February 3, 2016 | By ਸਿੱਖ ਸਿਆਸਤ ਬਿਊਰੋ
ਪਟਿਆਲਾ (2 ਫਰਵਰੀ, 2016): ਭਾਰਤੀ ਗਣਤੰਤਰ ਦਿਵਸ ਪਰੇਡ ‘ਚ ਸਿੱਖ ਰੈਜੀਮੈਂਟ ਜਾਂ ਸਿੱਖ ਫੌਜੀ ਅਫਸਰਾਂ ਨੂੰ ਸ਼ਾਮਲ ਨਾ ਕਰਨ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ।

ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)
ਕੈਪਟਨ ਨੇ ਕਿਹਾ ਕਿ ਸਿੱਖ ਰੈਜੀਮੈਂਟ ਨੂੰ ਇਸ ਗਣਤੰਤਰ ਦਿਵਸ ‘ਚ ਸ਼ਾਮਿਲ ਕਰਨਾ ਹੋਰ ਵੀ ਅਹਿਮ ਬਣਦਾ ਸੀ, ਜਿੱਥੇ ਫਰਾਂਸ ਦਾ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਸੀ, ਕਿਉਂਕਿ ਫਰਾਂਸ ‘ਚ ਸਿੱਖ ਦਸਤਾਰ ਬਣਨ ਦੇ ਹੱਕ ਦੀ ਲੜਾਈ ਲੰਬੇ ਸਮੇਂ ਤੋਂ ਲੜ ਰਹੇ ਹਨ ।
ਪਰੇਡ ‘ਚ ਸ਼ਾਮਿਲ ਸਿੱਖ ਰੈਜੀਮੈਂਟ ਦੀਆਂ ਚਮਕਦੀਆਂ ਪੱਗਾਂ ਦੇਖ ਕੇ ਇਸ ਦੀ ਅਹਿਮੀਅਤ ਦਾ ਫਰਾਂਸ ਦੇ ਰਾਸ਼ਟਰਪਤੀ ਨੂੰ ਅਹਿਸਾਸ ਹੁੰਦਾ ।ਉਨ੍ਹਾਂ ਇਸ ਗ਼ਲਤੀ ਲਈ ਭਾਰਤ ਦੀ ਸੰਸਦ ‘ਚ ਬੋਲਣ ਨੂੰ ਵਾਜਬ ਨਾ ਦੱਸਦਿਆਂ ਫ਼ੌਜ ਮੁਖੀ ਨਾਲ ਮਾਮਲਾ ਵਿਚਾਰਨ ਦੀ ਗੱਲ ਕਹੀ ।
ਕੈਪਟਨ ਅਮਰਿੰਦਰ ਸਿੰਘ ਮੁਤਾਬਿਕ ਪਰੇਡ ‘ਚ ਸ਼ਾਮਿਲ ਹੋਣ ਵਾਲੀਆਂ ਪਲਟਣਾਂ ਦਾ ਫ਼ੈਸਲਾ ਦਿੱਲੀ ਵਿਖੇ ਸਥਿਤ ਆਰਮੀ ਹੈੱਡ ਕੁਆਰਟਰ ਤੋਂ ਸੈਨਾ ਮੁਖੀ ਵੱਲੋਂ ਕੀਤਾ ਜਾਂਦਾ ਹੈ ।ਉਹ ਫ਼ੌਜ ਮੁਖੀ ਨੂੰ ਮਿਲ ਕੇ ਉਨ੍ਹਾਂ ਦੀ ਇਸ ਸਬੰਧੀ ਮਜਬੂਰੀ ਜ਼ਰੂਰ ਪੁੱਛਣਗੇ ।
Related Topics: Captain Amrinder Singh Government, India's Republic Day (26 January)