April 16, 2024
ਜੰਗ ਸਿਰਫ (ਜਿਵੇਂ ਮੰਨਿਆ ਜਾਂਦਾ ਹੈ) ਹਥਿਆਰਾਂ ਦੀ ਵਰਤੋਂ ਦਾ ਨਾਂ ਨਹੀਂ ਹੈ ਸਗੋਂ ਹਥਿਆਰਾਂ ਦੇ ਅਮਲ (ਜਿੱਤਾਂ, ਹਾਰਾਂ, ਜਖਮਾਂ, ਨੁਕਸਾਨਾਂ, ਘਾਟਿਆਂ ਅਤੇ ਮੌਤਾਂ ਆਦਿ ਸਭ ਕੁਝ) ਨੂੰ ਸ਼ਬਦਾਂ ਰਾਹੀਂ ਪੱਕੇ ਅਰਥ ਦੇਣ ਦੀ ਜੱਦੋਜਹਿਦ ਹੈ। ਜਿੰਦਗੀ, ਜਹਾਨ ਤੇ ਜੱਦੋਜਹਿਦ ਦੇ ਅਰਥਾਂ ਦੀ ਸਿਰਜਣਾ ਬੰਦੇ ਦੀ ਸਦੀਵੀ ਜੰਗ ਹੈ।
ਬੰਦਾ ਸਿੰਘ ਲੋਹਗੜ ਦੇ ਕਿਲੇ ਵਿੱਚ ਸੀ ਤੇ ਇਸ ਕਿਲੇ ਦੀ ਉਸ ਨੇ ਆਪ ਹੀ ਮੁਰੰਮਤ ਕੀਤੀ ਸੀ । ਉਸ ਕਿਲੇ ਵਿੱਚ ਖਾਣ ਪੀਣ ਦਾ ਵਧੇਰਾ ਸਮਾਨ ਨਹੀਂ ਸੀ | ਚਾਰੇ ਪਾਸੇ ਬਾਦਸ਼ਾਹ ਦੀਆਂ ਫੌਜਾਂ ਨੇ ਘੇਰਾ ਪਾ ਲਿਆ ਅਤੇ ਸਰਕਦੇ-ਸਰਕਦੇ ਨੇੜੇ ਹੁੰਦੇ ਗਏ। ਇਹ ਘੇਰਾ ਮੁਨੀਮ ਖਾਨ ਦੀ ਫੌਜ ਦਾ ਸੀ ਤੇ ਮੁਨੀਮ ਖਾਨ ਨੇ ਬਾਦਸ਼ਾਹ ਨੂੰ ਕਿਹਾ ਹੋਇਆ ਸੀ ਕਿ ਜਲਦੀ ਹੀ ਉਹ ਆਪ ਬੰਦਾ ਸਿੰਘ ਨੂੰ ਜਿਉਂਦਾ ਫੜ ਕੇ ਪੇਸ਼ ਕਰੇਗਾ। ਦਸੰਬਰ 1710 ਨੂੰ ਪੂਰੇ ਜ਼ੋਰ ਨਾਲ ਜਦੋਂ ਹੱਲਾ ਬੋਲਿਆ ਤਾਂ ਫੌਜ ਕਿਲੇ ਵਿੱਚ ਦਾਖਲ ਹੋਈ। ਪਰ ਅਫਸੋਸ, ਬੰਦਾ ਸਿੰਘ ਰਾਤੋ ਰਾਤ ਸਖਤ ਘੇਰੇ ਵਿਚੋਂ ਨਿਕਲ ਚੁਕਿਆ ਸੀ। ਮੁਨੀਮ ਖਾਨ ਹੱਥ ਮਲਦਾਂ ਰਹਿ ਗਿਆ ।
ਜਨਮ ਸਾਖੀ ਮੁਤਾਬਿਕ ਚਲਾਣੇ ਵੇਲੇ ਗੁਰੂ ਬਾਬਾ ਜੀ ਸਰੀਂਹ ਦੇ ਦਰੱਖਤ ਥੱਲੇ ਜਾ ਬੈਠੇ। ਸਰੀਂਹ ਹਰਾ ਹੋ ਗਿਆ। ਗੁਰੂ ਅੰਗਦ ਜੀ ਨੇ ਮੱਥਾ ਟੇਕਿਆ। ਮਾਤਾ ਜੀ ਬੈਰਾਗ ਕਰਨ ਲੱਗੇ। ਤਦ ਸਾਰੀ ਸੰਗਤ ਸ਼ਬਦ ਗਾਉਣ ਲੱਗੀ।ਫੇਰ ਸਾਰੀ ਸੰਗਤ ਨੇ ਅਲਾਹਣੀਆਂ ਦੇ ਸ਼ਬਦ ਗਾਏ। ਫੇਰ ਬਾਬਾ ਖੁਸ਼ੀ ਦੇ ਘਰ ਵਿੱਚ ਆਇਆ ।
ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਕਰਤਾਰ ਪੁਰ ਵਿਚ ਗੁਜ਼ਾਰੇ ਆਖਰੀ ਦਿਨ ਉਨ੍ਹਾਂ ਦੇ ਪੁੱਤਰਾਂ ਵਲੋਂ, ਉਨ੍ਹਾਂ ਦੇ ਪਿਆਰੇ ਭਗਤ ਅੰਗਦ ਜੀ ਨਾਲ ਧਾਰੇ ਰਵੱਈਏ ਕਾਰਣ ਕਸੈਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗੁਰੂ ਦੇ ਨਾਤੇ ਆਪਣਾ ਪ੍ਰੇਮ ਆਪਣੇ ਸਭ ਤੋਂ ਵਧੀਕ ਪਿਆਰੇ ਸਿਖ ਨੂੰ ਬਖਸ਼ ਦਿੱਤਾ।
ਗਿਆਨੀ ਬਿਸ਼ਨ ਸਿੰਘ ਜੀ ਪੰਥ ਦੇ ਸਿਰਮੌਰ ਲਿਖਾਰੀ ਹੋਏ ਹਨ, ਜਿਹਨਾਂ 30 ਤੋਂ ਉੱਪਰ ਵੱਖ-ਵੱਖ ਵਿਸ਼ਿਆਂ ਤੇ ਕਿਤਾਬਾਂ ਲਿਖੀਆਂ। ਗਿਆਨੀ ਬਿਸ਼ਨ ਸਿੰਘ ਜੀ ਨੇ ਮੋਰਚਾ ਗੁਰੂ ਕਾ ਬਾਗ ਅੱਖੀਂ ਦੇਖਿਆ।
ਜਦ ਤਕ ਤੁਸੀਂ ਕਰਤਾ ਪੁਰਖ ਦੇ ਆਦਰਸ਼ ਨੂੰ ਜਾਣ ਕੇ ਕੋਮਲ ਹੁਨਰ, ਦਸਤਕਾਰੀ ਅਤੇ ਕਾਰੀਗਰੀ ਵਿਚ ਕਮਾਲ ਹਾਸਲ ਨਹੀਂ ਕਰ ਲੈਂਦੇ; ਜਦ ਤਕ ਤੁਸੀਂ ਦਿਲ ਤੇ ਦਿਮਾਗ ਨੂੰ ਉੱਚਾ ਨਹੀਂ ਕਰ ਲੈਂਦੇ; ਤਦ ਤਕ ਕੁਰਬਾਨੀ ਕਰ ਕੇ ਵੀ ਹਾਰ ਹੈ ਤੇ ਤੁਹਾਡੀਆਂ ਜਿੱਤਾਂ ਵੀ ਹਾਰ ਦੀ ਸ਼ਕਲ ਵਿਚ ਹਨ।
ਸਰਕਾਰ ਨੇ ਪਰਲੇ ਦਰਜੇ ਦੇ ਵਫ਼ਾਦਾਰ ਚੌਧਰੀਆਂ ਅਤੇ ਮੁਖਬਰਾਂ ਵਿੱਚੋਂ ਸਭ ਤੋਂ ਉਘਾ ਤੇ ਨਿਰਦਈ ਜੰਡਿਆਲਾ-ਗੁਰੂ ਦਾ ਹਰਭਗਤ ਨਿਰੰਜਨੀਆਂ ਸੀ।ਉਸਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਜੀ ਖਿਲਾਫ ਮੁਖ਼ਬਰੀ ਅਤੇ ਝੂਠ-ਸੱਚ ਬੋਲ ਕੇ ਅਤੇ ਵਧਾ ਚੜ੍ਹਾ ਕੇ ਗੱਲਾਂ ਕਰਕੇ ਭਾਈ ਤਾਰੂ ਸਿੰਘ ਜੀ ਖਿਲਾਫ਼ ਜ਼ਕਰੀਆ ਖਾਨ ਦੇ ਕੰਨ ਭਰੇ।
ਖੂਨ ਲਿਬੜੀ ਪਰਕਰਮਾ ’ਤੇ ਕਹਿਰ ਰਾਤ ਦਾ ਛਾਇਆ। ਤਖਤ ਅਕਾਲ ਦੇ ਖੰਡਰ ਉੱਤੇ, ਕੋਈ ਬਾਜ਼ ਕੁਰਲਾਇਆ।
ਬੇਸਿਦਕਾਂ ਦਾਅ 'ਤੇ ਲਾ ਦਿਤੀ ਜਦ ਕੌਮਾਂ ਦੀ ਤਕਦੀਰ। ਕੋਈ ਅੰਬਰੋਂ ਪੰਛੀ ਲਹਿ ਪਿਆ ਤੇਰੇ ਨਾਂ 'ਤੇ ਆਣ ਅਖੀਰ॥
ਗੁਰੂ ਤੇਗ ਬਹਾਦਰ ਜੀ ਦੀ ਸਖਸ਼ੀਅਤ ਇੰਨੀ ਕੋਮਲ ਸੀ ਕਿ ਉਨਾਂ ਦਾ ਤਾਂ ਇਸ ਸੰਸਾਰ ਦੇ ਲੋਕਾਂ ਦੇ ਦੁਖਾਂ ਨਾਲ ਵਾਹ ਨਹੀਂ ਸੀ ਪੈਣਾ ਚਾਹੀਦਾ ਹਿਰਦੇ ਦੇ ਮੌਨ ਵਿਚੋਂ ਉਪਜੀਆਂ ਉਨ੍ਹਾਂ ਦੀਆਂ ਰਚਨਾਵਾਂ ਲੋਕਾਂ ਲਈ ਵਹਾਏ ਗਏ ਹੰਝੂ ਸਨ। ਬਰਸਾਤ ਦੇ ਬੱਦਲਾਂ ਸਮਾਨ ਨਰਮ ਉਨ੍ਹਾਂ ਦੀ ਬਾਣੀ ਸੁੱਕੇ ਦਿਲਾਂ ਨੂੰ ਹਰਾ ਕਰ ਦਿੰਦੀ ਹੈ।
Next Page »