June 15, 2017 | By ਸਿੱਖ ਸਿਆਸਤ ਬਿਊਰੋ
ਲੰਡਨ: ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵਲੋਂ ਇਹ ਹੋਰ ਕਾਲਾ ਕਾਰਨਾਮਾ ਕਰਦਿਆਂ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਗਿਆ ਹੈ। ਜਿਸ ਵਾਸਤੇ ਪੰਜਾਬ ਦੇ ਕਾਂਗਰਸੀ ਅਤੇ ਮੌਕਾ ਪ੍ਰਸਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਤਿਹਾਸ ਕਦੇ ਮੁਆਫ ਨਹੀਂ ਕਰੇਗਾ। ‘ਪੰਜਾਬ ਦੇ ਬੁੱਚੜ’ ਵਜੋਂ ਜਾਣੇ ਜਾਂਦੇ ਕੇ.ਪੀ. ਐਸ. ਗਿੱਲ ਦੀ ਮੌਤ ‘ਤੇ ਵਿਧਾਨ ਸਭਾ ਵਿੱਚ ਸ਼ਰਧਾਂਜ਼ਲੀ ਦੇ ਕੇ ਕੈਪਟਨ ਨੇ ਸਿੱਖਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਕਾਂਗਰਸ ਦੇ ਪਹਿਲਾਂ ਦੇ ਮੁੱਖ ਮੰਤਰੀਆਂ ਦਰਬਾਰਾ, ਬੇਅੰਤ ਅਤੇ ਉਸ ਵਿੱਚ ਕੋਈ ਫਰਕ ਨਾ ਸਮਝਿਆ ਜਾਵੇ।
ਯੁਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਜਾਰੀ ਪ੍ਰੈਸ ਬਿਆਨ ‘ਚ ਕੈਪਟਨ ਅਮਰਿੰਦਰ ਨੂੰ ਮੌਕਾਪ੍ਰਸਤ ਅਤੇ ਡਰਾਮੇਬਾਜ਼ ਆਖਿਆ ਗਿਆ ਹੈ। ਜਿਸ ਨੇ ਕਦੇ ਕਾਂਗਰਸੀ ਅਤੇ ਕਦੇ ਅਕਾਲੀ ਹੋਣ ਦਾ ਮਖੌਟਾ ਪਾਇਆ, ਕਦੇ ਖਾਲਿਸਤਾਨੀ ਬਣ ਕੇ ਲੋਕਾਂ ਨੂੰ ਕੈਨੇਡਾ ਵਿੱਚ ਗੁੰਮਰਾਹ ਕੀਤਾ ਅਤੇ ਕਦੇ ਅੰਮ੍ਰਿਤਸਰ ਐਲਾਨਾਮੇ ਦੀ ਪੂਰਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਝੂਠੇ ਵਾਅਦੇ ਕੀਤੇ। ਇਸਦੇ ਤਾਜ਼ਾ ਕੰਮਾਂ ਨੇ ਸਾਬਤ ਕਰ ਦਿੱਤਾ ਕਿ ਕੇ.ਪੀ. ਐਸ. ਗਿੱਲ ਅਤੇ ਸਰਵਦੀਪ ਵਿਰਕ ਨਾਲ ਇਸਦੀਆਂ ਡੂੰਘੀਆਂ ਸਾਂਝਾਂ ਰਹੀਆਂ ਹਨ। ਜਿਨ੍ਹਾਂ ਨੇ ਪੰਜਾਬ ਦੇ ਥਾਣਿਆਂ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਤਸ਼ੱਦਦ ਕਰਵਾ ਕੇ ਮਗਰੋਂ ਝੂਠੇ ਪੁਲਿਸ ਮੁਕਾਬਲਿਆਂ ਅੰਦਰ ਸ਼ਹੀਦ ਕਰਵਾਇਆ।
ਸਬੰਧਤ ਖ਼ਬਰ:
ਬੁੱਚੜ ਗਿੱਲ ਨੂੰ ਸ਼ਰਧਾਂਜਲੀ ਦੇ ਕੇ ਕਾਂਗਰਸ, ਭਾਜਪਾ ਅਤੇ ਆਪ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕੀਤਾ …
ਦਲ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਕੈਪਟਨ ਦੇ ਇਸ ਸਿੱਖ ਵਿਰੋਧੀ ਕਾਰੇ ਦੀ ਸਖਤ ਨਿਖੇਧੀ ਕੀਤੀ ਗਈ ਹੈ। ਦਲ ਵਲੋਂ ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਇਹਨਾਂ ਦੇ ਵਿਦੇਸ਼ ਆਉਣ ਤੇ ਸਖਤ ਵਿਰੋਧ ਕੀਤਾ ਜਾਵੇ। ਯੁਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਿੱਲੀ ਦੇ ਕਿਸੇ ਗੁਰਦਵਾਰਾ ਸਾਹਿਬ ਵਿੱਚ ਉਸ ਕਾਤਲ ਦੀ ਅੰਤਮ ਅਰਦਾਸ ਨਾ ਕਰਨ ਦੇਣ ‘ਤੇ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ। ਬਿਆਨ ‘ਚ ਕਿਹਾ ਗਿਆ ਕਿ ਸਵਰਣ ਘੋਟਣਾ, ਗੋਬਿੰਦ ਰਾਮ, ਸੂਰੀ, ਸੁਮੇਧ ਸੈਣੀ, ਇਜ਼ਹਾਰ ਆਲਮ, ਸਰਬਦੀਪ ਵਿਰਕ, ਅਜੀਤ ਸੰਧੂ ਵਰਗੇ ਜੱਲਾਦਾਂ ਨੂੰ ਇਸ ਬੁੱਚੜ ਨੇ ਸਿੱਖਾਂ ਨੂੰ ਮਾਰਨ, ਉਜਾੜਨ ਅਤੇ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਸੀ।
ਸਬੰਧਤ ਖ਼ਬਰ:
ਗਿੱਲ ਨੂੰ ਸ਼ਰਧਾਂਜਲੀ ਦੇ ਕੇ ਕਾਂਗਰਸ ਤੇ ਕੈਪਟਨ ਨੇ ਸਿੱਖਾਂ ਸਿਰ ਚਾੜ੍ਹੀ ਇਕ ਹੋਰ ਭਾਜੀ: ਖਾਲੜਾ ਮਿਸ਼ਨ …
Related Topics: Captain Amrinder Singh Government, Congress Government in Punjab 2017-2022, Human Rights, KPS Gill, Punjab Police, United Khalsa Dal U.K