ ਨਾਲ ਗੁਰੂ ਦੀ ਧਰਤ ਪੰਜਾਬ ਦੀ ਇਤਿਹਾਸਿਕ ਤੇ ਵਿਰਾਸਤੀ ਮਹੱਤਤਾ ਬਾਰੇ ਕੀਤੀ ਗਈ ਖਾਸ ਗੱਲਬਾਤ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰਿਓ ਜੀ।
ਪੰਜਾਬ ਅਤੇ ਪੰਥਕ ਸਿਆਸਤ ਇਸ ਵੇਲੇ ਅਜਿਹੀ ਨਾਜ਼ੁਕ ਸਥਿਤੀ ਵਿੱਚ ਹੈ ਕਿ ਜੇਕਰ ਇਸਦੀ ਪੁਨਰ ਸੁਰਜੀਤੀ ਵੱਲ ਕਦਮ ਨਾ ਚੁੱਕੇ ਗਏ ਤਾਂ ਇਹ ਸਿਆਸਤ ਖ਼ਤਮ ਹੋਣ ਦੇ ਕੰਢੇ ਪਹੁੰਚ ਸਕਦੀ ਹੈ।
ਪੰਜਾਬ ਦੀ ਸਿਆਸਤ ਨੂੰ ਮੁੜ ਸੁਰਜੀਤ ਕਰਨ ਲਈ ਮਿਸਲ ਸਤਲੁਜ ਨੇ ਚੰਡੀਗੜ੍ਹ ਕਿਸਾਨ ਭਵਨ ਵਿੱਚ ਪੰਥਕ ਵਿਦਵਾਨਾਂ ਅਤੇ ਪੰਜਾਬ ਨਾਲ ਸਬੰਧਤ ਆਗੂਆਂ ਦੀ ਇਕੱਤਰਤਾ ਬੁਲਾਈ ਜਿਸ ਵਿੱਚ ਗੁਰਮੀਤ ਸਿੰਘ ਰਾਂਚੀ ਨੇ ਸਿੱਖ ਸਿਆਸੀ ਪ੍ਰਭਾਵ ਵਿੱਚ ਮੌਜੂਦਾ ਨਿਘਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਪੱਤਰਕਾਰ ਮਨਦੀਪ ਸਿੰਘ ਵੱਲੋਂ ਡਾ ਸੇਵਕ ਸਿੰਘ ਨਾਲ ਗੁਰੂ ਦੀ ਧਰਤ ਪੰਜਾਬ ਦੀ ਇਤਿਹਾਸਿਕ ਤੇ ਵਿਰਾਸਤੀ ਮਹੱਤਤਾ ਬਾਰੇ ਕੀਤੀ ਗਈ ਖਾਸ ਗੱਲਬਾਤ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰਿਓ ਜੀ।
ਕਨੇਡਾ ਤੇ ਇੰਡੀਆ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਇੰਡੀਆ ਵੱਲੋਂ ਕਨੇਡਾ ਵਿਚ ਸਿੱਖਾਂ ਵਿਰੁਧ ਕਿਤੇ ਜਾ ਰਹੇ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਦੇ ਕਈ ਤੱਥ ਸਾਹਮਣੇ ਆਏ ਹਨ।
ਗੁਰਜੰਟ ਸਿੰਘ ਬੱਲ ਨੇ ਲੰਘੇ ਪੰਜ ਸਾਲਾਂ ਦੌਰਾਨ ਇੰਡੀਆ ਭਰ ਵਿਚ ਤਕਰੀਬਨ ਤਿੰਨ ਲੱਖ ਕਿੱਲੋਮੀਟਰ ਦਾ ਸਫਰ ਤਹਿ ਕਰਦਿਆਂ ਹਰ ਉਸ ਜਗ੍ਹਾ ਪਹੁੰਚ ਕੇ ਸਿੱਖਾਂ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਜਿੱਥੇ ਨਵੰਬਰ 1984 ਵਿਚ ਸਿੱਖਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਸੀ। ਇਹ ਖੋਜ ਪੁਸਤਕ ਲੜੀ "ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ" ਸਿਰਲੇਖ ਹੇਠ ਛਪ ਰਹੀ ਹੈ ਜਿਸ ਦੇ ਹੁਣ ਤੱਕ ਦੋ ਭਾਗ (ਕਿਤਾਬਾਂ) ਛਪ ਚੁੱਕੇ ਹਨ।
ਸਿੱਖ ਸਿਆਸਤ ਅਤੇ ਪੰਜਾਬ ਦੀ ਸਿਆਸਤ ਨੂੰ ਮੁੜ ਸੁਰਜੀਤ ਕਰਨ ਲਈ ਮਿਸਲ ਸਤਲੁਜ ਨੇ ਚੰਡੀਗੜ੍ਹ ਕਿਸਾਨ ਭਵਨ ਵਿੱਚ ਪੰਥਕ ਵਿਦਵਾਨਾਂ ਅਤੇ ਪੰਜਾਬ ਨਾਲ ਸਬੰਧਤ ਆਗੂਆਂ ਦੀ ਇਕੱਤਰਤਾ ਬੁਲਾਈ ਜਿਸ ਵਿੱਚ ਸ ਗੁਰਪ੍ਰੀਤ ਸਿੰਘ ਨੇ ਸਿੱਖ ਸਿਆਸੀ ਪ੍ਰਭਾਵ ਵਿੱਚ ਮੌਜੂਦਾ ਨਿਘਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
« Previous Page — Next Page »