October 31, 2014 | By ਸਿੱਖ ਸਿਆਸਤ ਬਿਊਰੋ
ਵੈਨਕੂਵਰ (30 ਅਕਤੂਬਰ, 2014): ਸਿੱਖਾਂ ਦੀ ਜੀਵਣ ਜਾਂਚ ਦੇ ਅੰਗ ਦਸਤਾਰ ਸਬੰਧੀ ਚੱਲ ਰਹੇ ਵਿਸ਼ਵ ਵਿਆਪੀ ਸੰਘਰਸ਼ ਨੂੰ ਉਸ ਸਮੇਂ ਬਹੁਤ ਜਿਆਦਾ ਬਲ ਮਿਲਿਆ ਜਦ ਕੈਨੇਡੀਅਨ ਜਲ ਸੈਨਾ ਨੇ ਸੰਪੂਰਨ ਅਧਿਐਨ ਮਗਰੋਂ ਮੈਕਡਾਨੋਲਡ ਨੂੰ ਦਸਤਾਰ ਬੰਨ੍ਹਣ ਦੀ ਪ੍ਰਵਾਨਗੀ ਦਿੱਤੀ।
ਸੰਨ 1997 ਤੋਂ ਜਲ ਸੈਨਾ ‘ਚ ਭਰਤੀ ਮਾਸਟਰ ਸੀਮਨ ਵਾਂਡਾ ਮੈਕਡਾਨੋਲਡ ਨੇ ਤਿੰਨ ਸਾਲ ਪਹਿਲਾਂ ਸਿੱਖੀ ਵਲ ਪ੍ਰੇਰਿਤ ਹੋ ਕੇ ਅੰਮਿ੍ਤਪਾਨ ਕੀਤਾ ਅਤੇ ਮਗਰੋਂ ਆਪਣੀ ਫੌਜੀ ਸੇਵਾ ਦੌਰਾਨ ਦਸਤਾਰ ਸਜਾਉਣ ਦੀ ਇੱਛਾ ਪ੍ਰਗਟਾਈ ਅਤੇ ਇਸ ਦੌਰਾਨ ਵਿਸ਼ਵ ਸਿੱਖ ਸੰਸਥਾ ਕੈਨੇਡਾ ਨੇ ਕੈਨੇਡੀਅਨ ਫੌਜ ਨੂੰ ਜਾਣਕਾਰੀ ਦਿੱਤੀ ਕਿ ਸਿੱਖ ਮਰਦ ਤੇ ਇਸਤਰੀਆਂ, ਦੋਵੇਂ ਹੀ ਦਸਤਾਰ ਨੂੰ ‘ਆਰਟੀਕਲ ਆਫ ਫੇਥ’ ਵਜੋਂ ਧਾਰਨ ਕਰਦੀਆਂ ਹਨ।
ਸੰਨ 1997 ਤੋਂ ਜਲ ਸੈਨਾ ‘ਚ ਭਰਤੀ ਮਾਸਟਰ ਸੀਮਨ ਵਾਂਡਾ ਮੈਕਡਾਨੋਲਡ ਨੇ ਤਿੰਨ ਸਾਲ ਪਹਿਲਾਂ ਸਿੱਖੀ ਵਲ ਪ੍ਰੇਰਿਤ ਹੋ ਕੇ ਅੰਮਿ੍ਤਪਾਨ ਕੀਤਾ, ਕੈਨੇਡਾ ਦੀ ਫੌਜ ਵਿਚ ਇਕ ਦਸਤਾਰਧਾਰੀ ਸਿੱਖ ਇਸਤਰੀ ਦੇ ਸ਼ਾਮਿਲ ਹੋਣ ਨਾਲ ਕੌਮਾਂਤਰੀ ਪੱਧਰ ‘ਤੇ ਸਿੱਖੀ ਦਾ ਸਨਮਾਨ ਵਧਿਆ ਹੈ।ਰੋਇਲ ਕੈਨੇਡੀਅਨ ਜਲ ਸੈਨਾ ਵਿਚ ਦਸਤਾਰ ਸਜਾ ਕੇ ਸ਼ਾਮਿਲ ਹੋਣ ਵਾਲੀ ਸਿੰਘਣੀ ਨੇ ਸਿੱਖ ਧਰਮ ਵਿਚ ਸ਼ਾਮਿਲ ਹੋ ਕੇ ਅਜਿਹਾ ਅਧਿਆਇ ਰਚਿਆ ਹੈ ।
ਉਸ ਨੇ ਕਿਹਾ ਕਿ ਵਿਸ਼ਵ ਸਿੱਖ ਸੰਸਥਾ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਉਸ ਨੂੰ ਇਹ ਸੁਭਾਗ ਮਿਲਿਆ ਹੈ ਤੇ ਉਹ ਹੋਰਨਾਂ ਸਿੱਖ ਇਸਤਰੀਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੁੰਦੀ ਹੈ।ਇਸ ਦੌਰਾਨ ਸੰਸਥਾ ਦੇ ਕੌਮੀ ਪ੍ਰਧਾਨ ਡਾ. ਅੰਮਿ੍ਤਪਾਲ ਸਿੰਘ ਸ਼ੇਰਗਿੱਲ ਨੇ ਦਸਤਾਰ ਸਜਾ ਕੇ ਫੌਜ ‘ਚ ਜਾਣ ਵਾਲੀ ਪਹਿਲੀ ਸਿੰਘਣੀ ਨੂੰ ਮਿਲੇ ਸਨਮਾਨ ਲਈ ਕੈਨੇਡੀਅਨ ਫੌਜ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ।
Related Topics: Sikh Turban, Sikhs in Canada, Turban Issue